ਸਤਿਗੁਰੂ ਜੀ ਨੇ ਜੀਵ ਨੂੰ ਸਿਖਾਇਆ ਇਮਾਨਦਾਰੀ ’ਤੇ ਚੱਲਣਾ

Ram Rahim

ਸਤਿਗੁਰੂ ਜੀ ਨੇ ਜੀਵ ਨੂੰ ਸਿਖਾਇਆ ਇਮਾਨਦਾਰੀ ’ਤੇ ਚੱਲਣਾ

ਸ਼ਾਹ ਮਸਤਾਨਾ ਜੀ ਧਾਮ ਸਰਸਾ ’ਚ ਮਹੀਨੇਵਾਰ ਸਤਿਸੰਗ ’ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚੀ ਹੋਈ ਸੀ। ਪਹਿਲਾਂ ਕੱਚੇ ਰਸਤੇ ’ਤੇ ਪੁਰਾਣਾ ਮੁੱਖ ਗੇਟ ਸੀ ਸਰਸਾ ਦੇ ਸ਼ਰਧਾਲੂ ਮਾਨਾ ਰਾਮ ਛਾਬੜਾ ਅਤੇ ਕੁਝ ਹੋਰ ਫਲ ਵੇਚਣ ਵਾਲੇ ਵੀ ਡੇਰੇ ਦੇ ਬਾਹਰ ਆਪਣੀਆਂ ਅਸਥਾਈ ਦੁਕਾਨਾਂ ਲਾ ਕੇ ਆਪਣਾ ਸਾਮਾਨ ਵੇਚਣ ਲਈ ਆਏ ਹੋਏ ਸਨ। ਸਤਿਸੰਗ ਸ਼ੁਰੂ ਹੋਣ ’ਤੇ ਕਵੀਰਾਜਾਂ ਵੱਲੋਂ ਕਈ ਸ਼ਬਦ ਬੋਲੇ ਗਏ-‘ਮੇਰੇ ਸਤਿਗੁਰੂ ਜੀ ਆਪਣੇ ਚਰਨਾਂ ’ਚ ਬੁਲਾਣਾ…’ ਅਤੇ ‘ਝੂਠਾ ਹੈ ਸੰਸਾਰ ਤੂੰ ਕਰ ਲੈ ਸਤਿਗੁਰੂ ਨਾਲ ਪਿਆਰ…’ ਵਰਗੇ ਮਿੱਠੇ-ਮਿੱਠੇ ਸ਼ਬਦ ਬੋਲੇ ਜਾ ਰਹੇ ਸਨ ਉਦੋਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਸਟੇਜ ’ਤੇ ਪਧਾਰੇ। ਸਾਰੀ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਬਹੁਤ ਸਾਰੇ ਭਗਤ ਨੱਚਣ ਲੱਗੇ। ਸਾਧ-ਸੰਗਤ ਦਾ ਨਾਅਰਾ ਕਬੂਲ ਕਰਨ ਤੋਂ ਬਾਅਦ ਆਪ ਜੀ ਨੇ ਫਰਮਾਇਆ, ‘‘ਇਸ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਜ਼ਲਦ ਤੋਂ ਜ਼ਲਦ ਪਰਮ ਸੰਤਾਂ ਤੋਂ ਪੁੱਛ ਕੇ ਆਪਣੇ ਛੁਕਟਾਰੇ ਦਾ ਕੰਮ ਪੂਰਾ ਕਰੋ ਦੇਰ ਕਰਨ ਦਾ ਸਮਾਂ ਹੀ ਨਹੀਂ ਹੈ ਇਹ ਰਹਿਣ ਦੀ ਜਗ੍ਹਾ ਨਹੀਂ ਇਹ ਇੱਕ ਮੁਸਾਫਿਰਖਾਨਾ ਹੈ। ਰਾਮ ਸ਼ਾਹੂਕਾਰ ਸਭ ਦੇ ਅੰਦਰ ਹੈ। ਪਰਮ ਸੰਤਾਂ ਦੀ ਮਿਹਰ ਨਾਲ ਉਹ ਮਿਲਦਾ ਹੈ ਫਿਰ ਇਹ ਕੰਮ ਉਸ ਦੇ ਬਿਨਾ ਹੋਰ ਕਿਸੇ ਤਾਕਤ ਦੇ ਵੱਸ ’ਚ ਨਹੀਂ ਹੈ ਉਹ ਬਹੁਤ ਤਾਕਤਵਰ ਹੈ ਅਤੇ ਸਭ ਕੰਮ ਕਰਨ ’ਚ ਸਮਰੱਥ ਹੈ।’’

