ਦੂਜੇ ਟੈਸਟ ’ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ | IND vs AUS Perth Test
- ਵਿਸ਼ਵ ਕੱਪ 2023 ਦੌਰਾਨ ਲੱਗੀ ਸੀ ਸੱਟ, ਜਨਵਰੀ ’ਚ ਹੋਈ ਸੀ ਸਰਜਰੀ
ਸਪੋਰਟਸ ਡੈਸਕ। IND vs AUS Perth Test: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਕਪਤਾਨ ਰੋਹਿਤ ਸ਼ਰਮਾ ਨਾਲ ਬਾਰਡਰ ਗਾਵਸਕਰ ਟਰਾਫੀ ਲਈ ਅਸਟਰੇਲੀਆ ਰਵਾਨਾ ਹ ਸਕਦੇ ਹਨ। ਪੰਜ ਮੈਚਾਂ ਦੀ ਇਹ ਟੈਸਟ ਸੀਰੀਜ਼ 22 ਨਵੰਬਰ ਤੋਂ ਪਰਥ ’ਚ ਸ਼ੁਰੂ ਹੋਵੇਗੀ। ਉਨ੍ਹਾਂ ਦੇ ਟੀਮ ’ਚ ਸ਼ਾਮਲ ਹੋਣ ਦਾ ਫੈਸਲਾ ਇੱਕ ਮੈਚ ਤੋਂ ਬਾਅਦ ਹੀ ਲਿਆ ਜਾਵੇਗਾ। ਹਾਸਲ ਹੋਏ ਵੇਰਵਿਆਂ ਮੁਤਾਬਕ, ਰੋਹਿਤ ਪਰਥ ਟੈਸਟ ਤੋਂ ਪਹਿਲਾਂ ਟੀਮ ਨਾਲ ਜੁੜ ਸਕਦੇ ਹਨ। ਉਨ੍ਹਾਂ ਦੇ ਨਾਲ ਹੀ ਸ਼ਮੀ ਵੀ ਅਸਟਰੇਲੀਆ ਲਈ ਉਡਾਣ ਭਰ ਸਕਦੇ ਹਨ। ਰੋਹਿਤ ਨਿੱਜੀ ਕਾਰਨਾਂ ਕਰਕੇ ਟੀਮ ਨਾਲ ਅਸਟਰੇਲੀਆ ਲਈ ਰਵਾਨਾ ਨਹੀਂ ਹੋਏ। ਟੀਮ ਦੇ ਬਾਕੀ ਮੈਂਬਰ 11 ਨਵੰਬਰ ਨੂੰ ਹੀ ਅਸਟਰੇਲੀਆ ਪਹੁੰਚ ਗਏ ਹਨ। ਬਾਰਡਰ ਗਾਵਸਕਰ ਟਰਾਫੀ ਲਈ ਟੀਮ ਇੰਡੀਆ ਅਸਟਰੇਲੀਆ ਪਹੁੰਚ ਗਈ ਹੈ। ਪਹਿਲਾ ਟੈਸਟ 22 ਨਵੰਬਰ ਤੋਂ ਪਰਥ ’ਚ ਖੇਡਿਆ ਜਾਵੇਗਾ। ਟੀਮ ਉਥੇ 5 ਟੈਸਟ ਮੈਚ ਖੇਡੇਗੀ। IND vs AUS Perth Test
ਇਹ ਖਬਰ ਵੀ ਪੜ੍ਹੋ : IND vs SA: 283 ਦੌੜਾਂ ਤੇ 23 ਛੱਕੇ…. ਤਿਲਕ-ਸੈਮਸਨ ਦੇ ਤੂਫਾਨ ’ਚ ਉੱਡੇ ਅਫਰੀਕੀ, ਬਣਾਇਆ ਟੀ20 ਦਾ ਸਭ ਤੋਂ ਵੱਡਾ ਰਿਕਾਰਡ
ਵਿਸ਼ਵ ਕੱਪ ’ਚ ਖੇਡਿਆ ਸੀ ਆਖਿਰੀ ਕੌਮਾਂਤਰੀ ਕ੍ਰਿਕੇਟ ਮੈਚ, ਗਿੱਟੇ ਦੀ ਹੋਈ ਸੀ ਸਰਜਰੀ
34 ਸਾਲ ਦੇ ਸ਼ਮੀ ਨੇ 19 ਨਵੰਬਰ 2023 ਨੂੰ ਅਸਟਰੇਲੀਆ ਖਿਲਾਫ਼ ਇੱਕਰੋਜ਼ਾ ਵਿਸ਼ਵ ਕੱਪ ਦਾ ਫਾਈਨਲ ਖੇਡਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ, ਇਸ ਸਾਲ ਜਨਵਰੀ ’ਚ ਉਨ੍ਹਾਂ ਦੇ ਗਿੱਟੇ ਦੀ ਸਰਜਰੀ ਹੋਈ ਸੀ। ਪਿਛਲੇ ਕਈ ਮਹੀਨਿਆਂ ਤੋਂ ਸ਼ਮੀ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕੇਟ ਅਕੈਡਮੀ ’ਚ ਰੀਹੈਬ ਕੈਂਪ ’ਚ ਸੀ। IND vs AUS Perth Test
ਇੱਕ ਸਾਲ ਬਾਅਦ ਸ਼ਮੀ ਨੇ ਰਣਜੀ ਟਰਾਫੀ ਮੈਚ ’ਚ ਕੀਤੀ ਵਾਪਸੀ
ਸ਼ਮੀ ਲਗਭਗ ਇੱਕ ਸਾਲ ਬਾਅਦ ਰਣਜੀ ਟਰਾਫੀ ਮੈਚ ’ਚ ਮੈਦਾਨ ’ਤੇ ਪਰਤੇ ਹਨ। ਉਨ੍ਹਾਂ ਨੂੰ ਮੱਧ ਪ੍ਰਦੇਸ਼ ਖਿਲਾਫ਼ ਖੇਡੇ ਜਾ ਰਹੇ ਮੈਚ ’ਚ ਬੰਗਾਲ ਦੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਸ਼ਮੀ ਨੇ ਮੱਧ ਪ੍ਰਦੇਸ਼ ਖਿਲਾਫ ਪਹਿਲੀ ਪਾਰੀ ’ਚ 19 ਓਵਰਾਂ ’ਚ 54 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ। ਜਦੋਂਕਿ ਦੂਜੀ ਪਾਰੀ ’ਚ ਉਨ੍ਹਾਂ ਨੇ 18 ਓਵਰਾਂ ’ਚ 74 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਮਿਲੀ ਜਾਣਕਾਰੀ ਮੁਤਾਬਕ ਸ਼ਮੀ ਨੂੰ ਉਨ੍ਹਾਂ ਦੀ ਫਿਟਨੈੱਸ ਪਰਖਣ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਜੇਕਰ ਉਹ ਫਿੱਟ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਾਰਡਰ ਗਾਵਸਕਰ ਟਰਾਫੀ ਲਈ ਅਸਟਰੇਲੀਆ ਭੇਜਿਆ ਜਾ ਸਕਦਾ ਹੈ। ਫਿਜ਼ੀਓ ਨਿਤਿਨ ਪਟੇਲ ਨੂੰ ਵੀ ਉਨ੍ਹਾਂ ਦੀ ਫਿਟਨੈੱਸ ’ਤੇ ਨਜ਼ਰ ਰੱਖਣ ਲਈ ਇੰਦੌਰ ਭੇਜਿਆ ਗਿਆ ਹੈ। IND vs AUS Perth Test