Punjab: ਬੁਢਲਾਡਾ (ਸੱਚ ਕਹੂੰ ਨਿਊਜ਼)। ਬੁਢਲਾਡਾ ਬਲਾਕ ਨਾਲ ਲੱਗਦੇ ਪਿੰਡ ਮੱਲ ਸਿੰਘ ਵਾਲਾ ’ਚ ਇੱਕ ਲੜਕੀ ਦੇ ਵਿਆਹ ’ਚ ਸ਼ਗਨ ਦੀਆਂ ਤਸਵੀਰਾਂ ਖਿੱਚ ਰਹੇ ਫੋਟੋਗ੍ਰਾਫਰ ਦੀ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੱਖਣ ਸਿੰਘ ਪੁੱਤਰ ਰਾਮ ਸਿੰਘ ਵਜੋਂ ਹੋਈ ਹੈ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਘਰ ’ਚ ਖੁਸ਼ੀ ਦਾ ਮਾਹੌਲ ਸੀ ਤੇ ਲੋਕ ਇੱਕ-ਦੂਜੇ ਨਾਲ ਫੋਟੋ ਖਿਚਵਾ ਰਹੇ ਸਨ। ਤਸਵੀਰਾਂ ਖਿੱਚ ਰਿਹਾ ਫੋਟੋਗ੍ਰਾਫਰ ਅਚਾਨਕ ਬਿਮਾਰ ਹੋ ਗਿਆ ਤੇ ਉਸ ਨੇ ਆਪਣੇ ਸਰੀਰ ਨੂੰ ਅੱਗੇ ਝੁਕਾਇਆ ਤੇ ਕੈਮਰਾ ਜ਼ਮੀਨ ’ਤੇ ਰੱਖ ਦਿੱਤਾ ਤੇ ਅਚਾਨਕ ਕੁਰਸੀ ਤੋਂ ਹੇਠਾਂ ਡਿੱਗ ਗਿਆ। Punjab
ਇਹ ਖਬਰ ਵੀ ਪੜ੍ਹੋ : Yaad-e-Murshid Eye Camp: 33ਵਾਂ ਯਾਦ-ਏ-ਮੁਰਸ਼ਿਦ ਫਰੀ ਆਈ ਕੈਂਪ ਇਸ ਦਿਨ ਤੋਂ ਸ਼ੁਰੂ! ਪਰਚੀਆਂ ਇਸ ਦਿਨ ਤੋਂ ਲੱਗਣਗੀਆਂ …
ਮੌਕੇ ’ਤੇ ਮੌਜੂਦ ਪਰਿਵਾਰਕ ਮੈਂਬਰ ਤੇ ਹੋਰ ਲੋਕ ਉਸ ਵੱਲ ਭੱਜੇ। ਇਕਦਮ ਸ਼ਗਨ ਦੇ ਘਰ ਦੇ ਸਾਰੇ ਲੋਕ ਸ਼ਾਂਤ ਹੋ ਗਏ। ਕੁਝ ਹੀ ਦੇਰ ’ਚ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸਿਵਲ ਹਸਪਤਾਲ ’ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੰਜਾਬ ਫੋਟੋਗ੍ਰਾਫਰ ਯੂਨੀਅਨ ਨੇ ਦੱਸਿਆ ਕਿ ਮੱਖਣ ਸਿੰਘ ਬਹੁਤ ਹੀ ਗਰੀਬ ਪਰਿਵਾਰ ’ਚੋਂ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਬਜ਼ੁਰਗ ਮਾਤਾ-ਪਿਤਾ, ਪਤਨੀ ਤੇ ਬੱਚਿਆਂ ਦੀ ਆਰਥਿਕ ਮਦਦ ਕੀਤੀ ਜਾਵੇ। Punjab