ਮਲੋਟ (ਮਨੋਜ)। ਰੋਜ਼ਾਨਾ ‘ਸੱਚ ਕਹੂੰ’ ਅਖਬਾਰ ਦੇ ਬਲਾਕ ਗਿੱਦੜਬਾਹਾ/ਕੋਟਭਾਈ ਤੋਂ ਪੱਤਰਕਾਰ ਰਾਜਵਿੰਦਰ ਸਿੰਘ ਬਰਾੜ (ਰਾਜਾ) ਦੇ ਤਾਇਆ ਜੀ ਅਤੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਦੇ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ ਦੇ ਭਰਾ ਜਸਵੰਤ ਸਿੰਘ ਇੰਸਾਂ ਦੇ ਦੇਹਾਂਤ ਤੋਂ ਬਾਅਦ ਅੱਜ ਪਿੰਡ ਗਿਲਜੇਵਾਲਾ ਵਿਖੇ ਗਮਗੀਨ ਮਾਹੌਲ ’ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਦੁੱਖ ਦੀ ਘੜੀ ’ਚ 85 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ, ਹਰਚਰਨ ਸਿੰਘ ਇੰਸਾਂ, ਰਾਹੁਲ ਇੰਸਾਂ, ਹਰਪਾਲ ਇੰਸਾਂ (ਰਿੰਕੂ), 85 ਮੈਂਬਰ ਭੈਣਾਂ ’ਚੋਂ ਅਮਰਜੀਤ ਕੌਰ ਇੰਸਾਂ, ਸਤਵੰਤ ਇੰਸਾਂ, ਮਮਤਾ ਇੰਸਾਂ। (Mallot News)
ਇਹ ਵੀ ਪੜ੍ਹੋ : ਕਿਸਾਨਾਂ ਲਈ ਖੁਸ਼ਖਬਰੀ, ਇਸ ਯੋਜਨਾ ਤਹਿਤ ਮਿਲਣਗੇ 7000 ਰੁਪਏ
ਬਲਾਕ ਕੋਟਭਾਈ, ਬਲਾਕ ਗਿੱਦੜਬਾਹਾ, ਬਲਾਕ ਮਲੋਟ ਦੇ 15 ਮੈਂਬਰ ਭਾਈ ਅਤੇ ਭੈਣਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਗਿਲਜੇਵਾਲਾ ਦੇ ਪਤਵੰਤਿਆਂ ਅਤੇ ਸਾਧ-ਸੰਗਤ ਨੇ ਪਹੁੰਚ ਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਤੋਂ ਪੱਤਰਕਾਰ ਸੁਰੇਸ਼ ਗਰਗ ਇੰਸਾਂ, ਸ੍ਰੀ ਮੁਕਤਸਰ ਸਾਹਿਬ/ਚਿੱਬੜਾਂਵਾਲੀ ਤੋਂ ਪੱਤਰਕਾਰ ਰਾਜ ਕੁਮਾਰ ਚੁੱਘ ਇੰਸਾਂ, ਲੰਬੀ/ਕਬਰਵਾਲਾ ਤੋਂ ਪੱਤਰਕਾਰ ਮੇਵਾ ਸਿੰਘ ਇੰਸਾਂ, ਮਲੋਟ ਤੋਂ ਪੱਤਰਕਾਰ ਮਨੋਜ਼ ਕੁਮਾਰ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। (Mallot News)
ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਇੰਸਾਂ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਸਨ ਅਤੇ ਆਪਣੀ ਪੂਰੀ ਜ਼ਿੰਦਗੀ ਡੇਰਾ ਸੱਚਾ ਦੀ ਸੇਵਾ ਵਿੱਚ ਲੱਗੇ ਰਹੇ ਅਤੇ ਪੂਜਨੀਕ ਗੁਰੂ ਜੀ ’ਤੇ ਦ੍ਰਿਡ ਵਿਸ਼ਵਾਸ਼ ਰੱਖ ਕੇ ਜਿੱਥੇ ਪੂਰੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ ਉਥੇ ਹੋਰਾਂ ਨੂੰ ਵੀ ਡੇਰਾ ਸੱਚਾ ਸੌਦਾ ਨਾਲ ਜੋੜ ਕੇ ਨਸ਼ੇ ਅਤੇ ਹੋਰ ਬੁਰਾਈਆਂ ਤੋਂ ਛੁਟਕਾਰਾ ਦਵਾਇਆ। (Mallot News)