ਅਲਸਕਾ ‘ਚ ਜਹਾਜ਼ਾਂ ਦੀ ਟੱਕਰ ‘ਚ ਸੱਤ ਵਿਅਕਤੀਆਂ ਦੀ ਮੌਤ

ਅਲਸਕਾ ‘ਚ ਜਹਾਜ਼ਾਂ ਦੀ ਟੱਕਰ ‘ਚ ਸੱਤ ਵਿਅਕਤੀਆਂ ਦੀ ਮੌਤ

ਮਾਸਕੋ। ਅਮਰੀਕਾ ਦੇ ਉੱਤਰੀ ਸੂਸੇ ਅਲਾਸਕਾ ‘ਚ ਦੋ ਛੋਟੇ ਜਹਾਜ਼ਾਂ ਦੀ ਟੱਕਰ ‘ਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਹੈ। ਖੇਤਰੀ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਸੋਲਦੋਤਨਾ ‘ਚ ਸ਼ੁੱਕਰਵਾਰ ਰਾਤ ਦੋ ਜਹਾਜ਼ਾਂ ਦੀ ਟੱਕਰ ‘ਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਵਿਭਾਗ ਨੇ ਇੱਕ ਬਿਆਨ ‘ਚ ਕਿਹਾ ਕਿ ਇੱਕ ਜਹਾਜ਼ ‘ਚ ਇੱਕ ਹੀ ਵਿਅਕਤੀ ਸੀ ਜਦੋਂਕਿ ਦੂਜੇ ਜਹਾਜ਼ ‘ਚ ਛੇ ਲੋਕ ਸਵਾਰ ਸਨ।

ਛੇ ਲੋਕਾਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਸੀ ਜਦੋਂਕਿ ਇੱਕ ਜ਼ਖਮੀ ਵਿਅਕਤੀ ਨੇ ਹਸਪਤਾਲ ‘ਚ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਮ੍ਰਿਤਕਾਂ ‘ਚ 67 ਸਾਲਾ ਖੇਤਰੀ ਕਾਨੂੰਨਵਿਦ ਗੈਰੀ ਨੋਪ ਵੀ ਸ਼ਾਮਲ ਹਨ। ਕੌਮੀ ਪਰਿਵਹਨ ਸੁਰੱਖਿਆ ਬੋਰਡ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