ਸੂਚਨਾ ਮਿਲਦੇ ਹੀ ਮੱਦਦ ਲਈ ਪਹੁੰਚੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ
(ਸੱਚ ਕਹੂੰ ਨਿਊਜ਼) ਗੁਰੂਗ੍ਰਾਮ। ਗੁਰੂਗ੍ਰਾਮ ਸੈਕਟਰ-109 ਸਥਿਤ ਚਿੰਤਲ ਪੈਰਾਡੀਸੋ ਸੁਸਾਇਟੀ ’ਚ ਛੇ ਮੰਜ਼ਿਲ ਤੱਕ ਦੇ ਫਲੈਟ ਦੀ ਛੱਤ ਡਿੱਗਣ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ (Sewadar Reached for Help) ਸੇਵਾਦਾਰ ਪਹੁੰਚੇ ਇਨ੍ਹਾਂ ਸੇਵਾਦਾਰਾਂ ’ਚ ਅੰਕੁਰ ਇੰਸਾਂ, ਸੰਦੀਪ ਇੰਸਾਂ, ਪ੍ਰਵੀਨ ਇੰਸਾਂ, ਮੁਕੇਸ਼ ਇੰਸਾਂ, ਅਸ਼ੋਕ ਇੰਸਾਂ, ਸੌਰਵ ਇੰਸਾਂ, ਅਰੁਣ ਇੰਸਾਂ, ਵਿਨੋਦ ਇੰਸਾਂ, ਉਮੇਸ਼ ਇੰਸਾਂ, ਕਪਿਲ ਇੰਸਾਂ, ਸੁਨੀਲ ਇੰਸਾਂ, ਸੁਨੀਲ ਇੰਸਾਂ, ਮੁਕੇਸ਼ ਇੰਸਾਂ, ਦੇਵ ਇੰਸਾਂ, ਅਭਿਸ਼ੇਕ ਇੰਸਾਂ, ਸਚਿਨ ਇੰਸਾਂ ਤੋਂ ਇਲਾਵਾ ਰੇਵਾੜੀ ਤੋਂ ਧਰਮੇਂਦਰ ਇੰਸਾਂ, ਨੀਰਜ ਇੰਸਾਂ, ਕਮਲ ਇੰਸਾਂ, ਰਾਜੂ ਇੰਸਾਂ ਮੌਕੇ ’ਤੇ ਪਹੁੰਚੇ ਸਾਰੇ ਸੇਵਾਦਾਰਾਂ ਨੇ ਮੌਕੇ ’ਤੇ ਮੌਜ਼ੂਦ ਅਧਿਕਾਰੀਆਂ ਦਾ ਹਰ ਸੰਭਵ ਸਹਿਯੋਗ ਕੀਤਾ ਸੇਵਾਦਾਰਾਂ ਨੇ ਸੁਸਾਇਟੀ ਕੈਂਪਸ ’ਚ ਐਨਡੀਆਰਐਫ, ਐਸਡੀਆਰਐਫ ਦੀਆਂ ਟੀਮਾਂ ਲਈ ਖਾਣੇ, ਚਾਹ, ਪਾਣੀ ਬਿਸਕੁਟ ਆਦਿ ਦਾ ਪ੍ਰਬੰਧ ਵੀ ਕੀਤਾ।
ਜ਼ਿਕਰਯੋਗ ਹੈ ਕਿ ਵੀਰਵਾਰ ਦੇਰ ਸ਼ਾਮ ਸੂਚਨਾ ਆਈ ਸੀ ਕਿ ਗੁਰੂਗ੍ਰਾਮ-ਦੁਆਰਕਾ ਐਕਸਪ੍ਰੈਸ-ਵੇਅ ਨੇੜੇ ਸੈਕਟਰ-109 ’ਚ ਚਿੰਤਲ ਪੈਰਾਡੀਸੋ ਰਿਹਾਇਸ਼ੀ ਸੁਸਾਇਟੀ ’ਚ ਛੇਵੀਂ ਮੰਜ਼ਲ ’ਤੇ ਡਾਈਨਿੰਗ ਰੂਮ ਦੀ ਛੱਤ ਡਿੱਗ ਗਈ ਅਤੇ ਇਸ ਤਰ੍ਹਾਂ ਪਹਿਲੀ ਮੰਜ਼ਲ ਤੱਕ ਛੱਡ ਡਿੱਗਦੀ ਚਲੀ ਗਈ ਇਸ ਦੀ ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਤੁਰੰਤ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਵਿਲ ਡਿਫੈਂਸ ਦੀ ਟੀਮ ਨੂੰ ਮੌਕੇ ’ਤੇ ਭੇਜਿਆ। ਇਸ ਦੌਰਾਨ ਉਨ੍ਹਾਂ ਨੇ ਐਨਡੀਆਰਐਫ ਅਤੇ ਐਸਡੀਆਰਐਫ ਨੂੰ ਵੀ ਸੂਚਿਤ ਕਰਦੇ ਹੋਏ ਮੌਕੇ ’ਤੇ ਪਹੁੰਚਣ ਲਈ ਕਿਹਾ ਇਸ ਦਰਮਿਆਨ ਗੁਰੂਗ੍ਰਾਮ ਪੁਲਿਸ ਅਤੇ ਫਾਇਰ ਬਿ੍ਰਗੇਡ ਦੀਆਂ ਟੀਮਾਂ ਵੀ ਉੱਥੇ ਪਹੁੰਚ ਗਈਆਂ ਉਨ੍ਹਾਂ ਨੇ ਇੱਕ ਔਰਤ ਨੂੰ ਉਸ ਸਮੇਂ ਜਿੰਦਾ ਕੱਢ ਲਿਆ ਇਸ ਤੋਂ ਬਾਅਦ ਪਤਾ ਲੱਗਾ ਕਿ ਤਿੰਨ ਵਿਅਕਤੀ ਹੋਰ ਮਲਬੇ ’ਚ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕੀਤੇ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