ਜੰਮੂ-ਕਸ਼ਮੀਰ : ਧਾਰਾ 370 ਤੇ 35ਏ ਹਟਾਉਣ ਤੋਂ ਬਾਅਦ ਪੈਦਾ ਹੋਏ ਹਾਲਾਤ | Shehla Rashid
- ਸ਼ੇਹਲਾ ਨੇ ਟਵੀਟ ‘ਚ ਦੋਸ਼ ਲਾਏ ਸਨ ਕਿ ਕਸ਼ਮੀਰ?’ਚ ਫੌਜ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ | Shehla Rashid
ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੀ ਸਾਬਕਾ ਵਿਦਿਅਰਾਥਣ ਤੇ ਕਸ਼ਮੀਰੀ ਆਗੂ ਸ਼ੇਹਲਾ ਰਸ਼ੀਦ ਖਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਹੈ ਸ਼ੇਹਲਾ ਰਸ਼ੀਦ ‘ਤੇ ਦੋਸ਼ ਹੈ ਕਿ ਝੂਠੀ ਅਫਵਾਹ ਨੇ ਭਾਰਤੀ ਫੌਜ ਬਾਰੇ ਫੇਕ ਨਿਊਜ਼ ਫੈਲਾਈ ਹੈ ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਦੇ ਵਕੀਲ ਅਲਖ ਆਲੋਕ ਸ੍ਰੀਵਾਸਤਵ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕੀਤੀ ਹੈ ਇੱਕ ਪੁਲਿਸ ਅਧਿਕਾਰੀ ਨੇ ਕਿਹਾ, ‘ਐਫਆਈਆਰ ਆਈਪੀਸੀ ਦੀ ਧਾਰਾ 124-ਏ (ਦੇਸ਼ਧ੍ਰੋਹ), 153-ਏ (ਧਰਮ, ਜਾਤੀ, ਜਨਮ ਸਥਾਨ,ਨਿਵਾਸ, ਭਾਸ਼ਾ ਆਦਿ ਦੇ ਅਧਾਰ ‘ਤੇ ਵੱਖ-ਵੱਖ ਸਮੂਹਾਂ ਦਰਮਿਆਨ ਦੁਸ਼ਮਣੀ ਨੂੰ ਉਤਸ਼ਾਹ ਦੇਣਾ) 153 (ਦੰਗਾ ਭੜਕਾਉਣ ਦੇ ਇਰਾਦੇ ਨਾਲ ਉਕਸਾਉਣ ਵਾਲਾ) ਤਹਿਤ ਦਰਜ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਰਸ਼ਿਦ ਨੇ ਹਾਲਾਂਕਿ ਕਿਹਾ ਸੀ ਕਿ ਜਦੋਂ ਭਾਰਤੀ ਫੌਜ ਜਾਂਚ ਗਠਿਤ ਕਰੇਗੀ ਤਾਂ ਉਹ ਸਬੂਤ ਦੇਣ ਲਈ ਤਿਆਰ ਹੈ ਭਾਰਤੀ ਫੌਜ ਨੇ ਰਸ਼ੀਦ ਦੇ ਸਾਰੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਸੀ। (Shehla Rashid)
ਕੀ ਕਿਹਾ ਸੀ ਸ਼ੇਹਲਾ ਰਸੀਦ ਨੇ ਟਵੀਟ ਦੀ ਇੱਕ ਸੀਰੀਜ਼ ‘ਚ ਸ਼ੇਹਲਾ ਰਸ਼ੀਦ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਫੌਜ ਗਲਤ ਤਰੀਕੇ ਨਾਲ ਕਸ਼ਮੀਰ ‘ਚ ਪੁਰਸ਼ਾਂ ਨੂੰ ਚੁੱਕ ਰਹੀ ਸੀ, ਘਰਾਂ ‘ਚ ਛਾਪੇ ਮਾਰ ਰਹੀ ਸੀ ਤੇ ਜੰਮੂ ਕਸ਼ਮੀਰ ‘ਚ ਲੋਕਾਂ ‘ਤੇ ਅੱਤਿਆਚਾਰ ਕਰ ਰਹੀ ਸੀ ਸ਼ੇਹਲਾ ਰਾਸ਼ਿਦ ਨੇ ਦਾਅਵਾ ਕੀਤਾ ਸੀ ਕਿ ਸੱਤਾਧਾਰੀ ਭਾਜਪਾ ਆਪਣੇ ਏਜੰਡੇ ਨੂੰ ਪੂਰਾ ਕਰਨ ਲਈ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ ਫੌਜ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ ਫੌਜ ਵੱਲੋਂ ਕਿਹਾ ਗਿਆ ਕਿ ਸ਼ੇਹਲਾ ਨੇ ਜੋ ਦੋਸ਼ ਲਾਏ ਹਨ ਉਹ ਬੇਬੁਨਿਆਦ ਹਨ ਤੇ ਫੌਜ ਉਨ੍ਹਾਂ ਨੂੰ ਨਕਾਰਦੀ ਹੈ ਫੌਜ ਨੇ ਕਿਹਾ ਕਿ ਅਜਿਹੀ ਮਨਘੜਤ ਤੇ ਝੂਠੀਆਂ ਖਬਰਾਂ ਗੈਰ ਸਮਾਜਿਕ ਤੱਤਾਂ ਤੇ ਸੰਗਠਨਾਂ ਵੱਲੋਂ ਲੋਕਾਂ ਨੂੰ ਭੜਕਾਉਣ ਲਈ ਫੈਲਾਈਆਂ ਜਾਂਦੀਆਂ ਹਨ। (Shehla Rashid)