110.40 ਅੰਕ ਦੀ ਤੇਜ਼ੀ ਨਾਲ ਖੁੱਲ੍ਹਿਆ
ਮੁੰਬਈ (ਏਜੰਸੀ)। ਦੇਸ਼ ਦੇ ਸ਼ੇਅਰ ਬਜ਼ਾਰਾਂ ‘ਚ ਤੇਜ਼ੀ ਦਾ ਸਿਲਸਿਲਾ ਜਾਰੀ ਰਿਹਾ। ਮੁੰਬਈ ਸ਼ੇਅਰ ਬਜ਼ਾਰ ਦਾ ਸੰਵੇਦੀ ਸੂਚਕਅੰਕ ਬੁੱਧਵਾਰ ਨੂੰ 110.40 ਅੰਕ ਦੀ ਤੇਜ਼ੀ ਨਾਲ 39167.05 ਅੰਕ ‘ਤੇ ਖੁੱਲਿਆ। ਨੈਸ਼ਨਲ ਸਟਾਕ ਐਕਸਚੇਂਜ਼ ਦੇ ਨਿਫਟੀ ‘ਚ ਵੀ ਅੰਗਾ ਵਾਧਾ ਦਿਸਿਆ। ਜ਼ਿਆਦਾਤਰ ਵਿਦੇਸ਼ੀ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਸੈਂਸੇਕਸ 184.78 ਅੰਕ ਦੇ ਵਾਧੇ ਨਾਲ 39,000 ਅੰਕ ਦੇ ਅੰਕੜੇ ਨੂੰ ਪਾਰ ਕਰ ਪਹਿਲੀ ਵਾਰ ਇਸ ਤੋਂ ਉੱਪਰ ਬੰਦ ਹੋਇਆ। ਮੰਗਲਵਾਰ ਨੂੰ ਸੈਂਸੇਕਸ 29,056.65 ਅੰਕ ਅਤੇ ਨਿਫਟੀ 44.05 ਅੰਕ ਦੀ ਤੇਜ਼ੀ ਨਾਲ 11,713.20 ਅੰਕ ‘ਤੇ ਬੰਦ ਹੋਇਆ ਸੀ।
ਕਾਰੋਬਾਰ ਦੀ ਸ਼ੁਰੂਆਤ ‘ਚ ਸੈਂਸੇਕਸ ਕੱਲ੍ਹ ਦੇ 39056.65 ਅੰਕ ਦੇ ਮੁਕਾਬਲੇ 110.40 ਅੰਕ ਉੱਪਰ 39167.05 ਅੰਕ ‘ਤੇ ਖੁੱਲ੍ਹਿਆ। ਕਾਰੋਬਾਰ ਦੇ ਪਹਿਲੇ ਘੰਟੇ ‘ਚ ਸੈਂਸੇਕਸ ਉਂਚੇ 39266.85 ਅੰਕ ਅਤੇ ਹੇਠਾਂ ‘ਚ 39141.09 ਅੰਕ ਤੰਕ ਆਉਣ ਤੋਂ ਬਾਅਦ ਫਿਲਹਾਲ 39229.27 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਫਿਲਹਾਲ 34.85 ਅੰਕ ਉੱਪਰ 11748.05 ਅੰਕ ‘ਤੇ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।