ਤਾਜਪੋਸ਼ੀ : ਸਿੱਧੂ ਬਣੇ ਕਾਂਗਰਸ ਦੇ ਨਵੇਂ ਪ੍ਰਧਾਨ, ਬੋਲੇ, ਕਾਂਗਰਸ ਇਕਜੁਟ

ਕਿਹਾ, ਸਭ ਨੂੰ ਨਾਲ ਲੈ ਕੇ ਚੱਲਾਂਗਾ

ਚੰਡੀਗੜ੍ਹ। ਤਾਜਪੋਸ਼ੀ ਸਮਾਗਮ ਦੌਰਾਨ ਨਵੇਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਸਮਾਗਮ ’ਚ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰੇ ਲਈ ਕੋਈ ਅਹੁਦਾ ਮਸਲਾ ਨਹੀਂ ਰੱਖਦਾ ਉਨ੍ਹਾਂ ਦਾ ਮਸਲਾ ਪੰਜਾਬ ਦੇ ਕਿਸਾਨਾਂ, ਈ. ਟੀ. ਟੀ. ਅਧਿਆਪਕਾਂ ਤੇ ਡਾਕਟਰਾਂ ਦਾ ਇਨ੍ਹਾਂ ਮਸਲਿਆਂ ਨੂੰ ਛੇਤੀ ਹੱਲ ਕੀਤਾ ਜਾਵੇਗਾ ਤਾਜਪੋਸ਼ੀ ਸਮਾਗਮ ’ਚ ਕਾਂਗਰਸ ਦੇ ਇੰਚਾਰਜ਼ ਹਰੀਸ਼ ਰਾਵਤ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਸਮਾਗਮ ਦੌਰਾਨ ਨਜਵੋਤ ਸਿੰਘ ਸਿੱਧੂ ਤੇ ਅਮਰਿੰਦਰ ਸਿੰਘ ਨੇ ਆਪਸੀ ਗਿਲੇ ਸ਼ਿਕਵੇ ਦੂਰ ਕਰਦਿਆਂ ਇਕੱਠੇ ਇੱਕ ਮੰਚੇ ’ਤੇ ਬੈਠੇ ਨਜ਼ਰ ਆਏ

ਚੰਡੀਗੜ੍ਹ ਤਾਜਪੋਸ਼ੀ ਸਮਾਗਮ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਨਸ਼ਿਆਂ ’ਤੇ ਗੱਲਬਾਤ ਕਰਦਿਆਂ ਵਿਰੋਧੀਆਂ ’ਤੇ ਨਿਸ਼ਾਨਾ ਵਿੰਨਿ੍ਹਆ। ਸਿੱਧੂ ਨੇ ਕਿਹਾ ਕਿ ਉਹ 15 ਅਗਸਤ ਤੋਂ ਆਪਣੇ ਦਫ਼ਤਰ ’ਚ ਡੇਰੇ ਲਾਵੇਗਾ। ਉਨ੍ਹਾਂ ਕਿਹਾ ਕਿ ਮੈਂ ਸਭ ਨੂੰ ਨਾਲ ਲੈ ਕੇ ਚੱਲਾਂਗਾ ਤੇ ਵੱਡਿਆਂ ਦਾ ਸਨਮਾਨ ਕਰਾਂਗਾ ਤੇ ਛੋਟਿਆਂ ਨੂੰ ਪਿਆਰ ਕਰਾਂਗਾ।  ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਇੱਕਜੁਟ ਹੈ ਕਾਂਗਰਸ ’ਚ ਹੁਣ ਕਿਸੇ ਤਰ੍ਹਾਂ ਦੇ ਮਤਭੇਦ ਨਹੀਂ ਹਨ ।

