ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home ਸੂਬੇ ਪੰਜਾਬ ਬਰਨਾਲਾ ’ਚ ‘ਆਪ...

    ਬਰਨਾਲਾ ’ਚ ‘ਆਪ’ ਨੂੰ ਝਟਕਾ, ਐੱਮਸੀ ਦੀ ਚੋਣ ਲੜੇ ਸੁਖਜੀਤ ਸੁੱਖੀ ਕਾਂਗਰਸ ’ਚ ਸ਼ਾਮਲ

    Shock to AAP in Barnala Sachkahoon

    ਬਰਨਾਲਾ ’ਚ ‘ਆਪ’ ਨੂੰ ਝਟਕਾ, ਐੱਮਸੀ ਦੀ ਚੋਣ ਲੜੇ ਸੁਖਜੀਤ ਸੁੱਖੀ ਕਾਂਗਰਸ ’ਚ ਸ਼ਾਮਲ

    (ਜਸਵੀਰ ਸਿੰਘ ਗਹਿਲ) ਬਰਨਾਲਾ। ਬਰਨਾਲਾ ਵਿਧਾਨ ਸਭਾ ਹਲਕੇ ’ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਿਆ ਹੈ, ਜਦੋਂ ਸ਼ਹਿਰ ਦੇ ਵਾਰਡ ਨੰਬਰ 29 ਤੋਂ ਐਮਸੀ ਦੀ ਚੋਣ ਲੜਨ ਵਾਲੇ ਸੁਖਜੀਤ ਸਿੰਘ ਸੁੱਖੀ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਜਿਨ੍ਹਾਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਕਰਨਇੰਦਰ ਸਿੰਘ ਢਿੱਲੋਂ ਨੇ ਪਾਰਟੀ ਦਾ ਸਿਰੋਪਾ ਪਾ ਕੇ ਪਾਰਟੀ ’ਚ ਸ਼ਾਮਲ ਕੀਤਾ।

    ਇਸ ਮੌਕੇ ਸੁਖਜੀਤ ਸਿੰਘ ਸੁੱਖੀ ਨੇ ਕਿਹਾ ਕਿ ਉਹ ਕੇਵਲ ਸਿੰਘ ਢਿੱੱਲੋਂ ਦੀ ਵਿਕਾਸ ਪੱਖੀ ਨੀਤੀ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ’ਚ ਸ਼ਾਮਲ ਹੋਏ ਹਨ। ਜਿਨ੍ਹਾਂ ਨੇ ਵਿਧਾਨ ਸਭਾ ਚੋਣ ਹਾਰਨ ਦੇ ਬਾਵਜੂਦ ਬਰਨਾਲਾ ਸ਼ਹਿਰ ’ਚ ਰਿਕਾਰਡ ਵਿਕਾਸ ਕਰਵਾਇਆ ਹੈ। ਜਦਕਿ ਦੂਜੇ ਪਾਸੇ ਆਪ ਦੇ ਐਮਐਲਏ ਅਤੇ ਐਮਪੀ ਨੇ ਹਲਕੇ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਅਤੇ ਉਸਦੇ ਸਾਥੀ ਕੇਵਲ ਸਿੰਘ ਢਿੱਲੋਂ ਦੀ ਜਿੱਤ ਲਈ ਪੂਰੀ ਵਾਹ ਲਾਉਣਗੇ। ਉਥੇ ਇਸ ਮੌਕੇ ਚੇਅਰਮੈਨ ਕਰਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਹਲਕਾ ਬਰਨਾਲਾ ਦੇ ਵੋਟਰ ਇਸ ਵਾਰ ਢਿੱਲੋਂ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਉਨ੍ਹਾਂ ਦੀ ਜਿੱਤ ਦਾ ਮਨ ਬਣਾਈ ਬੈਠੇ ਹਨ। ਜਿਸ ਕਰਕੇ ਦਿਨੋਂ ਦਿਨ ਉਨਾਂ ਦਾ ਕਾਫ਼ਲਾ ਵੱਧਦਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਹਰਦੀਪ ਸਿੰਘ ਸੋਢੀ, ਹਲਕਾ ਯੂਥ ਕਾਂਗਰਸ ਪ੍ਰਧਾਨ ਵਿਕਰਮ ਸਿੰਘ ਵਿੱਕੀ ਢੋਲੀ, ਸਿਕਾਰਨ ਨਿਵਾਰਨ ਕਮੇਟੀ ਮੈਂਬਰ ਨਰਿੰਦਰ ਸ਼ਰਮਾ, ਧੰਨਾ ਸਿੰਘ ਗਰੇਵਾਲ, ਗੁਰਮੇਲ ਸਿੰਘ ਮੌੜ, ਵਰੁਣ ਗੋਇਲ, ਹਰਦੀਪ ਸਿੰਘ ਜਾਗਲ, ਪਾਲਵਿੰਦਰ ਗੋਗਾ ਵੀ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here