ਸਰਸਾ। ਇੱਕ ਵਾਰ ਇੱਕ ਸੇਵਾਦਾਰ ਨੇ ਅਰਜ਼ ਕੀਤੀ, ਸਾਈਂ ਜੀ ਤੁਸੀਂ ਹਮੇਸ਼ਾ ਤੀਜੀ ਬਾਡੀ ’ਚ ਆਉਣ ਦੀ ਗੱਲ ਕਰਦੇ ਹੋ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਤੀਜੀ ਬਾਡੀ ’ਚ ਆਏ ਹੋ ਇਸ ’ਤੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ‘‘ਪੁੱਤਰ, ਜਦੋਂ ਸੂਰਜ ਚੜ੍ਹਦਾ ਹੈ ਤਾਂ ਸਭ ਨੂੰ ਪਤਾ ਲੱਗਦਾ ਹੈ ਜਦੋਂ ਤੀਜੀ ਬਾਡੀ ’ਚ ਆਵਾਂਗੇ, ਤੂਫਾਨੀ ਰੂਪ ’ਚ ਕੰਮ ਕਰਾਂਗੇ, ਸੱਚੇ ਸੌਦੇ ਦੀ ਚਾਰੇ ਪਾਸੇ ਰੜ ਮੱਚ ਜਾਵੇਗੀ, ਤਾਂ ਸਮਝਣਾ ਅਸੀਂ ਹੀ ਆਏ ਹਾਂ।
ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ’ਚ ਸਾਧ-ਸੰਗਤ ਪੂਰੇ ਵਿਸ਼ਵ ’ਚ 147 ਮਾਨਵਤਾ ਭਲਾਈ ਦੇ ਕਾਰਜ ਜ਼ੋਰ-ਸ਼ੋਰ ਨਾਲ ਕਰ ਰਹੀ ਹੈ ਮਾਨਵਤਾ ਭਲਾਈ ਕਾਰਜਾਂ ’ਚ ਅਨੇਕਾਂ ਰਿਕਾਰਡ ਗਿਨੀਜ਼ ਬੁੱਕ, ਏਸ਼ੀਆ ਬੁੱਕ ਅਤੇ ਬੁੱਕ ਆਫ ਰਿਕਾਰਡ ’ਚ ਦਰਜ ਹਨ ਖੂਨਦਾਨ ਕਰਨਾ, ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ, ਬੇਟੀਆਂ ਦਾ ਵਿਆਹ ਕਰਵਾਉਣਾ, ਸੁਖਦੁਆ ਸਮਾਜ ਅਤੇ ਵੇਸਵਾਵਾਂ ਦਾ ਉੱਧਾਰ, ਵੇਸਵਾਪੁਣੇ ’ਚ ਫਸੀਆਂ ਲੜਕੀਆਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆ ਕੇ ਅਤੇ ਆਪਣੀ ਬੇਟੀ ਬਣਾ ਕੇ ਸ਼ੁੱਭ ਦੇਵੀ ਦਾ ਦਰਜਾ ਦੇਣਾ ਵਰਗੇ ਅਨੋਖੇ ਕਾਰਜ ਪੂਜਨੀਕ ਗੁਰੂ ਜੀ ਨੇ ਹੀ ਕੀਤੇ ਹਨ।
ਪੂਜਨੀਕ ਸਾਈਂ ਜੀ ਦਾ ਅਨੋਖਾ ਨਾਮ ਪ੍ਰਚਾਰ, ਵਿਖਾਈਆਂ ਅਨੋਖੀਆਂ ਖੇਡਾਂ
ਪਹਿਲਾਂ ਇਮਾਰਤਾਂ ਬਣਵਾਉਣੀਆਂ ਤੇ ਫਿਰ ਢੁਹਾ ਦੇਣੀਆਂ
ਆਪ ਜੀ ਨੇ ਸਭ ਤੋਂ ਪਹਿਲਾਂ ਡੇਰਾ ਸੱਚਾ ਸੌਦਾ, ਸਰਸਾ ਦਾ ਨਿਰਮਾਣ ਕਰਵਾਇਆ ਇਸ ’ਚ ਆਪ ਜੀ ਨੇ ਅਤਿ ਸੁੰਦਰ ਇਮਾਰਤਾਂ ਬਣਵਾਈਆਂ ਅਤੇ ਫਿਰ ਅਚਾਨਕ ਇਨ੍ਹਾਂ ਨੂੰ ਢੁਹਾ ਦਿੱਤਾ ਆਪ ਜੀ ਨੇ ਵੱਖ-ਵੱਖ ਥਾਵਾਂ ’ਤੇ ਕਈ ਆਸ਼ਰਮ ਬਣਵਾਏ ਇਨ੍ਹਾਂ ਆਸ਼ਰਮਾਂ ’ਚ ਜਾ ਕੇ ਆਪ ਜੀ ਨੇ ਸਤਿਸੰਗ ਕੀਤੇ ਅਤੇ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ ਡੇਰਾ ਸੱਚਾ ਸੌਦਾ ਗਦਰਾਨਾ, ਘੁੱਕਿਆਂਵਾਲੀ ਅਤੇ ਚੋਰਮਾਰ ਆਸ਼ਰਮਾਂ ਨੂੰ ਢੁਹਾ ਕੇ ਆਪ ਜੀ ਨੇ ਇਨ੍ਹਾਂ ਦਾ ਦੁਬਾਰਾ ਨਿਰਮਾਣ ਕਰਵਾਇਆ ਇਸ ਤਰ੍ਹਾਂ ਆਪ ਜੀ ਨੇ ਆਪਣੀਆਂ ਅਨੋਖੀਆਂ ਖੇਡਾਂ ਵਿਖਾ ਕੇ ਲੋਕਾਂ ਨੂੰ ਨਾਮ-ਦਾਨ ਦਿੱਤਾ ਅਤੇ ਕੁੱਲ ਮਾਲਕ ਨਾਲ ਜੋੜਿਆ।
ਸੀਆਈਡੀ ਅਧਿਕਾਰੀ ਦਾ ਤੋੜਿਆ ਭਰਮ, ਰੂਹਾਨੀ ਤਾਕਤ ਵੇਖ ਹੋਇਆ ਨਤਮਸਤਕ
ਪੂਜਨੀਕ ਮਸਤਾਨਾ ਜੀ ਦੀਆਂ ਖੇਡਾਂ ਕੋਈ ਸਮਝ ਨਹੀਂ ਸਕਦਾ ਅਜਿਹਾ ਹੀ ਇੱਕ ਕਰਿਸ਼ਮਾ ਉਦੋਂ ਹੋਇਆ ਜਦੋਂ ਸੰਨ 1958 ’ਚ ਪੂਜਨੀਕ ਸਾਈਂ ਜੀ ਦਿੱਲੀ ’ਚ ਕਿਸੇ ਸਤਿਸੰਗੀ ਦੇ ਨਿਵਾਸ ਸਥਾਨ ’ਤੇ ਠਹਿਰੇ ਹੋਏ ਸਨ ਇੱਥੇ ਰਾਤ ਨੂੰ ਰੋਜ਼ਾਨਾ ਪੂਜਨੀਕ ਮਸਤਾਨਾ ਜੀ ਮਜ਼ਲਸ ਵੀਕਰਦੇ ਇਸ ਦੌਰਾਨ ਜਦੋਂ ਦਿੱਲੀ ਦੇ ਸੀਆਈਡੀ ਵਿਭਾਗ ਨੂੰ ਪਤਾ ਲੱਗਾ ਕਿ ਇੱਥੇ ਇੱਕ ਮਸਤ ਫਕੀਰ ਆਇਆ ਹੋਇਆ ਹੈ, ਜੋ ਸੋਨਾ, ਚਾਂਦੀ, ਨੋਟ ਵੰਡਦਾ ਹੈ, ਮਕਾਨ ਵੀ ਨਵੇਂ ਬਣਵਾਉਂਦਾ ਹੈ ਅਤੇ ਢੁਹਾਉਦਾ ਵੀ ਹੈ ਅਜਿਹਾ ਕਰਨ ਲਈ ਉਸ ਕੋਲ ਪੈਸਾ ਕਿੱਥੋਂ ਆਉਂਦਾ ਹੈ? ਉਸ ਰਾਜ਼ ਦਾ ਖੁਲਾਸਾ ਹੋਣਾ ਚਾਹੀਦਾ ਹੈ ਅੰਤਰਯਾਮੀ ਸਤਿਗੁਰੂ ਜੀ ਨੇ ਸ਼ਾਮ ਦੇ ਸਮੇਂ ਇੱਕ ਸੇਵਾਦਾਰ ਨੂੰ ਕਿਹਾ, ‘‘ਜਾ ਕੇ ਵੇਖੋ ਟੋਕਰੀ ’ਚ ਕਿੰਨੇ ਮਾਲਟੇ ਪਏ ਹਨ?’’ ਉਸ ਨੇ ਦੱਸਿਆ ਕਿ ਪੰਜ-ਛੇ ਰੱਖੇ ਹੋਏ ਹਨ।
