ਸਾਡੇ ਨਾਲ ਸ਼ਾਮਲ

Follow us

17.9 C
Chandigarh
Thursday, January 22, 2026
More
    Home Breaking News ਬਠਿੰਡਾ ’ਚ ਚੱਲ...

    ਬਠਿੰਡਾ ’ਚ ਚੱਲੀਆਂ ਗੋਲੀਆਂ, ਚਾਰ ਜਖ਼ਮੀ

    Fired In Bathinda

    ਜਖ਼ਮੀਆਂ ਨੂੰ ਹਸਪਤਾਲ ਕਰਵਾਇਆ ਦਾਖਲ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

    (ਸੁਖਜੀਤ ਮਾਨ/ਕਮਲਪ੍ਰੀਤ ਸਿੰਘ) ਬਠਿੰਡਾ/ਤਲਵੰਡੀ ਸਾਬੋ। ਬਠਿੰਡਾ ’ਚ ਦੋ ਥਾਈਂ ਗੋਲੀਆਂ ਚੱਲਣ ਕਾਰਨ ਚਾਰ ਵਿਅਕਤੀਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਹਿਲੇ ਮਾਮਲੇ ’ਚ ਸਥਾਨਕ ਸ਼ਹਿਰ ਦੇ ਸੰਤਪੁਰਾ ਰੋਡ ’ਤੇ ਆਪਸ ’ਚ ਗੱਲਾਬਾਤਾਂ ਕਰ ਰਹੇ ਕੁਝ ਵਿਅਕਤੀਆਂ ਦੀ ਹੋਈ ਬਹਿਸ ਕਾਰਨ ਗੋਲੀਆਂ ਚੱਲ ਗਈਆਂ (Fired In Bathinda) ਇਸ ਘਟਨਾ ’ਚ ਦੋ ਵਿਅਕਤੀ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਸਮਾਜ ਸੇਵੀ ਸੰਸਥਾ ਦੇ ਵਲੰਟੀਅਰਾਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ।

    ਆਪਸੀ ਬਹਿਸ ਕਾਰਨ ਵਧੀ ਤਕਰਾਰ

    ਹਾਸਲ ਹੋਏ ਵੇਰਵਿਆਂ ਮੁਤਾਬਿਕ ਸੰਤਪੁਰਾ ਰੋਡ ’ਤੇ ਆਪਸੀ ਗੱਲਬਾਤ ਕਰ ਰਹੇ ਕੁਝ ਵਿਅਕਤੀਆਂ ਦੀ ਕਿਸੇ ਗੱਲ ਨੂੰ ਲੈ ਕੇ ਆਪਸੀ ਬਹਿਸ ਹੋ ਗਈ ਇਸ ਬਹਿਸ ਦੌਰਾਨ ਇੱਕ ਵਿਅਕਤੀ ਨੇ ਆਪਣੇ ਦੋ ਸਾਥੀਆਂ ਉਪਰ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀ ਇੱਕ ਵਿਅਕਤੀ ਦੇ ਪੱਟ ’ਚ ਆਰ-ਪਾਰ ਹੋ ਗਈ ਜਦਕਿ ਦੂਜੇ ਵਿਅਕਤੀ ਦੇ ਪੈਰ ਦੀਆਂ ਉਂਗਲਾਂ ਵਿੱਚ ਵੱਜੀ। ਹਾਦਸੇ ਦੀ ਸੂਚਨਾ ਮਿਲਣ ’ਤੇ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਐਂਬੂਲੈਂਸ ਟੀਮ ਨੇ ਇੱਕ ਗੰਭੀਰ ਜ਼ਖਮੀ ਹੋਏ ਵਿਅਕਤੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਦਕਿ ਇੱਕ ਜਖ਼ਮੀ ਨੂੰ ਜੋ ਮੌਕੇ ਤੋਂ ਇੱਕ ਵਾਰ ਆਪਣੇ ਘਰ ਵੱਲ ਭੱਜ ਗਿਆ ਸੀ ਨੂੰ ਸਹਾਰਾ ਵਰਕਰਾਂ ਨੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਜਖ਼ਮੀ ਵਿਅਕਤੀਆਂ ਦੀ ਪਹਿਚਾਣ ਗੱਗੂ (30) ਪੁੱਤਰ ਰਾਜੇਸ਼ ਕੁਮਾਰ ਵਾਸੀ ਜਨਤਾ ਨਗਰ ਅਤੇ ਹਰਮੰਦਰ ਪੁੱਤਰ ਰਾਜ ਕੁਮਾਰ ਵਾਸੀ ਜਨਤਾ ਨਗਰ ਵਜੋਂ ਹੋਈ ਹੈ।

