ਹਾਰਡਸ਼ਿਪ ਭੱਤਾ ਘੱਟੋ ਘੱਟ ਹੋਇਆ 30 ਹਜ਼ਾਰ
ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਸਿਆਚਿਨ ਵਿੱਚ ਤਾਇਨਾਤ ਫੌਜੀਆਂ ਲਈ ਹਾਰਡਸ਼ਿਪ ਭੱਤੇ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੇਂਦਰ ਨੇ ਇਸ ਨੂੰ ਵਧਾ ਕੇ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਵੀ ਜ਼ਿਆਦਾ ਕਰ ਦਿੱਤਾ ਹੇ।
ਵਿੱਤ ਅਤੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਕਾਰੀਆਂ ਲਈ ਹਾਰਡਸ਼ਿਪ ਭੱਤੇ ਨੂੰ ਵਧਾ ਕੇ 42,500 ਰੁਪਏ ਫੀ ਮਹੀਨਾ ਕਰ ਦਿੱਤਾ ਗਿਆ।
ਸੱਤਵੇਂ ਤਨਖਾਹ ਕਮਿਸ਼ਨ ਨੇ ਸਿਫ਼ਾਰਸ਼ ਕੀਤੀ ਸੀ ਕਿ ਸਿਆਚਿਨ ਵਿੱਚ ਤਾਇਨਾਤ ਫੌਜੀਆਂ ਲਈ ਹਾਰਡਸ਼ਿਪ ਭੱਤਾ 21 ਹਜ਼ਾਰ ਤੋਂ ਵਧਾ ਕੇ 31,500 ਰੁਪਏ ਕੀਤਾ ਜਾਣਾ ਚਾਹੀਦਾ ਹੈ।