ਤਿੰਨ ਘੰਟਿਆਂ ਤੱਕ ਸਤਿਸੰਗ ਚੱਲਿਆ ਸਤਿਸੰਗ ਦੇ ਆਖਰ ’ਚ ਦਾਤਾਰ ਜੀ ਨੇ ਕੰਬਲ ਅਤੇ ਕੱਪੜੇ ਲਗਭਗ ਤਿੰਨ ਦਰਜਨ ਸੇਵਾਦਾਰਾਂ ਨੂੰ ਦਾਤ ’ਚ ਦਿੱਤੇ ਛੇ-ਸੱਤ ਸੇਵਾਦਾਰਾਂ ਨੂੰ ਸੋਨੇ ਦੀਆਂ ਅੰਗੂਠੀਆਂ ਦਾਤ ’ਚ ਦਿੱਤੀਆਂ। ਉਹ ਦਾਤ ਪ੍ਰਾਪਤ ਕਰਕੇ ਖੁਸ਼ੀ ਨਾਲ ਝੂਮਣ ਲੱਗੇ ਆਸ਼ਰਮ ਦੇ ਮੁੱਖ ਗੇਟ ਦੇ ਬਿਲਕੁਲ ਨੇੜੇ ਇੱਕ ਅੰਬ ਵੇਚਣ ਨਾਲੇ ਨੇ ਆਪਣੀ ਰੇਹੜੀ ’ਤੇ ਫਜ਼ਲੀ ਨਸਲ ਦੇ ਵੱਡੇ-ਵੱਡੇ ਆਕਾਰ ਦੇ ਲਗਭਗ ਤਿੰਨ ਮਣ ਅੰਬ ਵੇਚਣ ਲਈ ਰੱਖੇ ਹੋਏ ਸਨ ਜਿਨ੍ਹਾਂ ਦੀ ਕੀਮਤ ਲਗਭਗ 200 ਰੁਪਏ ਸੀ ਬਾਕੀ ਫਲ ਵੇਚਣ ਵਾਲਿਆਂ ਦੀਆਂ ਦੁਕਾਨਾਂ ਮੇਨ ਗੇਟ ਤੋਂ ਕੁਝ ਅੱਗੇ ਜਾ ਕੇ ਲੱਗੀਆਂ ਹੋਈਆਂ ਸਨ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਸਤਿਸੰਗ ਤੋਂ ਬਾਅਦ ਸਿੱਧੇ ਮੁੱਖ ਗੇਟ ਨੇੜੇ ਅੰਬ ਵਾਲੀ ਰੇਹੜੀ ਨੇੜੇ ਆ ਗਏ।

ਸਾਧ-ਸੰਗਤ ਵੀ ਪਿੱਛੇ-ਪਿੱਛੇ ਆ ਗਈ ਬੇਪਰਵਾਹ ਜੀ ਨੇ ਅੰਬ ਵੇਚਣ ਵਾਲੇ ਨੂੰ ਕਿਹਾ ਕਿ ਆਪਣਾ ਤੋਲਣ ਵਾਲਾ ਅਤੇ ਹੋਰ ਸਾਮਾਨ ਸੰਭਾਲ ਕੇ ਰੱਖ ਲਓ ਕਿਉਂਕਿ ਇਸ ਰੇਹੜੀ ਦੇ ਸਾਰੇ ਅੰਬ ਮੁੱਲ ਪਾ ਕੇ ਸਾਧ-ਸੰਗਤ ਨੂੰ ਖਾਣ ਲਈ ਦੇਣੇ ਹਨ ਅੰਬ ਵੇਚਣ ਵਾਲਾ ਮਨ ਹੀ ਮਨ ਬਹੁਤ ਹੀ ਖੁਸ਼ ਹੋ ਰਿਹਾ ਸੀ ਕਿਉਂਕਿ ਸਾਰੇ ਅੰਬ ਇਕੱਠੇ ਵਿਕ ਰਹੇ ਸਨ ਉਹ ਆਪ ਜੀ ਦੀ ਦਿਆਲਤਾ ਨੂੰ ਜਾਣਦਾ ਸੀ ਕਿ ਆਪ ਜੀ ਸਾਮਾਨ ਦੀ ਕੁੱਲ ਮੰਗੀ ਕੀਮਤ ਤੋਂ ਜ਼ਿਆਦਾ ਰੁਪਏ ਦਿੰਦੇ ਹਨ ਉਸ ਦੇ ਮਨ ’ਚ ਲਾਲਚ ਆ ਗਿਆ ਸ਼ਹਿਨਸ਼ਾਹ ਜੀ ਨੇ ਸਾਧ-ਸੰਗਤ ਨੂੰ ਰੇਹੜੀ ’ਤੇ ਰੱਖੇ ਅੰਬਾਂ ਨੂੰ ਚੁੱਕਣ ਲਈ ਕਿਹਾ ਸਾਧ-ਸੰਗਤ ਵੱਲੋਂ ਸਾਰੇ ਅੰਬ ਚੁੱਕ ਲਏ ਗਏ।

