Crime News: ਪਿਸਤੌਲ ਦੀ ਨੋਕ ’ਤੇ ਲੁੱਟਣ ਆਏ ਲੁਟੇਰੇ ਦੁਕਾਨਦਾਰ ਨੇ ਭਜਾਏ

Crime News
ਬੁਢਲਾਡਾ : ਦੁਕਾਨ ਅੰਦਰ ਲੱਗੇ ਸੀਸੀ ਟੀਵੀ ਕੈਮਰੇ ਦੀ ਜਾਂਚ ਕਰਦੇ ਹੋਏ ਐਸ.ਐਚ.ਓ ਸਿਟੀ।

Crime News: (ਸੰਜੀਵ ਤਾਇਲ) ਬੁਢਲਾਡਾ। ਅੱਜ ਦਿਨ-ਦਿਹਾੜੇ ਸਥਾਨਕ ਸ਼ਹਿਰ ਦੇ ਬੋਹਾ ਰੋਡ ’ਤੇ ਸਥਿਤ ਇੱਕ ਦੁਕਾਨ ’ਤੇ ਪਿਸਤੌਲ ਦੀ ਨੋਕ ’ਤੇ ਲੁੱਟਣ ਆਏ 2 ਲੁਟੇਰੇ ਦੁਕਾਨਦਾਰ ਦੀ ਦਲੇਰੀ ਕਾਰਨ ਪੁੱਠੇ ਪੈਰੀਂ ਭੱਜਣ ਲਈ ਮਜਬੂਰ ਹੋ ਗਏ। ਕਰਿਆਣਾ ਸਟੋਰ ਦੇ ਮਾਲਕ ਜੈਕੀ ਸਿੰਗਲਾ ਨੇ ਦੱਸਿਆ ਕਿ ਉਹ ਅੱਜ ਬਾਅਦ ਦੁਪਹਿਰ ਸਵਾ 1 ਵਜੇ ਦੇ ਕਰੀਬ ਆਪਣੀ ਦੁਕਾਨ ’ਤੇ ਬੈਠਾ ਸੀ ਇਸੇ ਦੌਰਾਨ ਦੁਕਾਨ ’ਤੇ 2 ਮੋਨੇ ਨੌਜਵਾਨ ਆਏ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ, ਨੇ ਪਿਸਤੌਲ ਦਿਖਾ ਕੇ ਦੁਕਾਨ ਦੇ ਗੱਲੇ ’ਚੋਂ ਪੈਸੇ ਕੱਢਣ ਲਈ ਦਬਾਅ ਬਣਾਇਆ।

ਇਹ ਵੀ ਪੜ੍ਹੋ: Bhagu Road Case: ਕੜਾਕੇ ਦੀ ਠੰਢ ’ਚ ਸੜਕ ਚੌੜੀ ਕਰਨ ਦੇ ਵਿਰੋਧ ’ਚ ਨਗਰ ਨਿਗਮ ਖਿਲਾਫ ਗਰਜ਼ੇ ਦੁਕਾਨਦਾਰ

ਉਸਨੇ ਦੱਸਿਆ ਕਿ ਉਸ ਵੱਲੋਂ ਇਨਕਾਰ ਕਰਨ ’ਤੇ ਉਹ ਬਹਿਸਬਾਜ਼ੀ ਕਰਨ ਲੱਗੇ ਅਤੇ ਜਵਾਬ ਦੇਣ ਕਰਕੇ ਮੌਕੇ ਤੋਂ ਫਰਾਰ ਹੋ ਗਏ ਦੁਕਾਨਦਾਰ ਨੇ ਦੱਸਿਆ ਕਿ ਉਸ ਵੱਲੋਂ ਕਾਫੀ ਦੂਰ ਤੱਕ ਉਨ੍ਹਾਂ ਦਾ ਪਿੱਛਾ ਵੀ ਕੀਤਾ ਗਿਆ। ਇਸ ਘਟਨਾ ਦਾ ਪਤਾ ਲਗਦਿਆਂ ਹੀ ਮੌਕੇ ’ਤੇ ਥਾਣਾ ਸਿਟੀ ਦੇ ਮੁਖੀ ਸੁਖਜੀਤ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੁਲਿਸ ਵੱਲੋਂ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ।