ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home ਖੇਡ ਮੈਦਾਨ ਸ਼ਾਹ ਸਤਿਨਾਮ ਜੀ...

    ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਤਿੰਨ ਖਿਡਾਰੀਆਂ ਦੀ ਰਾਜਸਥਾਨ ਟੀਮ ‘ਚ ਚੋਣ

    Shah Satnam ji boys School, Three Players,  Rajasthan Team

    ਸੁਰਿੰਦਰ ਗੁੰਬਰ/ਸੱਚ ਕਹੂੰ ਨਿਊਜ਼/ਗੋਲੂਵਾਲਾ। ਅੰਡਰ 19 ਸਕੂਲ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਲਈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਜਿਲ੍ਹਾ ਸ੍ਰੀ ਗੰਗਾਨਗਰ ਦੇ ਕੁਲਦੀਪ, ਸ਼ੰਕਰ ਤੇ ਗੋਲਕੀਪਰ ਵਿੱਕੀ ਦੀ ਚੋਣ ਹੋਈ ਹੈ ਇਸ ਨਾਲ ਪੂਰੇ ਰਾਜਸਥਾਨ ‘ਚੋਂ 25 ਖਿਡਾਰੀਆਂ ਦੀ ਚੋਣ ਕੀਤੀ ਗਈ ਸੀ, ਜਿਸ ਵਿੱਚੋਂ 18 ਖਿਡਾਰੀਆਂ ਦੀ ਫਾਈਨਲ ਚੋਣ ਕੀਤੀ ਜੋ ਕਿ ਸੀਕਰ ਜ਼ਿਲ੍ਹੇ ਦੇ ਬੀਦਾਸਰ ‘ਚ 15 ਨਵੰਬਰ ਤੋਂ 18 ਨਵੰਬਰ 2019 ਤੱਕ ਸ਼ੁਰੂ ਹੋਇਆ

    ਜਿੱਥੋਂ ਟੀਮ ਅੰਡਮਾਨ ਨਿਕੋਬਾਰ (ਪੋਰਟਬਲੇਅਰ) ਆਂਹ ਰਵਾਨਾ ਹੋਵੇਗੀ ਪੋਰਟਬਲੇਅਰ ‘ਚ 27 ਨਵੰਬਰ ਤੋਂ 6 ਦਸੰਬਰ ਤੱਕ ਰਾਸ਼ਟਰੀ ਮੁਕਾਬਲੇ ਦੀ ਸ਼ੁਰੂ ਕੀਤੀ ਜਾਵੇਗੀ ਰਾਜਸਥਾਨ ਲਈ ਚੋਣ ਹੋਣ ‘ਤੇ ਖੇਡ ਕੁੱਦ ਵਿਭਾਗ ਸਕੱਤਰ ਸ੍ਰੀ ਚਰਨਜੀਤ ਸਿੰਘ, ਪ੍ਰਿੰਸੀਪਲ ਨਰੋਤਮ ਦਾਸ ਤੇ ਸੇਵਾ ਮੁਕਤ ਪ੍ਰਧਾਨ ਅਧਿਆਪਕ ਰੂਪ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਤੇ ਚੋਣ ਟੂਰਨਾਮੈਂਟ ਲਈ ਸ਼ੁੱਭਕਾਮਨਾਵਾਂ ਦਿੱਤੀਆਂ   ਖਿਡਾਰੀਆਂ ਨੇ ਇਸ ਕਾਮਯਾਬੀ ਲਈ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਪਵਿੱਤਰ ਪ੍ਰੇਰਣਾ ਤੇ ਖੇਡ ਤਕਨੀਕ ਨਾਲ ਅੱਜ ਇੱਕ ਵੱਡੇ ਮੁਕਾਮ ਨੂੰ ਪਾਉਣ ‘ਚ ਸਫਲ ਹੋਏ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here