ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਸਿੱਧੂ ਤੇ ਮਜੀਠ...

    ਸਿੱਧੂ ਤੇ ਮਜੀਠੀਆ ਨੇ ਦਿੱਤੀਆਂ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ

    sidhu majityha

    ਦੋਵਾਂ ਆਗੂਆਂ ਨੇ ਬੂਥ ਦੇ ਗੇਟ ’ਤੇ ਕੁਝ ਸਕਿੰਟ ਦੀ ਮੁਲਾਕਾਤ ਕੀਤੀ

    (ਰਾਜਨ ਮਾਨ) ਅੰਮ੍ਰਿਤਸਰ। ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਦੋ ਸਿਆਸੀ ਮਹਾਂਰਥੀਆਂ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਅੱਜ ਵੇਰਕਾ ਦੇ ਇੱਕ ਬੂਥ ‘ਤੇ ਮਿਲੇ ਅਤੇ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇੱਕ-ਦੂਜੇ ਦੇ ਕੱਟੜ ਵਿਰੋਧੀ ਮੰਨੇ ਜਾ ਰਹੇ ਇਹਨਾਂ ਲੀਡਰਾਂ ਦਾ ਆਪਸ ਵਿੱਚ ਮਿਲਣਾ ਤੇ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦੇਣਾ ਲੋਕਾਂ ਵਿੱਚ ਚਰਚਾ ਬਣ ਗਿਆ ਹੈ।

    ਇਹਨਾਂ ਲੀਡਰਾਂ ਪਿੱਛੇ ਲੱਗ ਆਪਸ ਵਿੱਚ ਵੈਰ ਪਾਉਣ ਵਾਲੇ ਲੋਕ ਇਹ ਵੇਖ ਕੇ ਹੈਰਾਨ ਨਜ਼ਰ ਆ ਰਹੇ ਹਨ। ਬੀਤੀ ਰਾਤ ਵੇਰਕਾ ਵਿਚ ਇਹਨਾਂ ਦੋਹਾਂ ਆਗੂਆਂ ਪਿੱਛੇ ਦੋ ਧੜਿਆਂ ਵਿੱਚ ਲੜਾਈ ਵੀ ਹੋਈ ਹੈ ਅਤੇ ਕੇਸ ਦਰਜ ਹੋਏ ਹਨ। ਇਹਨਾਂ ਦੋਵਾਂ ਆਗੂਆਂ ਨੇ ਬੂਥ ਦੇ ਗੇਟ ’ਤੇ ਕੁਝ ਸਕਿੰਟ ਦੀ ਮੁਲਾਕਾਤ ਕੀਤੀ। ਨਵਜੋਤ ਸਿੰਘ ਸਿੱਧੂ ਬੂਥ ਦੇ ਅੰਦਰ ਜਾ ਰਹੇ ਸਨ ਜਦੋਂਕਿ ਮਜੀਠੀਆ ਬਾਹਰ ਆ ਰਹੇ ਸਨ ਅਤੇ ਦਰਵਾਜ਼ੇ ਵਿਚ ਟਾਕਰੇ ਹੋ ਗਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here