Shah Satnam Ji Girls School: 1560 ਵਿਦਿਆਰਥਣਾਂ ਨੇ ਇਕੱਠਿਆਂ ਗਾਇਆ ‘ਮੇਰੇ ਦੇਸ਼ ਕੀ ਜਵਾਨੀ’ ਗੀਤ
Shah Satnam Ji Girls School: ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਦਰਜ਼ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸਕੂਲ ਦੇ 1560 ਵਿਦਿਆਰਥਣਾਂ ਨੇ ਇਕੱਠਿਆਂ ‘ਮੇਰੇ ਦੇਸ਼ ਕੀ ਜਵਾਨੀ’ ਗੀਤ ਗਾਇਆ।
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੇ 1560 ਵਿਦਿਆਰਥੀਆਂ ਨੇ ਇਕੱਠਿਆਂ ‘ਮੇਰੇ ਦੇਸ਼ ਕੀ ਜਵਾਨੀ’ ਗੀਤ ਗਾ ਕੇ ਇੰਡੀਆ ਬੁੱਕ ਆਫ ਰਿਕਾਰਡ ’ਚ ਦਰਜ ਉਪਲੱਬਧੀ ਦੀ ਕਾਪੀ ਪੂਜਨੀਕ ਗੁਰੂ ਜੀ ਨੂੰ ਭੇਂਟ ਕੀਤੀ। ਇਸ ਗੀਤ ਰਾਹੀਂ ਵਿਦਿਆਰਥੀਆਂ ਨੇ ਸਿੱਖਿਆ, ਖੇਡ ਸਹੂਲਤਾਂ ਤੇ ਡਰੱਗ ਫ੍ਰੀ ਸੰਦੇਸ਼ ਨੂੰ ਪ੍ਰਭਾਵਸ਼ਾਲੀ ਰੂਪ ’ਚ ਪੇਸ਼ ਕੀਤਾ। ਪੂਜਨੀਕ ਗੁਰੂ ਜੀ ਨੇ ਵਿਦਿਆਰਥੀਆਂ ਦੇ ਇਸ ਡਰੱਗ ਫ੍ਰੀ ਅਭਿਆਨ ਤੇ ਸਮਾਜਿਕ ਸੰਦੇਸ਼ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਰਾਸ਼ਟਰ ਸੇਵਾ ਤੇ ਸਕਾਰਾਤਮਕ ਸੋਚ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
Read Also : ਸੇਵਾ ਦਾ ਮਹਾਂਕੁੰਭ, ਡੈਂਟਲ ਸਿਹਤ ਕੈਂਪ ’ਚ ਹੋਈ ਦੰਦਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ














