ਸ਼ਾਹ ਨੇ ਸੀਆਰਪੀਐਫ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ
ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕੇਂਦਰ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ 82ਵੇਂ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਵੀਰਤਾ, ਬਾਹਦਰੀ ਤੇ ਬਲੀਦਾਨ ਦੇ ਪ੍ਰਤੀਕ ਬਲ ਨੇ ਵਿਸ਼ਵ ਮਹਾਂਮਾਰੀ ਕੋਵਿਡ-19 ਦੀ ਚੁਣੌਤੀ ਨਾਲ ਨਜਿੱਠਣ ‘ਚ ਆਪਣੇ ਸਮਰਪਣ ਭਾਵ ਨਾਲ ਸੇਵਾ ਕਰਕੇ ਦੇਸ਼ ਦਾ ਇੱਕ ਵਾਰ ਫਿਰ ਮਾਣ ਵਧਾਇਆ ਹੈ।
ਸ਼ਾਹ ਨੇ ਕਿਹਾ ਸੀਆਰਪੀਐਫ ਪਰਾਕ੍ਰਮ, ਬਾਹਦਰੀ ਤੇ ਬਲੀਦਾਨ ਦਾ ਪ੍ਰਤੀਕ ਹੈ। ਵਿਸ਼ ਮਹਾਂਮਾਰੀ ਕੋਵਿਡ-19 ‘ਚ ਬਲ ਦੀ ਸਮਰਪਣ ਭਾਵ ਨਾਲ ਇਸ ਦੀ ਸੇਵਾ ਦਾ ਕੋਈ ਸਾਨੀ ਨਹੀਂ ਹੈ। ਮੈਂ ਲੱਖਾਂ ਭਾਰਤੀਆਂ ਦੇ ਨਾਲ ਮਿਲ ਕੇ 82ਵੇਂ ਸਥਾਪਨਾ ਦਿਵਸ ‘ਤੇ ਬਲ ਦੇ ਬਹਾਦਰ ਜਵਾਨਾਂ ਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਜ਼ਿਕਰਯੋਗ ਹੈ ਕਿ ਬਲ ਦੀ ਸਥਾਪਨਾ 27 ਜੁਲਾਈ 1939 ਨੂੰ ਨੀਮਚ ‘ਚ ਹੋਈ ਸੀ। ਉਸ ਸਮੇਂ ਬਲ ਦਾ ਨਾਂਅ ਕ੍ਰਾਉਨ ਰਿਪ੍ਰੇਜੇਂਟੇਟਿਵ ਪੁਲਿਸ (ਸੀਆਰਪੀ) ਸੀ। ਦੇਸ਼ ਦੇ ਅਜ਼ਾਦ ਹੋਣ ਤੋਂ ਬਾਅਦ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਸੀਆਰਪੀਐਫ ਨਾਂਅ ਦਿੱਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