ਸ਼ਮਸ਼ੇਰ ਸਿੰਘ ਦੂਲੋ ਦੇ ਪੁੱਤਰ ਨੇ ਫੜਿਆ ‘ਆਪ’ ਦਾ ਝਾੜੂ

Shamsher Singh Dullo, Son, AAP

ਕਾਂਗਰਸ ਦੇ ਅਹੁਦਿਆਂ ਤੋਂ ਅਸਤੀਫ਼ੇ ਤੋਂ ਬਾਅਦ ਹੋਏ ਆਪ ‘ਚ ਸ਼ਾਮਲ

ਫ਼ਤਿਹਗੜ੍ਹ ਸਹਿਬ (ਸੱਚ ਕਹੂੰ ਨਿਊਜ਼)।

ਕਾਂਗਰਸ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੇ ਪੁੱਤਰ ਬਨਦੀਪ ਸਿੰਘ ਦੂਲੋ ਉਰਫ ਬਨੀ ਦੂਲੋ ਨੇ ਅੱਜ ਪੰਜਾਬ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਕਾਂਗਰਸ ਕਿਸਾਨ ਮਜ਼ਦੂਰ ਸੈੱਲ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਅਸਤੀਫ਼ਾ ਦੇਣ ਉਪਰੰਤ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ।

ਬਨਦੀਪ ਸਿੰਘ ਦੂਲੋ ਦਾ ਪਾਰਟੀ ‘ਚ ਸਵਾਗਤ ਕਰਦੇ ਹੋਏ ਹਰਚੰਦ ਸਿੰਘ ਬਰਸਟ ਸਿਆਸੀ ਸਮੀਖਿਆ ਕਮੇਟੀ ਅਤੇ ਨਵਜੋਤ ਸਿੰਘ ਜਰਗ ਹਲਕਾ ਇੰਚਾਰਜ, ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਰੁਪਿੰਦਰ ਸਿੰਘ ਹੈਪੀ ਗਿੱਲ ਪ੍ਰਧਾਨ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਨੇ ਕਿਹਾ ਕਿ ਉਨ੍ਹਾਂ ਦਾ ਪਾਰਟੀ ‘ਚ ਮਾਣ ਸਨਮਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਤੇ ਬਨੀ ਦੂਲੋ ਦੀ ਮਾਤਾ ਹਰਬੰਸ ਕੌਰ ਦੂਲੋ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸਨ ਤੇ ਪਾਰਟੀ ਨੇ ਉਨ੍ਹਾਂ ਨੂੰ ਬਲਜਿੰਦਰ ਸਿੰਘ ਚੌਂਦਾ ਦੀ ਜਗ੍ਹਾ ਫਤਿਹਗੜ੍ਹ ਸਾਹਿਬ ਦੇ ਮੈਦਾਨ ਵਿਚ ਉਤਾਰਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Shamsher Singh Dullo, Son, AAP

LEAVE A REPLY

Please enter your comment!
Please enter your name here