ਸਰਸਾ (ਸੱਚ ਕਹੂੰ ਨਿਊਜ਼)। ਗੁਰੂਕੁਲ ਅਤੇ ਆਧੁਨਿਕ ਸਿੱਖਿਆ ਲਈ ਪੇਂਡੂ ਖੇਤਰ ’ਚ ਪੂਜਨੀਕ ਗੁਰੂ ਸੰਤ ਡਾ। ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਲਾਇਆ ਗਿਆ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ (Shah Satnam Ji Girls College) ਰੂਪੀ ਬੂਟਾ ਅੱਜ ਵੱਡਾ ਦਰੱਖਤ ਬਣ ਗਿਆ ਹੈ। ਇਹ ਸੰਸਥਾਨ ਭਾਰਤੀ ਸੱਭਿਆਚਾਰ ਦੇ ਉੱਚ ਮੁੱਲਾਂ ਅਤੇ ਉੱਚ ਆਦਰਸ਼ਾਂ ਨੂੰ ਮਜਬੂਤ ਕਰ ਰਿਹਾ ਹੈ। ਇੱਥੋਂ ਪਾਸ ਆਊਟ 25 ਹਜ਼ਾਰ ਤੋਂ ਜ਼ਿਆਦਾ ਬੱਚੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਦੇਸ਼ ਦੀ ਤਰੱਕੀ ’ਚ ਆਪਣਾ ਬੇਸ਼ਕੀਮਤੀ ਯੋਗਦਾਨ ਦੇ ਰਹੇ ਹਨ।
ਗਰਲਜ਼ ਕਾਲਜ ਨੂੰ 2017 ਤੋਂ 2022 ਤੱਕ ਸਿੱਖਿਆ ਅਤੇ ਖੇਡਾਂ ਦੇ ਖੇਤਰ ’ਚ ਕੀਤੇ ਗਏ ਉੱਚ ਪ੍ਰਦਰਸ਼ਨ ਲਈ ਵੱਖ-ਵੱਖ ਸਰਕਾਰੀ ਤੇ ਗੈਰ-ਸਰਕਾਰੀ ਸੰਗਠਨਾਂ ਵੱਲੋਂ ਵੱਖ-ਵੱਖ 13 ਪ੍ਰਸ਼ੰਸਾ ਪੱਤਰ ਤੇ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ। ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ’ਚ ਕਾਲਜ ਦੀ ਪਿ੍ਰੰਸੀਪਲ ਡਾ।
ਪੰਜ ਸਾਲਾਂ ’ਚ ਜਿੱਤੇ ਐਵਾਰਡ ਪੁੂਜਨੀਕ ਗੁਰੂ ਜੀ ਨੂੰ ਕੀਤੇ ਸਪਰਪਿਤ
ਗੀਤਾ ਮੋਂਗਾ ਇੰਸਾਂ ਨੇ ਸਾਰੇ ਐਵਾਰਡ ਤੇ ਤਮਗੇ ਪੂਜਨੀਕ ਗੁਰੂ ਜੀ ਨੂੰ ਭੇਂਟ ਕੀਤੇ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਧਾਮ ਸਰਸਾ ਨਾਲ ਆਨਲਾਈਨ ਜੁੜੀਆਂ ਕਾਲਜ ਦੀਆਂ ਵਿਦਿਆਰਥਣਾਂ ਤੇ ਸਟਾਫ ਮੈਂਬਰਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਫ਼ਰਮਾਇਆ ਕਿ ਬਹੁਤ ਵੱਡੀ ਗੱਲ ਹੈ?ਕਿ ਬੇਟੀਆਂ?ਅੱਜ ਪੜ੍ਹਾਈ-ਲਿਖਾਈ ’ਚ ਵੀ ਬੇਟਿਆਂ ਦੇ ਬਰਾਬਰ ਆ ਰਹੀਆਂ?ਹਨ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਪੂਜਨੀਕ ਗੁਰੂ ਜੀ ਨੇ ਸਾਰਿਆਂ ਨੂੰ ਜੀਵਨ ’ਚ ਹੋਰ ਅੱਗੇ ਵਧਣ ਅਤੇ ਤਰੱਕੀ ਕਰਨ ਦਾ ਅਸ਼ੀਰਵਾਦ ਦਿੱਤਾ। ਇਸ ਦੌਰਾਨ ਪਿ੍ਰੰਸੀਪਲ ਗੀਤਾ ਮੋਂਗਾ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਰਹਿਮਤ ਤੇ ਮਾਰਗ ਦਰਸ਼ਨ ਨਾਲ ਹੀ ਸੰਭਵ ਹੋ ਸਕਿਆ ਹੈ।