ਮੰਚ ’ਤੇ ਬੈਟਿੰਗ ਕਰਦੇ ਨਜ਼ਰ ਆਏ ਸਿੱਧੂ

ਪੰਜਾਬ ਕਾਂਗਰਸ ਭਵਨ ’ਚ ਹੋਏ ਤਾਜਪੋਸ਼ੀ ਸਮਾਗਮ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਤਿੱਖੇ ਤੇਵਰ ਵਿਖਾਏ ਜਦੋਂ ਸਿੱਧੂ ਸਟੇਜ ’ਤੇ ਸੰਬੋਧਨ ਕਰਨ ਲਈ ਆਏ ਤਾਂ ਉਨ੍ਹਾਂ ਪਰਮਾਤਮਾ ਨੂੰ ਯਾਦ ਕੀਤਾ ਤੇ ਕ੍ਰਿਕਟ ਸ਼ਾਟ ਮਾਰਨ ਦਾ ਐਕਸ਼ਨ ਵੀ ਕੀਤਾ ਇਸ ਦੌਰਾਨ ਆਪਣੇ ਖੱਬੇ ਪੈਸੇ ਬੈਠੇ ਅਮਰਿੰਦਰ ਸਿੰਘ ਤੇ ਹਰੀਸ਼ ਰਾਵਤ ਨੂੰ ਇਗਨੋਰ ਕਰਦਿਆਂ ਅੱਗੇ ਵਧ ਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੇ ਲਾਲ ਸਿੰਘ ਦੇ ਪੈਰ ਛੂਹ ਕੇ ਅਸ਼ੀਰਵਾਦ ਪ੍ਰਾਪਤ ਕੀਤਾ

ਪੰਜਾਬ ਭਵਨ ’ਚ ਸਮਾਗਮ ਦੌਰਾਨ ਸਿੱਧੂ ਨੇ ਅਮਰਿੰਦਰ ਤੋਂ ਫੇਰ ਲਈਆਂ ਸਨ ਨਜ਼ਰਾਂ

ਇਸ ਤੋਂ ਪਹਿਲਾਂ ਪੰਜਾਬ ਭਵਨ ’ਚ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੇਖ ਪਹਿਲਾਂ ਤਾਂ ਨਜ਼ਰਾਂ ਫੇਰ ਲਈਆਂ ਸਨ ਤੇ ਫਿਰ ਅੱਗੇ ਵਧ ਗਏ ਪੰਜਾਬ ਇੰਚਾਰਜ਼ ਹੀਰਸ਼ ਰਾਵਤ ਨੇ ਸਿੱਧੂ ਨੂੰ ਅਵਾਜ਼ ਦੇ ਕੇ ਸੱਦਿਆ ਤੇ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਵਾਈ ਅਮਰਿੰਦਰ ਨੇ ਸਿੱਧੂ ਨੂੰ ਕੋਲ ਆ ਕੇ ਬੈਠਣ ਲਈ ਕਿਹਾ ਤਾਂ ਉਹ ਕਾਂਗਰਸ ਭਵਨ ’ਚ ਲੇਟ ਹੋਣ ਦੀ ਗੱਲ ਕਰਨ ਲੱਗੇ ਕਈ ਵਾਰ ਕਹਿਣ ’ਤੇ ਸਿੱਧੂ ਉਨ੍ਹਾਂ ਕੋਲ ਆ ਕੇ ਬੈਠੇ।

ਇਕੱਠੇ ਬੈਠੇ, ਚੋਰੀ-ਚੋਰੀ ਇੱਕ ਦੂਜੇ ਵੱਲ ਵੇਖਿਆ, ਪਰ ਬੋਲੇ ਨਹੀਂ

ਤਾਪਪੋਸ਼ੀ ਸਮਾਗਮ ਦੌਰਾਨ ਕੈਪਟਨ ਅਮਿਰੰਦਰ ਸਿੰਘ ਸਟੇਜ ’ਤੇ ਨਵਜੋਤ ਸਿੱਧੂ ਦੇ ਨਾਲ ਇਕੱਠੇ ਬੈਠੇ ਸਨ ਸਟੇਜ ’ਤੇ ਪੰਜਾਬ ਕਾਂਗਰਸ ਪ੍ਰਧਾਨ ਹਰੀਸ਼ ਰਾਵਤ, ਰਾਜਿੰਦਰ ਕੌਰ ਭੱਠਲ, ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪਰਨੀਤ ਕੌਰ ਵੀ ਮੌਜ਼ੂਦ ਸਨ ਸਿੱਧੂ ਤੇ ਕੈਪਟਨ ਇਕੱਠੇ ਬੈਠੇ ਸਨ ਪਰ ਜ਼ਿਆਦਾ ਗੱਲਬਾਤ ਨਹੀਂ ਕੀਤੀ।

