ਸਿੱਧੂ ਕਾਂਗਰਸ ਲਈ ਫਿਰ ਬਣੇ ਮੁਸੀਬਤ : ਪ੍ਰਿਅੰਕਾ ਗਾਂਧੀ ਦੀ ਰੈਲੀ ’ਚ ਭਾਸ਼ਣ ਦੇਣ ਤੋਂ ਕੀਤਾ ਇਨਕਾਰ

Capture

ਮੁੱਖ ਮੰਤਰੀ ਚਿਹਰਾ ਨਾ ਬਣਾਏ ਜਾਣ ਦੀ ਨਾਰਾਜ਼ਗੀ ਆਈ ਸਾਹਮਣੇ ( Priyanka Gandhi Rally)

(ਸੱਚ ਕਹੂੰ ਨਿਊਜ਼) ਸੰਗਰੂਰ । ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਰੈਲੀਆਂ ਕਰ ਰਹੀ ਹੈ ਤੇ ਕਾਂਗਰਸ ਲਈ ਨਵਜੋਤ ਸਿੱਧੂ ਫਿਰ ਮੁਸੀਬਤ ਬਣੇ ਗਏ ਹਨ। ਸਿੱਧੂ ਨੂੰ ਮੁੱਖ ਮੰਤਰੀ ਚਿਹਰਾ ਨਾ ਐਲਾਨੇ ਜਾਣ ਦੀ ਨਾਰਾਜ਼ਗੀ ਧੂਰੀ ਰੈਲੀ ਦੌਰਾਨ ਸਾਹਮਣੇ ਆਈ। ਇਸ ਰੈਲੀ ’ਚ ਵਿਸ਼ੇਸ਼ ਤੌਰ ’ਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ( Priyanka Gandhi Rally) ਵੀ ਪਹੁੰਚੇ ਤੇ ਉਨਾਂ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਦੌਰਾਨ ਜਦੋਂ ਕਾਂਗਰਸੀ ਆਗੂ ਜਾਖੜ ਦੇ ਭਾਸ਼ਣ ਤੋਂ ਬਾਅਦ ਦਲਬੀਰ ਸਿੰਘ ਗੋਲਡੀ ਦੀ ਪਤਨੀ ਸਿਮਰਨ ਖੰਗੂੜਾ ਨੇ ਨਵਜੋਤ ਸਿੱਧੂ ਨੂੰ ਸਟੇਜ ਤੋਂ ਭਾਸ਼ਣ ਦੇਣ ਲਈ ਸੱਦਾ ਦਿੱਤਾ। ਸਟੇਜ ਤੋਂ ਨਾਂਅ ਪੁਕਾਰੇ ਜਾਣ ਦੋਂ ਬਾਅਦ ਸਿੱਧੂ ਖੜੇ ਹੋਏ ਪਰ ਹੱਥ ਜੋੜੇ ਤੇ ਚੰਨੀ ਵੱਲ ਇਸ਼ਾਰਾ ਕਰਕੇ ਕਿਹਾ, ਇਨਾਂ ਨੂੰ ਸੱਦੋ।

ਕਾਂਗਰਸ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੇ ਹੱਕ ’ਚ ਕਾਂਗਰਸ ਨੇ ਕੀਤੀ ਰੈਲੀ

ਧੂਰੀ ’ਚ ਕਾਂਗਰਸ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੇ ਹੱਕ ’ਚ ਰੈਲੀ ਦੌਰਾਨ ਸਿੱਧੂ ਦਾ ਭਾਸ਼ਣ ਦੇਣ ਤੋਂ ਇਸ ਤਰ੍ਹਾਂ ਨਾਂਹ ਕਰਨਾ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਬਾਅਦ ਸਿੱਧੂ ਚੁੱਪ ਹਨ। ਹਾਲਾਂਕਿ ਰਾਹੁਲ ਗਾਂਧੀ ਵੱਲੋਂ ਸੀਐਮ ਚਿਹਰਾ ਐਲਾਨ ਜਾਣ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਕਿ ਜੋ ਹਾਈਕਮਾਨ ਨੇ ਫੈਸਲਾ ਕੀਤਾ ਹੈ ਉਹ ਉਨਾਂ ਨੂੰ ਮਨਜ਼ੂਰ ਹੈ। ਪਰ ਹੁਣ ਸਿੱਧੂ ਦਾ ਅਸਲੀ ਰੰਗ ਸਾਹਮਣੇ ਆ ਗਿਆ ਹੈ।

ਸਿੱਧੂ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਅਜੇ ਅਧੂਰਾ ਜਾਪਦਾ ਹੈ। ਉਹ ਉਤੋਂ ਉੱਤੋਂ ਹੀ ਹਾਈਕਮਾਨ ਦੇ ਫੈਸਲੇ ਨੂੰ ਠੀਕ ਦੱਸ ਰਹੇ ਹਨ ਪਰ ਅੰਦਰ ਤਾਂ ਉਹ ਆਪਣੇ ਮੁੱਖ ਮੰਤਰੀ ਬਣਨ ਦਾ ਸੁਪਨਾ ਸੰਜੋਈ ਬੈਠੇ ਹਨ। ਸਿੱਧੂ ਨੇ ਜਿਸ ਤਰ੍ਹਾਂ ਚੱਲਦੀ ਰੈਲੀ ’ਚ ਭਾਸ਼ਣ ਦੇਣ ਤੋਂ ਇਨਕਾਰ ਕੀਤਾ ਹੈ ਕਿਤੇ ਇਸ ਦਾ ਖਮਿਆਜ਼ਾ ਪਾਰਟੀ ਨੂੰ ਚੋਣਾਂ ’ਚ ਨਾ ਭੁਗਤਣਾ ਪੈ ਜਾਵੇ। ਕਾਂਗਰਸ ਲਈ ਸਿੱਧੂ ਨੇ ਫਿਰ ਤੋਂ ਮੁਸੀਬਤ ਖੜੀ ਕਰ ਦਿੱਤੀ ਹੈ। ਚੰਨੀ ਦੇ ਸੀਐਮ ਚਿਹਰਾ ਐਲਾਨੇ ਜਾਣ ਤੋਂ ਲੱਗ ਰਿਹਾ ਸੀ ਕਿ ਪਾਰਟੀ ’ਚ ਸਭ ਕੁਝ ਠੀਕ ਹੋ ਗਿਆ ਹੈ ਪਰ ਸਿੱਧੂ ਤਾਂ ਕਾਂਗਰਸ ਪਾਰਟੀ ’ਚ ਕਲੇਸ਼ ਖਤਮ ਹੀ ਨਹੀਂ ਹੋਣ ਦੇਣਾ ਚਾਹੁੰਦੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