ਬੇਪਰਵਾਹ ਜੀ ਨੇ ਅੰਬ ਵੇਚਣ ਵਾਲੇ ਤੋਂ ਅੰਬਾਂ ਦੀ ਕੀਮਤ ਪੁੱਛੀ ਲਾਲਚ ’ਚ ਆ ਕੇ ਉਸ ਨੇ ਦੱਸਿਆ ਕਿ ਮੇਰੀ ਰੇਹੜੀ ’ਤੇ ਰੱਖੇ ਅੰਬਾਂ ਦੀ ਕੀਮਤ 400 ਰੁਪਏ ਹੈ ਬੇਪਰਵਾਹ ਜੀ ਨੇ ਸਾਰੀ-ਸੰਗਤ ਨੂੰ ਫਰਮਾਇਆ, ‘‘ਸਾਰੇ ਅੰਬ ਵਾਪਸ ਰੇਹੜੀ ’ਤੇ ਰੱਖ ਦਿਓ’’ ਹੁਕਮ ਅਨੁਸਾਰ ਖਾਣ ਲਈ ਚੁੱਕੇ ਗਏ ਸਾਰੇ ਅੰਬ ਤੁਰੰਤ ਹੀ ਵਾਪਸ ਰੇਹੜੀ ’ਤੇ ਰੱਖ ਦਿੱਤੇ ਗਏ ਉਹ ਹੱਕਾ-ਬੱਕਾ ਰਹਿ ਗਿਆ ਬੇਪਰਵਾਹ ਜੀ ਨੇ ਉਸ ਨੂੰ ਸਮਝਾਇਆ ਕਿ ਜ਼ਿਆਦਾ ਲਾਲਚ ਨਹੀਂ ਕਰਨਾ ਚਾਹੀਦਾ ਇਹ ਬਹੁਤ ਮਾੜਾ ਹੁੰਦਾ ਹੈ ਉਸ ਤੋਂ ਬਾਅਦ ਬੇਪਰਵਾਹ ਜੀ ਹੋਰ ਫਲ ਵੇਚਣ?ਵਾਲਿਆਂ ਵੱਲੋਂ ਲਾਈਆਂ ਗਈਆਂ ਦੁਕਾਨਾਂ ’ਤੇ ਪਹੰੁਚੇ ਇਸ ਤੋਂ ਬਾਅਦ ਸ਼ਹਿਨਸ਼ਾਹ ਜੀ ਗੇਟ ਦੇ ਬਾਹਰ ਲੱਗੀ ਚਾਹ ਦੀ ਦੁਕਾਨ ’ਤੇ ਗਏ।

ਸਰਸਾ ਦਾ ਸਤਿਸੰਗੀ ਹਰਬੰਸ ਲਾਲ ਚਾਹ ਬਣਾ ਕੇ ਵੇਚ ਰਿਹਾ ਸੀ ਚਾਹ ਬਣਾਉਣ ਲਈ ਦੁੱਧ ਜੋ ਨੇੜੇ ਹੀ ਬਾਲਟੀ ’ਚ ਰੱਖਿਆ ਸੀ ਇਹ ਬਹੁਤ ਪਤਲਾ ਲੱਗ ਰਿਹਾ ਸੀ ਸ਼ਹਿਨਸ਼ਾਹ ਜੀ ਨੇ ਆਪਣਾ ਪਵਿੱਤਰ ਕਰ-ਕਮਲ ਦੁੱਧ ਵਾਲੀ ਬਾਲਟੀ ’ਚ ਪਾਇਆ ਤੇ ਬਾਹਰ ਕੱਢ ਕੇ ਉਸ ਚਾਹ ਵੇਚਣ ਵਾਲੇ ਨੂੰ ਸਮਝਾਇਆ ਕਿ ਦੁੱਧ ’ਚ ਪਾਣੀ ਮਿਲਾਉਣਾ ਬੁਰਾ ਹੈ ਮਿਲਾਵਟ ਕਰਕੇ ਸਾਮਾਨ ਵੇਚਣਾ ਗੰਦੀ ਆਦਤ ਹੈ, ਲੋਭ ਤੋਂ ਬਚੋ ਚਾਹ ਬਣਾਉਂਦੇ ਸਮੇਂ ਤੁਸੀਂ ਭਾਵੇਂ ਦੁੱਧ ਘੱਟ ਪਾ ਦਿਆ ਕਰੋ ਪਰ ਦੁੱਧ ’ਚ ਪਾਣੀ ਨਹੀਂ ਮਿਲਾਉਣਾ ਚਾਹੀਦਾ ਸੇਵਾਦਾਰ ਨੂੰ ਸ਼ਹਿਨਸ਼ਾਹ ਜੀ ਨੇ ਫਰਮਾਇਆ ਕਿ ਇਸ ਪਾਣੀ ਮਿਲੇ ਦੁੱਧ ਨੂੰ ਧਰਤੀ ’ਚ ਟੋਇਆ ਪੁੱਟ ਕੇ ਦੱਬ ਦਿਓ।