ਕੋਰੋਨਾ ਕਾਰਨ ਸ਼ੂਟਿੰਗ ਵਿਸ਼ਵ ਕੱਪ ਰੱਦ

ਖਿਡਾਰੀ ਹੁਣ ਸਿੱਧੇ ਟੋਕੀਓ ਓਲੰਪਿਕ ਖੇਡਾਂ ’ਚ ਉੱਤਰਨਗੇ

ਏਜੰਸੀ, ਨਵੀਂ ਦਿੱਲੀ। ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਟੋਕੀਓ ਓਲੰਪਿਕ ਤੋਂ ਠੀਕ ਪਹਿਲਾਂ ਅਜਰਬੇਜਾਨ ਦੇ ਬਾਕੂ ’ਚ ਤਜਵੀਜ਼ਤ ਆਗਾਮੀ ਆਈਐਸਐਸਐਫ ਵਿਸ਼ਵ ਕੱਪ ਨਹੀਂ ਹੋਵੇਗਾ। ਇਹ ਟੂਰਨਾਮੈਂਟ 21 ਜੂਨ ਤੋਂ 2 ਜੁਲਾਈ ਤੱਕ ਹੋਣਾ ਸੀ ਅਤੇ ਇਸ ਨੂੰ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਨਿਸ਼ਾਨੇਬਾਜ਼ਾਂ ਲਈ ਤਿਆਰੀ ਦਾ ਚੰਗਾ ਮੌਕਾ ਮਿਲਦਾ। ਆਈਐਸਐਸਐਫ ਤੋਂ ਜਾਰੀ ਬਿਆਨ ਅਨੁਸਾਰ ਅਜਰਬੇਜਾਨ ਨਿਸ਼ਾਨੇਬਾਜ਼ੀ ਸੰਘ (ਏਐਸਐਫ) ਨੇ ਸੂਚਿਤ ਕੀਤਾ ਹੈ ਕਿ ਦੇਸ਼ ’ਚ ਕੋਵਿਡ-19 ਮਾਮਲਿਆਂ ’ਚ ਵਾਧੇ ਕਾਰਨ ਸਰਕਾਰ ਨੇ ਬਾਕੂ ’ਚ ਆਈਐਸਐਸਐਫ ਵਿਸ਼ਵ ਕੱਪ ਕਰਵਾਉਣ ਲਈ ਬੇਲੋੜਾ ਅਤੇ ਅਸੁਰੱਖਿਅਤ ਮੰਨਿਆ ਹੈ।

ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੀਆਂ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਅਸੀਂ ਤੁਹਾਨੂੰ ਸੂਚਿਤ ਕਰਨ ਲਈ ਮਜ਼ਬੂਰ ਹਾਂ ਕਿ ਆਈਐਸਐਸਐਫ ਵਿਸ਼ਵ ਕੱਪ ਬਾਕੂ 2021 ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਇਸ ਲਈ ਅਫ਼ਸੋਸ ਹੈ ਪਰ ਇਸ ਦਾ ਕੋਈ ਹੋਰ ਹੱਲ ਨਹੀਂ ਹੈ। ਮੁਕਾਬਲੇਬਾਜ਼ਾਂ ਦੀ ਸਿਹਤ ਸਾਡੇ ਸਭ ਲਈ ਮੁੱਖ ਤਰਜੀਹ ਹੈ। ਭਾਰਤ ਟੋਕੀਓ ਖੇਡਾਂ ’ਚ 15 ਮੈਂਬਰੀ ਨਿਸ਼ਾਨੇਬਾਜ਼ੀ ਟੀਮ ਭੇਜੇਗਾ ਓਲੰਪਿਕ ਤੋਂ ਪਹਿਲਾਂ ਬਾਕੂ ’ਚ ਸੰਯੁਕਤ ਵਿਸ਼ਵ ਕੱਪ ਨਿਸ਼ਾਨੇਬਾਜ਼ਾਂ ਲਈ ਆਖਰੀ ਕੌਮਾਂਤਰੀ ਟੂਰਨਾਮੈਂਟ ਸੀ ਪਰ ਹੁਣ ਖਿਡਾਰੀ ਸਿੱਧੇ ਦੇਸ਼ ’ਚ ਤਿਆਰੀ ਤੋਂ ਬਾਅਦ ਓਲੰਪਿਕ ’ਚ ਉੱਤਰਨਗੇ ਟੋਕੀਓ ਓਲੰਪਿਕ ਦੇ ਮੁਕਾਬਲੇ 23 ਜੁਲਾਈ ਤੋਂ 8 ਅਗਸਤ ਤੱਕ ਹੋਣੇ ਹਨ।

ਹੁਣ ਤੱਕ ਸਾਡੇ ਖਿਡਾਰੀਆਂ ਨੇ 11 ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। ਇਨ੍ਹਾਂ ’ਚ ਤੀਰਅੰਦਾਜ਼ੀ, ਐਥਲੈਟਿਕਸ, ਬਾਕਸਿੰਗ, ਘੁੜਸਵਾਰੀ, ਤਲਵਾਰਬਾਜ਼ੀ, ਹਾਕੀ, ਜਿਮਨਾਸਟਿਕ, ਸੇÇਲੰਗ, ਸ਼ੂਟਿੰਗ, ਟੇਬਲ ਟੈਨਿਸ ਤੇ ਕੁਸ਼ਤੀ ਹਨ। 2016 ਰਿਓ ਓਲੰਪਿਕ ’ਚ ਸਾਨੂੰ ਸਿਰਫ ਦੋ ਤਮਗੇ ਮਿਲੇ ਸਨ, ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ’ਚ ਬਰੌਂਜ ਮੈਡਲ ਦਿਵਾਇਆ ਸੀ, ਦੂਜੇ ਪਾਸੇ ਬੈਡਮਿੰਟਨ ’ਚ ਪੀਵੀ ਸਿੰਧੂ ਨੂੰ ਸਿਲਵਰ ਤਮਗਾ ਮਿਲਿਆ ਸੀ, ਪਰ ਇਸ ਵਾਰ ਤਮਗੇ ਵਧਣ ਦੀ ਉਮੀਦ ਹੈ। ਸ਼ੂਟਿੰਗ ਤੋਂ ਇਲਾਵਾ ਬਾਕਸਿੰਗ, ਰੈਸÇਲੰਗ ’ਚ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।