ਜਾਮੀਆ ‘ਚ ਦੁਬਾਰਾ ਗੋਲੀਕਾਂਡ ਤੋਂ ਬਾਅਦ ਵਿਦਿਆਰਥੀਆਂ ਕੀਤਾ ਪ੍ਰਦਰਸ਼ਨ

Shootout, Jamia

ਜਾਮੀਆ ‘ਚ ਦੁਬਾਰਾ ਗੋਲੀਕਾਂਡ ਤੋਂ ਬਾਅਦ ਵਿਦਿਆਰਥੀਆਂ ਕੀਤਾ ਪ੍ਰਦਰਸ਼ਨ
ਤੀਜੀ ਵਾਰ ਵਾਪਰੀ ਗੋਲੀ ਚਲਾਉਣ ਦੀ ਘਟਨਾ

ਨਵੀਂ ਦਿੱਲੀ, ਏਜੰਸੀ। ਜਾਮੀਆ ਮਿਲਿਆ ਇਸਲਾਮੀਆ ‘ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ), ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਖਿਲਾਫ਼ ਪ੍ਰਦਰਸ਼ਨ ਦੌਰਾਨ ਐਤਵਾਰ ਦੇਰ ਰਾਤ ਅਣਪਛਾਤੇ ਲੋਕਾਂ ਨੇ ਫਿਰ ਤੋਂ ਗੋਲੀ ਚਲਾਈ ਜਿਸ ਨਾਲ ਉਥੇ ਅਫਰਾ ਤਫਰੀ ਮੱਚ ਗਈ ਅਤੇ ਇਸ ਨਾਲ ਗੁੱਸੇ ‘ਚ ਆਏ ਵਿਦਿਆਰਥੀਆਂ ਨੇ ਰਾਤ ਭਰ ਪ੍ਰਦਰਸ਼ਨ ਕੀਤਾ ਅਤੇ ਜਾਮੀਆ ਨਗਰ ਥਾਣੇ ਨੂੰ ਘੇਰ ਕੇ ਨਾਅਰੇਬਾਜੀ ਕੀਤੀ। ਜਾਮੀਆ ਤਾਲਮੇਲ ਕਮੇਟੀ ਵੱਲੋਂ ਕਿਹਾ ਗਿਆ ਕਿ ਪ੍ਰਦਰਸ਼ਨ ਸਥਾਨ ਤੋਂ ਚੰਦ ਕਦਮਾਂ ਦੀ ਦੂਰੀ ‘ਤੇ ਗੇਟ ਨੰਬਰ ਪੰਜ ‘ਤੇ ਕੱਲ੍ਹ ਰਾਤ ਕਰੀਬ 12 ਵਜੇ ਸਕੂਟੀ ‘ਤੇ ਸਵਾਰ ਦੋ ਵਿਅਕਤੀ ਹਵਾ ‘ਚ ਗੋਲੀ ਚਲਾ ਕੇ ਫਰਾਰ ਹੋ ਗਏ। ਮੌਕੇ ‘ਤੇ ਮੌਜੂਦ ਕਈ ਲੋਕਾਂ ਨੇ ਹਮਲਾਵਰ ਨੂੰ ਉਥੋਂ ਫਰਾਰ ਹੁੰਦੇ ਦੇਖਿਆ। ਇਸ ਤੋਂ ਪਹਿਲਾਂ ਵੀ 30 ਜਨਵਰੀ ਨੂੰ ਦਿਨ ਦਿਹਾੜੇ ਪੁਲਿਸ ਸੁਰੱਖਿਆ ਦਰਮਿਆਨ ਇੱਕ ਵਿਅਕਤੀ ਨੇ ਗੋਲੀ ਚਲਾਈ ਸੀ ਜਿਸ ‘ਚ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ ਸੀ। ਇਸੇ ਤਰ੍ਹਾਂ ਸ਼ਨਿੱਚਰਵਾਰ ਨੂੰ ਸ਼ਾਹੀਨ ਬਾਗ ‘ਚ ਇੱਕ ਵਿਅਕਤੀ ਨੇ ਹਵਾ ‘ਚ ਗੋਲੀਆ ਚਲਾਈਆਂ। Jamia

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।