ਪਿਆਰੇ ਸਤਿਗੁਰੂ ਜੀ ਨੇ ਜੀਵ ਦੇ ਵਿਸ਼ਵਾਸ ਨੂੰ ਕੀਤਾ ਦ੍ਰਿੜ, ਬਖ਼ਸ਼ੀਆਂ ਰਹਿਮਤਾਂ

Shah Satnam Ji Maharaj, Dera Sacha Sauda

ਪਿਆਰੇ ਸਤਿਗੁਰੂ ਜੀ ਨੇ ਜੀਵ ਦੇ ਵਿਸ਼ਵਾਸ ਨੂੰ ਕੀਤਾ ਦ੍ਰਿੜ, ਬਖ਼ਸ਼ੀਆਂ ਰਹਿਮਤਾਂ

ਸੰਨ 1973 ਦੀ ਗੱਲ ਹੈ ਸਾਡਾ ਸਾਰਾ ਪਰਿਵਾਰ ਨਾਮ ਲੈਣ ਲਈ ਮਹੀਨੇਵਾਰੀ ਸਤਿਸੰਗ ’ਤੇ ਦਰਬਾਰ ਪਹੁੰਚਿਆ ਅਤੇ ਨਾਮ-ਦਾਨ ਲਿਆ ਜਦੋਂ ਅਸੀਂ ਘਰ ਵਾਪਸ ਪਹੁੰਚੇ ਤਾਂ ਦੇਖ ਕੇ ਘਬਰਾ ਗਏ ਕਿਉਂਕਿ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਅਸੀਂ ਸੋਚਿਆ ਕਿ ਸ਼ਾਇਦ ਚੋਰਾਂ ਨੇ ਆਪਣਾ ਕੰਮ ਕਰ ਦਿੱਤਾ ਪਰ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਸੁਰੱਖਿਅਤ ਆਪਣੀ ਜਗ੍ਹਾ ’ਤੇ ਪਿਆ ਸੀ

ਇੰਨੇ ’ਚ ਮੇਰੇ ਗੁਆਂਢੀ ਆਏ ਅਤੇ ਬੋਲੇ ਕਿ ਭਾਈ, ਜਦੋਂ ਬਾਹਰ ਜਾਓ ਤਾਂ ਘੱਟੋ-ਘੱਟ ਬਾਹਰ ਦੇ ਦਰਵਾਜ਼ੇ ਨੂੰ ਤਾਂ ਤਾਲਾ ਲਾ ਜਾਇਆ ਕਰੋ ਮੈਂ ਗਲਤੀ ਲਈ ਮਾਫੀ ਮੰਗਦੇ ਹੋਏ ਕਿਹਾ ਕਿ ਤੁਸੀਂ ਸਾਡੇ ਘਰ ਦੀ ਰਖਵਾਲੀ ਕੀਤੀ ਉਸ ਲਈ ਤੁਹਾਡਾ ਬਹੁਤ ਧੰਨਵਾਦ ਉਸ ਨੇ ਕਿਹਾ, ਤੁਸੀਂ ਤਾਂ ਮਕਾਨ ਨੂੰ ਤਾਲਾ ਲਾ ਕੇ ਨਹੀਂ ਗਏ, ਪਰ ਤੁਹਾਡੇ ਜਾਣ ਤੋਂ ਬਾਅਦ ਮੈਂ ਬਾਹਰ ਵਾਲੇ ਕਮਰੇ ’ਚ ਚਿੱਟੇ ਕੱਪੜੇ ਧਾਰਨ ਕੀਤੇ ਇੱਕ ਬਜ਼ੁਰਗ ਬਾਬਾ ਜੀ ਨੂੰ ਬੈਠਾ ਦੇਖਿਆ ਉਨ੍ਹਾਂ ਦਾ ਲੰਮਾ ਕੱਦ ਸੀ ਚਿੱਟੀ ਦਾੜ੍ਹੀ ਸੀ ਉਨ੍ਹਾਂ ਦੇ ਹੱਥ ’ਚ ਲੰਮੀ ਡਾਂਗ ਸੀ ਅਤੇ ਉਹ ਇੱਧਰ-ਉੱਧਰ ਘੁੰਮ ਰਹੇ ਸਨ ਉਹ ਰਾਤ ਨੂੰ ਵੀ ਗੈਲਰੀ ’ਚ ਘੁੰਮਦੇ ਰਹੇ ਸਨ ਤੁਹਾਡੀ ਉਨ੍ਹਾਂ ਨਾਲ ਕੀ ਰਿਸ਼ਤੇਦਾਰੀ ਹੈ?

ਉਹ ਵਿਅਕਤੀ ਪੂਜਨੀਕ ਪਰਮ ਪਿਤਾ ਜੀ ਬਾਰੇ ਨਹੀਂ ਜਾਣਦਾ ਸੀ ਉਪਰੋਕਤ ਸਾਰੀਆਂ ਗੱਲਾਂ ਸੁਣ ਕੇ ਸਾਨੂੰ ਪੂਰਨ ਵਿਸ਼ਵਾਸ ਹੋ ਗਿਆ ਕਿ ਸਾਡੀ ਗੈਰ-ਹਾਜ਼ਰੀ ਵਿਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ (Shah Satnam ji) ਨੇ ਖੁਦ ਸਾਡੇ ਘਰ ਦੀ ਰਖਵਾਲੀ ਕੀਤੀ ਮੈਂ ਉਸ ਨੂੰ ਪੂਜਨੀਕ ਪਰਮ ਪਿਤਾ ਜੀ ਬਾਰੇ ਵਿਸਥਾਰ ਨਾਲ ਸਮਝਾਇਆ ਸਾਨੂੰ ਆਪਣੇ ਸੱਚੇ ਰਹਿਬਰ ਤੋਂ ਨਾਮ ਲੈਣ ਅਤੇ ਦਰਸ਼ਨਾਂ ਦੀ ਇੱਨੀ ਤੜਫ਼ ਸੀ ਕਿ ਅਸੀਂ ਘਰੇੇ ਤਾਲਾ ਲਾਉਣਾ ਵੀ ਭੁੱਲ ਗਏ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਸਾਡੇ ਵਿਸ਼ਵਾਸ ਨੂੰ ਹੋਰ ਦ੍ਰਿੜ ਕਰ ਦਿੱਤਾ।
ਸ੍ਰੀ ਈਸ਼ਵਰ, ਐਥ, ਜੁਲਾਣਾ, ਜੀਂਦ (ਹਰਿਆਣਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here