ਅਮਰਿੰਦਰ ਸਿੰਘ ਨੇ ਸਿੱਧੂ ਨਾਲ ਰਿਸ਼ਤਿਆਂ ’ਤੇ ਪਾਇਆ ਚਾਨਣਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸਿੱਧੂ ਦੇ ਪਿਤਾ ਪਟਿਆਲਾ ਕਾਂਗਰਸ ਦੇ ਪ੍ਰਧਾਨ ਰਹੇ ਤੇ ਉਹੀ ਮੈਨੂੰ ਸਿਆਸਤ ’ਚ ਲੈ ਕੇ ਆਏ ਸਨ । ਸਿੱਧੂ ਦੇ ਤਾਜਪੋਸ਼ੀ ਸਮਾਗਮ ਤੋਂ ਬਾਅਦ, ਕੈਪਟਨ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਸ਼ਹਿਰ ਦਾ ਦੌਰਾ ਕਰਨਗੇ। ਇੱਥੇ ਉਹ ਮੋਗਾ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣਗੇ।

ਸਮਾਗਮ ਦੌਰਾਨ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਅਮਰਿੰਦਰ ਸਿੰਘ ਦੇ ਸਮਾਗਮ ’ਚ ਪਹੁੰਚਣ ਲਈ ਧੰਨਵਾਦ ਕੀਤਾ ਤੇ ਉਨ੍ਹਾਂ ਨਵੇਂ ਪ੍ਰਧਾਨ ਬਣੇ ਨਜਵੋਤ ਸਿੰਘ ਸਿੱਧੂ ਸਮੇਤ ਸਾਰੀ ਕਾਂਗਰਸੀ ਲੀਡਰਸ਼ਿਪ ਨੂੰ ਵਧਾਈ ਦਿੱਤੀ ਰਾਵਤ ਨੇ ਨਵੇਂ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਪਰੰਪਰਾ ਨੂੰ ਅੱਗੇ ਵਧਾ ਕੇ ਚੱਲਣ ਲਈ ਕਿਹਾ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ ਇਸ ਦੇ ਨਾਲ ਹੀ ਉਨ੍ਹਾਂ ਅਮਰਿੰਦਰ ਸਿੰਘ ਨੂੰ ਸਾਲ 2022 ਦੀਆਂ ਚੋਣਾਂ ਸਿੱਧੂ ਨਾਲ ਰਲ ਕੇ ਕਾਂਗਰਸ ਨੂੰ ਜਿਤਾਉਣ ਦੀ ਅਪੀਲ ਕੀਤੀ।

ਸਮਾਗਮ ’ਚ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਸਮੇਤ ਤਮਾਮ ਕਾਂਗਰਸੀ ਆਗੂ ਸਮਾਗਮ ’ਚ ਪਹੁੰਚੇ ਹਨ ਸਮਾਗਮ ’ਚ ਪਹੁੰਚਣ ’ਤੇ ਨਵਜੋਤ ਸਿੱਧੂ ਸਿੰਘ ਕੈਪਟਨ ਸਾਹਮਣੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਨਜ਼ਰ ਆਏ ਦੋਵੇਂ ਆਗੂਆਂ ਨੇ ਇਕੱਠੇ ਬੈਠ ਕੇ ਗੱਲਬਾਤ ਕੀਤੀ ਤੇ ਆਪਸੀ ਗਿਲੇ ਸ਼ਿਕਵੇ ਦੂਰ ਕਰਦੇ ਨਜ਼ਰ ਆਏ । ਸਮਾਗਮ ਦੌਰਾਨ ਸੰਗਤ ਸਿੰਘ ਗਿਲਜੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 2022 ’ਚ ਫਿਰ ਪੰਜਾਬ ’ਚ ਕਾਂਗਰਸ ਬਣੇਗੀ ਸਮਾਗਮ ’ਚ ਤਮਾਮ ਮੰਤਰੀ ਤੇ ਵਿਧਾਇਕ ਵੀ ਪਹੁੰਚੇ ਇਸ ਤੋਂ ਇਲਾਵਾ ਸਮਾਗਮ ’ਚ ਹਰੀਸ਼ ਰਾਵਤ ਵੀ ਪਹੁੰਚੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