    ਇਸੇ ਤਰ੍ਹਾਂ ਤਲਵੰਡੀ ਸਾਬੋ ਵਿਖੇ ਸਥਾਨਕ ਸ਼ਹਿਰ ਦੇ ਖੰਡਾ ਵਾਲਾ ਚੌਂਕ ਕੋਲ ਨੌਜਵਾਨਾਂ ਦੇ ਇੱਕ ਗਰੁੱਪ ਨੇ ਰੰਜਿਸ਼ ਨੂੰ ਲੈ ਕੇ ਦੂਸਰੇ ਗਰੁੱਪ ’ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਦੂਸਰੇ ਨੌਜਵਾਨਾਂ ਦੇ ਗਰੁੱਪ ਦੇ ਕੁਝ ਨੌਜਵਾਨ ਆਪਣੇ ਘਰੇਲੂ ਕੰਮ ਜਾ ਰਹੇ ਸਨ ਦੂਸਰੀ ਗਰੁੱਪ ਦੇ ਕੁਝ ਬੰਦਿਆਂ ਨੇ ਕਾਰ ’ਚੋਂ ਨਿਕਲ ਕੇ ਗੋਲੀਆਂ ਚਲਾ ਦਿੱਤੀਆਂ ਜਿਸ ’ਚ ਦੋ ਨੌਜਵਾਨ ਗੰਭੀਰ ਜਖ਼ਮੀ ਹੋ ਗਏ ਜਿਸ ’ਤੇ ਸਥਾਨਕ ਪੁਲਿਸ ਨੇ ਜਖ਼ਮੀ ਨੌਜਵਾਨਾਂ ਦੇ ਬਿਆਨ ਲੈ ਕੇ ਕੁਝ ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਹੈ।

    ਘਟਨਾ ਸਬੰਧੀ ਜਖ਼ਮੀ ਹੋਏ ਵਿਅਕਤੀ ਜੋਨੀ ਸਿੰਘ ਦੀ ਪਤਨੀ ਨੇ ਦੱਸਿਆ ਕਿ ਮੇਰਾ ਪਤੀ ਜੋਨੀ ਸਿੰਘ ਸਲੂਨ ਦਾ ਕੰਮ ਚਲਾਉਂਦਾ ਹੈ ਤੇ ਉਸ ਨਾਲ ਇੱਕ ਮੁੰਡਾ ਗੁਰਪ੍ਰੀਤ ਸਿੰਘ ਲੱਗਿਆ ਹੋਇਆ ਹੈ ਤੇ ਉਹ ਘਰ ਆ ਰਹੇ ਸਨ ਤਾਂ ਪਤਾ ਨਹੀਂ ਕਿੱਥੋਂ ਗੈਂਗ ਆਈ ਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ’ਚ ਮੇਰਾ ਪਤੀ ਜੋਨੀ ਸਿੰਘ ਤੇ ਗੁਰਪ੍ਰੀਤ ਸਿੰਘ ਜਖ਼ਮੀ ਹੋ ਗਏ ਹਨ ਜਿਸ ਸਬੰਧੀ ਉਨ੍ਹਾਂ ਨੇ ਪੁਲਿਸ ਤੋਂ ਇਨਸਾਫ ਦੇਣ ਦੀ ਮੰਗ ਕੀਤੀ ਹੈ। ਓਧਰ ਇਸ ਸਬੰਧੀ ਡੀ.ਐਸ.ਪੀ. ਬੂਟਾ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਚੱਲ ਰਹੀ ਹੈ।

    ਜਖ਼ਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਹੋਵੇਗੀ ਕਾਰਵਾਈ : ਐਸਆਈ

    ਪਹਿਲੇ ਮਾਮਲੇ ਸਬੰਧੀ ਐਸਆਈ ਜਤਿੰਦਰ ਸਿੰਘ ਐਸਐਚਓ ਥਾਣਾ ਜੀਆਰਪੀ ਨੇ ਦੱਸਿਆ ਕਿ ਸੰਤਪੁਰਾ ਰੋਡ ’ਤੇ ਰੇਲਵੇ ਲਾਈਨਾਂ ਕੋਲ ਲੱਕੀ ਨਾਂਅ ਦੇ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜੋ ਇੱਕ ਵਿਅਕਤੀ ਦੇ ਪੱਟ ਤੇ ਇੱਕ ਦੇ ਪੈਰ ’ਚ ਲੱਗੀਆਂ ਉਨ੍ਹਾਂ ਦੱਸਿਆ ਕਿ ਜ਼ਖਮੀ ਹੋਏ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਉਸ ਮਗਰੋਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਕਾਰਨ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਅਸਲੀਅਤ ਤਾਂ ਜਾਂਚ ਦੌਰਾਨ ਪਤਾ ਲੱਗੇਗੀ ਜਾਂ ਸੀਸੀਟੀਵੀ ਫੁਟੇਜ਼ ਦੇਖੀ ਜਾਵੇਗੀ ਉਸ ਮਗਰੋਂ ਹੀ ਪਤਾ ਲੱਗੇਗਾ ਪਰ ਮੁੱਢਲੇ ਤੌਰ ’ਤੇ ਜੋ ਪਤਾ ਲੱਗਿਆ ਹੈ ਕਿ ਉਕਤ ਵਿਅਕਤੀਆਂ ਦੀ ਗੱਲਬਾਤ ਦੌਰਾਨ ਕੋਈ ਆਪਸੀ ਬਹਿਸਬਾਜ਼ੀ ਹੋਈ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here