ਬੱਲੇਬਾਜ਼ ਯੁਵਰਾਜ ਸਿੰਘ ਦੇ 14 ਸੈਂਕੜਿਆਂ ਨਾਲ ਸਾਂਝੇ ਤੌਰ ‘ਤੇ ਦੂਸਰੇ ਸਥਾਨ ‘ਤੇ
ਦੁਬਈ, 19 ਸਤੰਬਰ
ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਏਸ਼ੀਆ ਕੱਪ ਦੇ ਪਹਿਲੇ ਮੈਚ ‘ਚ ਹਾਂਗਕਾਂਗ ਵਿਰੁੱਧ ਆਪਣੇ ਇੱਕ ਰੋਜ਼ਾ ਕਰੀਅਰ ਦਾ 14ਵਾਂ ਸੈਂਕੜਾ ਲਾ ਕੇ ਸਭ ਤੋਂ ਤੇਜ਼ 14 ਸੈਂਕੜੇ ਲਾਉਣ ਵਾਲੇ ਬੱਲੇਬਾਜ਼ਾਂ ਦੀ ਲਿਸਟ ‘ਚ ਚੌਥੇ ਸਥਾਨ ‘ਤੇ ਪਹੁੰਚ ਗਏ ਜਦੋਂਕਿ ਭਾਰਤੀ ਬੱਲੇਬਾਜ਼ਾਂ ‘ਚ ਸ਼ਿਖਰ ਦੂਸਰੇ ਸਥਾਨ ‘ਤੇ ਹਨ ਧਵਨ ਤੋਂ ਤੇਜ਼ 14 ਸੈਂਕੜੇ ਸਿਰਫ਼ ਵਿਰਾਟ ਕੋਹਲੀ ਨੇ ਪੂਰੇ ਕੀਤੇ ਹਨ ਵਿਰਾਟ ਕੋਹਲੀ 103 ਪਾਰੀਆਂ ‘ਚ ਇਹ ਮੀਲਪੱਥਰ ਪੂਰਾ ਕਰ ਚੁੱਕੇ ਹਨ ਦੁਨੀਆਂ ‘ਚ ਸਭ ਤੋਂ ਤੇਜ਼ 14 ਸੈਂਕੜੇ ਦੱਖਣੀ ਅਫ਼ਰੀਕਾਜ ਦੇ ਬੱਲੇਬਾਜ਼ ਹਾਸ਼ਿਮ ਅਮਲਾ ਨੇ ਪੂਰੇ ਕੀਤੇ ਹਨ ਅਮਲਾ ਨੇ ਸਿਰਫ਼ 84 ਪਾਰੀਆਂ ‘ਚ ਇਹ ਮੁਕਾਮ ਹਾਸਲ ਕੀਤਾ ਸੀ ਅਮਲਾ ਤੋਂ ਬਾਅਦ ਇਹ ਰਿਕਾਰਡ ਡੇਵਿਡ ਵਾਰਨਰ ਦੇ ਨਾਂਅ ਹੈ ਜਿਸ ਨੇ 14 ਸੈਂਕੜਿਆਂ ਲਈ 98 ਪਾਰੀਆਂ ਖੇਡੀਆਂ
ਇਸ ਦੇ ਨਾਲ ਹੀ ਧਵਨ ਭਾਰਤ ਵੱਲੋਂ ਖੱਬੇ ਹੱਥ ਦੇ ਬੱਲੇਬਾਜ਼ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਬੱਲੇਬਾਜ਼ਾਂ ‘ਚ ਸਾਂਝੇ ਤੌਰ ‘ਤੇ ਦੂਸਰੇ ਸਥਾਨ ‘ਤੇ ਪਹੁੰਚ ਗਏ ਹਨ ਇਸ ਸੂਚੀ ‘ਚ ਪਹਿਲੇ ਨੰਬਰ ‘ਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਹਨ ਜਿੰਨ੍ਹਾਂ ਦੇ ਨਾਂਅ ਇੱਕ ਰੋਜ਼ਾ ‘ਚ 22 ਸੈਂਕੜੇ ਹਨ ਸਿਖ਼ਰ ਹੁਣ ਭਾਰਤੀ ਖੱਬੂ ਬੱਲੇਬਾਜ਼ ਯੁਵਰਾਜ ਸਿੰਘ ਦੇ 14 ਸੈਂਕੜਿਆਂ ਨਾਲ ਸਾਂਝੇ ਤੌਰ ‘ਤੇ ਦੂਸਰੇ ਸਥਾਨ ‘ਤੇ ਆ ਗਿਆ ਹੈ ਇਸ ਲਿਸਟ ‘ਚ ਗੌਤਮ ਗੰਭੀਰ 11 ਸੈਂਕੜਿਆਂ ਨਾਲ ਚੌਥੇ ਸਥਾਨ ‘ਤੇ ਹਨ ਸ਼ਿਖਰ ਧਵਨ ਭਾਰਤ ਵੱਲੋਂ ਓਪਨਰ ਦੇ ਤੌਰ ‘ਤੇ ਜ਼ਿਆਦਾ ਸੈਂਕੜੇ ਲਾਉਣ ਵਾਲੇ ਖਿਡਾਰੀਆਂ ਦੀ ਸੂਚੀ ‘ਚ ਸਚਿਨ ਤੇਂਦੁਲਕਰ(45), ਸੌਰਵ ਗਾਂਗੁਲੀ (19), ਰੋਹਿਤ ਸ਼ਰਮਾ (16) ਤੋਂ ਬਾਅਦ ਚੌਥੇ ਸਥਾਨ ‘ਤੇ ਆ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।