ਕਾਲਜ ਨੂੰ ਕਿਨ੍ਹੇ ਅਤੇ ਕਿਹੜੇ ਮਿਲੇ ਹਨ ਐਵਾਰਡ
- ਬੈਸਟ ਡਿਗਰੀ ਕਾਲਜ, ਸੀਡੀਐਲਯੂ ਸਰਸਾ
- ਅਮੇਜਿੰਗ ਐਂਡ ਯੁੂਨਿਕ ਸਕਿਲ ਐਵਾਰਡ, ਐਂਟਰੀ ਕਰਾਇਮ ਯੂਥ ਕਲੱਬ
- ਅਧਿਆਪਕ ਸ੍ਰੀ ਅਵਾਰਡ ਤੇ ਸਰਟੀਫਿਕੇਟ, ਅੰਤਰਰਾਸ਼ਟਰੀ ਸਮਰਸਤਾ ਮੰਚ
- ਅਵਾਰਡ ਆਫ ਡਿਸਟਿੰਕਿਟਵ ਅਚੀਵਮੈਂਟਸ ਇਨ ਸਪੋਰਟਸ, ਸੀਡੀਐਲਯੂ ਸਰਸਾ
- ਇੰਟਰਨੈਸ਼ਨਲ ਐਜੂਕੇਸ਼ਨਲ ਲੀਡਰਸ਼ਿਪ ਐਵਾਰਡ ਤੇ ਮੈਡਲ, ਗਲੋਬਲ ਅਚੀਵਰਸ ਫਾਊਂਡੇਸ਼ਨ
- ਤੇਜੱਸਵਿਨੀ ਸੰਗਮ ਐਵਾਰਡ ਤੇ ਸਰਟੀਫਿਕੇਟ, ਜੇਸੀਡੀ ਕਾਲਜ
- ਅਵਾਰਡ ਆਫ ਐਕਸੀਲੈਂਸ ਇਨ ਨੈਸ਼ਨਲ ਸਰਵਿਸ ਸਕੀਮ, ਸੀਡੀਐਲਯੂ ਸਰਸਾ
- ਐਵਾਰਡ ਆਫ ਆਨਰ ਇਨ ਸਪੋਰਟਸ, ਸੀਡੀਐਲਯੂ ਸਰਸਾ
- ਇੰਟਰਨੈਸ਼ਨਲ ਵੂਮੈਨ ਪ੍ਰੀਮਿਅਮ ਅਵਾਰਡ, ਵੂਮੈਨ ਡੈਡੀਕੇਸ਼ਨ ਐਂਡ ਜੇਸੀਡੀ ਕਾਲਜ
- ਇੰਟਰਨੈਸ਼ਨਲ ਗੋਲਡ ਸਟਾਰ ਮਿਲੇਨੀਅਮ ਗੋਲਡ ਮੈਡਲ, ਗਲੋਬਲ ਅਚੀਵਰਸ ਫਾਊਂਡੇਸ਼ਨ
- ਗੋਲਡ ਮੈਡਲ ਆਫ ਅਧਿਆਪਕ ਸ੍ਰੀ ਐਵਾਰਡ- ਅਧਿਆਪਕ ਸੰਮੇਲਨ ਐਂਡ ਵਿਚਾਰ ਗੋਸ਼ਠੀ ਨਵੀਂ ਦਿੱਲੀ
- ਐਵਾਰਡ ਆਫ ਡਿਸਟਿੰਗਵਿਸ਼ਡ ਸੋਸ਼ਲ ਵਰਕ, ਗ੍ਰਾਮ ਪੰਚਾਇਤ ਨੇਜੀਆ ਖੇੜਾ
- ਐਪਰੀਸੀਏਸ਼ਨ ਆਫ ਐਨਸੀਸੀ ਐਵਾਰਡ, ਥ੍ਰੀ ਹਰਿਆਣਾ ਬਟਾਲੀਅਨ ਐਨਸੀਸੀ
ਸਰਸਾ ਵਰਗੇ ਪੇਂਡੂ ਇਲਾਕੇ ’ਚ ਇੱਕ ਅਜਿਹਾ ਦੌਰ ਵੀ ਸੀ ਜਿਸ ਵਿੱਚ ਲੋਕ ਆਪਣੀ ਬੇਟੀਆਂ ਨੂੰ ਉੱਚ ਸਿੱਖਿਆ ਲਈ ਬਾਹਰ ਭੇਜਣਾ ਤਾਂ ਦੂਰ ਉੱਚ ਸਿੱਖਿਆ ਦਿਵਾਉਣਾ ਵੀ ਨਹੀਂ ਚਾਹੁੰਦੇ ਸਨ। ਅਜਿਹੇ ਹਾਲਾਤਾਂ ’ਚ ਪੂਜਨੀਕ ਗੁਰੂੁ ਜੀ ਨੇ ਲੋਕਾਂ ਨੂੰ ਬੇਟੀਆਂ ਦੀ ਉੱਚ ਸਿੱਖਆ ਲਈ ਪ੍ਰੇਰਿਤ ਹੀ ਨਹੀਂ ਕੀਤਾ ਸਗੋਂ ਅਗਸਤ 1997 ’ਚ ਸ਼ਾਹ ਸਤਿਨਾਮ ਜੀ ਗਰਲਸ ਕਾਲਜ ਦੀ ਸਥਾਪਨਾ ਕਰਕੇ ਇਲਾਕਾ ਵਾਸੀਆਂ ਨੂੰ ਸੌਗਾਤ ਦਿੱਤੀ। (Shah Satnam Ji Girls College)