ਆਪ ਜੀ ਨੇ ਸੇਵਾਦਾਰ ਨੂੰ ਕਿਹਾ, ‘‘ਦਸ ਮਾਲਟੇ ਟੋਕਰੇ ’ਚ ਪੂਰੇ ਕਰ ਦਿਓ’’ ਰਾਤ ਨੂੰ ਮਜ਼ਲਸ ’ਚ ਸੀਆਈਡੀ ਦੇ 10 ਅਧਿਕਾਰੀ ਅਤੇ ਕਰਮਚਾਰੀ ਸਿਵਲ ਡਰੈਸ ’ਚ ਸਾਧ-ਸੰਗਤ ਦਰਮਿਆਨ ਵੱਖ-ਵੱਖ ਥਾਂ ਬੈਠ ਗਏ, ਮਜ਼ਲਸ ਸ਼ੁਰੂ ਹੋਈ ਪੂਜਨੀਕ ਮਸਤਾਨਾ ਜੀ ਥੋੜ੍ਹੀ ਦੇਰ ਬਾਅਦ ਸਟੇਜ ’ਤੇ ਪਧਾਰੇ ਅਤੇ ਫਰਮਾਇਆ ਕਿ ਸਾਧ-ਸੰਗਤ ਜੀ ਅੱਜ ਮਜ਼ਲਸ ’ਚ ਸੀਆਈਡੀ ਦੇ ਅਧਿਕਾਰੀ ਵੀ ਆਏ ਹੋਏ ਹਨ।
ਉਹ ਬਾਹਰ ਦੀ ਸੀਆਈਡੀ ਹੈ, ਅਸੀਂ ਅੰਦਰ ਦੇ ਸੀਆਈਡੀ ਇਹ ਸੁਣ ਕੇ ਉਹ ਲੋਕ ਹੈਰਾਨ ਰਹਿ ਗਏ ਕਿ ਇਨ੍ਹਾਂ ਨੂੰ ਕਿਵੇਂ ਪਤਾ ਲੱਗਾ, ਕਿਉਂਕਿ ਉਨ੍ਹਾਂ ਦੀ ਗੱਲ ਤਾਂ ਗੁਪਤ ਸੀ ਪੂਜਨੀਕ ਮਸਤਾਨਾ ਜੀ ਨੇ ਕਿਹਾ, ‘‘ਵਰੀ! ਘਬਰਾਓ ਨਾ, ਆਪਣਾ ਦੋਵਾਂ ਦਾ ਮਹਿਕਮਾ ਇੱਕ ਹੀ ਹੈ ਅਸੀਂ ਆਪਣਾ ਕੰਮ ਕਰਦੇ ਹਾਂ ਤੁਸੀਂ ਆਪਣਾ ਕਰੋ ਤੁਹਾਨੂੰ ਮਾਲਟਾ ਖਵਾਉਂਦੇ ਹਾਂ’’ ਸੇਵਾਦਾਰਾਂ ਤੋਂ ਮਾਲਟਿਆਂ ਵਾਲੀ ਟੋਕਰੀ ਮੰਗਵਾਈ ਅਤੇ ਆਪ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸੀਆਈਡੀ ਵਾਲਿਆਂ ਨੂੰ ਇਕੱਲੇ-ਇਕੱਲੇ ਨੂੰ ਸੱਦ ਕੇ ਇੱਕ-ਇੱਕ ਮਾਲਟਾ ਦਿੱਤਾ।
ਉੱਥੇ 10 ਮਾਲਟੇ ਪੂਰੇ ਕਰਨ ਵਾਲੇ ਸੇਵਾਦਾਰ ਨੂੰ ਵੀ ਸਮਝ ’ਚ ਆ ਗਿਆ ਕਿ ਸੱਚੇ ਦਾਤਾ ਜੀ ਨੇ ਪਹਿਲਾਂ ਹੀ ਇੰਨੇ ਮਾਲਟੇ ਕਿਉਂ ਟੋਕਰੀ ’ਚ ਰਖਵਾਏ ਸਨ ਸੀਆਈਡੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵੀ ਭਰਮ ਦੂਰ ਹੋ ਗਿਆ ਅਤੇ ਉਹ ਸਮਝ ਗਏ ਕਿ ਇਹ ਕੋਈ ਰੂਹਾਨੀ ਤਾਕਤ ਹੈ ਅਤੇ ਇੱਥੇ ਸਿਰਫ ਰੂਹਾਨੀਅਤ ਦਾ ਹੀ ਵਪਾਰ ਹੁੰਦਾ ਹੈ ਆਖਰ ’ਚ ਪੂਜਨੀਕ ਸਾੲੀਂ ਨੂੰ ਧੰਨ-ਧੰਨ ਕਹਿੰਦੇ ਹੋਏ ਉਹ ਲੋਕ ਵਾਪਸ ਚਲੇ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