ਸਾਦਿਕ (ਸੱਚ ਕਹੂੰ ਨਿਊਜ਼)। ਸਾਦਿਕ ਪੁਲਿਸ ਵੱਲੋਂ ਕਾਬੂ ਕੀਤੇ ਗਏ ਚੋਰ ਗਿਰੋਹ ਦੇ ਪੁਲਿਸ ਰਿਮਾਂਡ ਦੌਰਾਨ ਭਾਰੀ ਮਾਤਰਾ ਵਿਚ ਚੋਰੀ ਦੇ ਵਹੀਕਲ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਵਕੀਲ ਸਿੰਘ ਬਰਾੜ ਨੇ ਦੱਸਿਆ ਕਿ ਐਸ.ਐਸ.ਪੀ. ਫਰੀਦਕੋਟ ਰਾਜ ਬਚਨ ਸਿੰਘ ਦੇ ਨਿਰਦੇਸ਼ਾਂ ਹੇਠ ਸਾਦਿਕ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਮੋਟਰਸਾਈਕਲ ਖੋਹਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਸੀ। ਪੁਲਿਸ ਨੂੰ ਨਿਰਮਲ ਸਿੰਘ ਪੁੱਤਰ ਨੈਬ ਸਿੰਘ ਵਾਸੀ ਪਿੰਡ ਮਰਾੜ ਨੇ ਇਤਲਾਹ ਦਿੱਤੀ ਸੀ ਕਿ ਉਹ ਆਪਣੇ ਘਰੇਲੂ ਕੰਮ ਮੋਟਰ ਸਾਈਕਲ ਪੀ.ਬੀ.04-0681 ‘ਤੇ ਸਾਦਿਕ ਨੂੰ ਜਾ ਰਿਹਾ ਸੀ, ਜਦ ਉਹ ਸੇਮਨਾਲਾ ਘੁੱਦੂਵਾਲਾ ਪਰ ਪੁੱਜਾ ਤਾਂ ਦੁਪਹਿਰ ਦੇ ਕਰੀਬ 12 ਵਜੇ ਤਿੰਨ ਵਿਅਕਤੀਆਂ ਇੱਕ ਮੋਟਰ ਸਾਈਕਲ ‘ਤੇ ਖੜ੍ਹੇ ਸਨ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ। (Crime News)
ਇਹ ਵੀ ਪੜ੍ਹੋ : ਉਮਰ ਅਬਦੁੱਲਾ ਦਾ ਸਹੀ ਸਟੈਂਡ
ਉਨ੍ਹਾਂ ਨੇ ਮੋਟਰਸਾਈਕਲ ਘੇਰ ਲਿਆ। ਉਨ੍ਹਾਂ ਕੋਲ ਕਾਪੇ, ਕਿਰਪਾਨਾਂ ਵਗੈਰਾ ਮਾਰੂ ਹਥਿਆਰ ਸਨ। ਹਥਿਆਰਾਂ ਦੀ ਨੋਕ ‘ਤੇ ਉਨ੍ਹਾਂ ਮੋਟਰਸਾਈਕਲ ਖੋਹ ਲਿਆ ਤੇ ਧਮਕੀ ਦਿੱਤੀ ਕਿ ਜੇਕਰ ਪੁਲਿਸ ਨੂੰ ਖਬਰ ਕੀਤੀ ਤਾਂ ਅਸੀਂ ਘਰ ਆ ਕੇ ਤੈਨੂੰ ਮਾਰ ਦੇਵਾਂਗੇ ਅਸੀਂ ਤੈਨੂੰ ਜਾਣਦੇ ਹਾਂ। ਉਸ ਨੇ ਦੱਸਿਆ ਕਿ ਤਿੰਨੋਂ ਕਥਿਤ ਦੋਸ਼ੀਆਂ ਨੂੰ ਉਸ ਨੇ ਪਛਾਣ ਲਿਆ ਹੈ, ਜਿਸ ਵਿਚ ਗੁਰਪੀ੍ਰਤ ਸਿੰਘ ਉਰਫ ਗੋਪੀ ਪੁੱਤਰ ਬਲਵਿੰਦਰ ਸਿੰਘ ਵਾਸੀ ਸੋਢੇਵਾਲਾ, ਸਾਗਰ ਪੁੱਤਰ ਜੱਸਾ ਸਿੰਘ ਤੇ ਭਗਵਾਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਬਸਤੀ ਬਾਗ ਵਾਲੀ ਥਾਣਾ ਸਿਟੀ ਫਿਰੋਜ਼ਪੁਰ ਸ਼ਾਮਲ ਸਨ।
ਇਹ ਵੀ ਪੜ੍ਹੋ : ਮੀਲ ਦਾ ਪੱਥਰ ਸਾਬਿਤ ਹੋਵੇਗਾ ਮਹਿਲਾ ਰਾਖਵਾਂਕਰਨ ਬਿੱਲ
ਇਸੇ ਸਬੰਧੀ ਪਿੰਡ ਡੋਡ ਦੇ ਕੋਠੇ ਜੀਤ ਸਿੰਘ ਢਾਣੀ ਕੋਲ ਨਾਕਾ ਲਗਾਇਆ ਹੋਇਆ ਤੇ ਪੀੜਤ ਨਿਰਮਲ ਸਿੰਘ ਅਤੇ ਏ.ਐਸ.ਆਈ ਤੇਜ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਸਨ ਤਾਂ ਕਥਿਤ ਦੋਸ਼ੀ ਮੋਟਰ ਸਾਈਕਲ ‘ਤੇ ਆਉਂਦੇ ਦਿੱਸੇ ਤਾਂ ਨਿਰਮਲ ਸਿੰਘ ਨੇ ਉਨਾਂ ਦੀ ਪਛਾਣ ਕੀਤੀ ਤੇ ਸਾਦਿਕ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਨ੍ਹਾਂ ਕੋਲੋਂ ਚੋਰੀ ਕੀਤੇ 6 ਮੋਟਰ ਸਾਈਕਲ ਤੇ ਇੱਕ ਐਕਟਵਾ ਬਰਾਮਦ ਕੀਤੇ ਗਏ ਹਨ। ਮਾਨਯੋਗ ਅਦਾਲਤ ਮਿਲੇ ਵੱਲੋਂ ਦੋ ਦਿਨਾਂ ਪੁਲਿਸ ਰਿਮਾਂਡ ਦੌਰਾਨ ਉਨ੍ਹਾਂ ਹੋਰ ਮੰਨਿਆ ਕਿ ਉਨ੍ਹਾਂ ਵੱਖ-ਵੱਖ ਥਾਵਾਂ ਤੋਂ ਦੋ ਮੋਟਰ ਸਾਈਕਲ ਹੋਰ ਚੋਰੀ ਕੀਤੇ ਹਨ, ਜਿਨ੍ਹਾਂ ਦੀ ਬਰਾਮਦੀ ਕੀਤੀ ਜਾਣੀ ਹੈ।ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਬਾਰੇ ਇਹ ਵੀ ਤਫਤੀਸ਼ ਜਾਰੀ ਹੈ ਕਿ ਉਹ ਪਹਿਲਾਂ ਕਿਸੇ ਮੁਕੱਦਮੇ ਵਿਚ ਸ਼ਾਮਲ ਜਾਂ ਲੋੜੀਂਦੇ ਤਾਂ ਨਹੀਂ ਹਨ। ਇਸ ਮੌਕੇ ਐਸ. ਆਈ ਵਿਜੇ ਕੁਮਾਰ, ਏ.ਐਸ.ਆਈ ਤੇਜ ਸਿੰਘ, ਸਰਬਜੀਤ ਸਿੰਘ ਵੀ ਹਾਜ਼ਰ ਸਨ। (Crime News)