ਇਨ੍ਹਾਂ ਸੰਸਥਾਨਾਂ ’ਚ ਹਰ ਮਾਂ-ਬਾਪ ਆਪਣੇ ਬੱਚਿਆਂ, ਵਿਸ਼ੇਸ਼ ਤੌਰ ’ਤੇ ਲੜਕੀਆਂ ਨੂੰ ਪੜ੍ਹਾ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜਿੱਥੇ ਆਪਣੀਆਂ ਬੇਟੀਆਂ ਨੂੰ ਭੇਜ ਕੇ ਮਾਂ-ਬਾਪ ਬੇਫਿਕਰ ਹੋ ਜਾਂਦੇ ਹਨ ਕਿ ਉਨ੍ਹਾਂ ਦੀ ਸੰਤਾਨ ਇੱਕ ਸੁਰੱਖਿਅਤ ਮਾਹੌਲ ’ਚ ਹੈ। ਜਿੱਥੋਂ ਹੁਣ ਤੱਕ 25 ਹਜ਼ਾਰ ਤੋਂ ਵੱਧ ਬੱਚੇ ਪਾਸ-ਆਊਟ ਹੋ ਚੁੱਕੇ ਹਨ। 2017 ਤੋਂ 2022 ਤੱਕ 156 ਵਿਦਿਆਰਥਣਾਂ ਯੂਨੀਵਰਸਿਟੀ ਰੈਂਕ ਤੇ 37 ਵਿਦਿਆਰਥਣਾਂ ਵੱਖ-ਵੱਖ ਵਿਭਾਗਾਂ ’ਚ ਯੂਨੀਵਰਸਿਟੀ ’ਚ ਟੌਪ ’ਤੇ ਰਹੀਆਂ ਹਨ।
ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਬੇਟੀਆਂ ਨੂੰ ਪ੍ਰਮੋਟ
ਪੂਜਨੀਕ ਗੁੁਰੂ ਜੀ ਨੇ ਇਸ ਮੌਕੇ ਆਨਲਾਈਨ ਜੁੜੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਫ਼ਰਮਾਇਆ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਪਿ੍ਰੰਸੀਪਲ ਬੇਟੀਆਂ ਜੋ ਸ਼ੁਰੂ ਤੋਂ ਹੀ ਪੂਰੇ ਜੋਸ਼-ਸ਼ੋਰ ਨਾਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਬੇਟੀਆਂ ਨੂੰ ਪ੍ਰਮੋਟ ਕਰਦੀਆਂ ਆ ਰਹੀਆਂ ਹਨ, ਬਹੁਤ ਖੁਸ਼ੀ ਹੁੰਦੀ ਹੈ?ਜਦੋਂ ਉਹ ਹੀ ਬੱਚੇ ਇੰਨੇ ਸਮੇਂ ਤੋਂ ਲੱਗੇ ਹੋਏ ਹਨ ਅਤੇ ਅੱਜ ਉੱਥੋਂ 25 ਹਜ਼ਾਰ ਤੋਂ ਵੱਧ ਬੱਚੇ ਪਾਸ-ਆਊਟ ਹੋ ਚੁੱਕੇ ਹਨ। (Shah Satnam Ji Girls College)
ਉਹ ਬੱਚੇ ਅੱਜ ਵੱਖ-ਵੱਖ ਥਾਵਾਂ ’ਤੇ ਮਾਂ-ਬਾਪ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਰਹੇ ਹਨ। ਨਾਲ ਹੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨੈਚੁਰਲੀ ਅਸੀਂ ਕਿਹਾ ਕਰਦੇ ਹਾਂ ਕਿ ਜੋ ਚੰਗੇ ਟੀਚਰ, ਮਾਸਟਰ, ਲੈਕਚਰਾਰ, ਪ੍ਰੋਫੈਸਰ, ਪਿ੍ਰੰਸੀਪਲ ਹੁੰਦੇ ਹਨ, ਭਾਵੇਂ ਦੁਨੀਆ ਦੀ ਨਜ਼ਰ ’ਚ ਉਨ੍ਹਾਂ ਨੂੰ ਕੋਈ ਐਵਾਰਡ ਨਾ ਮਿਲੇ, ਪਰ ਉਨ੍ਹਾਂ ਦੇ ਪੜ੍ਹਾਏ ਹੋਏ ਬੱਚੇ ਜਦੋਂ ਦੇਸ਼ ਲਈ ਮਾਣ ਬਣਦੇ ਹਨ ਤਾਂ ਸਭ ਤੋਂ ਵੱਡਾ ਉਹ ਤੋਹਫਾ ਹੁੰਦਾ ਹੈ, ਮੈਡਲ ਹੁੰਦਾ ਹੈ, ਉਸ ਟੀਚਰ, ਮਾਸਟਰ, ਲੈਕਚਰਾਰ ਲਈ। ਇਹ ਬਹੁਤ ਵੱਡੀ ਗੱਲ ਹੈ ਅਤੇ ਮਾਲਕ ਤੁਹਾਨੂੰ ਖੁਸ਼ੀਆ ਦੇਵੇ।