ਮੈਕਸਿਕੋ ‘ਚ ਸੰਘਣੀ ਆਬਾਦੀ ਵਾਲੇ ਇਲਾਕੇ ‘ਚ ਵਾਪਰੀ ਘਟਨਾ
ਮੈਕਸਿਕੋ, ਏਜੰਸੀ। ਮੈਕਸਿਕੋ ਦੇ ਸੰਘਣੀ ਆਬਾਦੀ ਵਾਲੇ ਇਜਤਾਪਾਲਾਪਾ ਖੇਤਰ ‘ਚ ਸ਼ੁੱਕਰਵਾਰ ਸਵੇਰੇ ਇੱਕ ਘਰ ‘ਚ ਲੱਗੀ ਅੱਗ ‘ਚ ਸੱਤ ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਅੱਗ ਬੁਈਨਾਵਿਸਤਾ ਖੇਤਰ ‘ਚ ਲੱਗੀ ਅਤੇ ਇਸ ਦੀ ਲਪੇਟ ‘ਚ ਆ ਕੇ ਸੱਤ ਬੱਚਿਆਂ ਦੀ ਮੌਤ ਹੋ ਗਈ। ਇਹਨਾਂ ਦੀ ਉਮਰ ਦੋ ਤੋਂ 13 ਸਾਲ ਦਰਮਿਆਨ ਹੇ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਉਹਨਾਂ ਦੇ ਮਾਤਾ ਪਿਤਾ ਘਰੇ ਮੌਜ਼ੂਦ ਨਹੀਂ ਸਨ। (Fire)
ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਸਨ ਪਰ ਕਿਸੇ ਵੀ ਬੱਚੇ ਨੂੰ ਅੰਦਰੋਂ ਨਹੀਂ ਕੱਢਿਆ ਜਾ ਸਕਿਆ ਸੀ। ਸਥਾਨਕ ਟੈਲੀਵਿਜਨ ਚੈਨਲ ਅਨੁਸਾਰ ਠੰਢ ਤੋਂ ਬਚਣ ਲਈ ਇਹਨਾਂ ਦੇ ਮਾਤਾ ਪਿਤਾ ਨੇ ਅੰਦਰ ਕੋਈ ਉਪਕਰਨ ਲਗਾ ਰੱਖਿਆ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਸ ‘ਚ ਸ਼ਾਰਟ ਸਰਕਟ ਕਾਰਨ ਹੀ ਇਹ ਅੱਗ ਲੱਗੀ ਹੋਵੇ। ਜਿਕਰਯੋਗ ਹੈ ਕਿ ਇਹਨਾਂ ਦਿਨਾਂ ‘ਚ ਮੈਕਸਿਕੋ ‘ਚ ਜ਼ੋਰਦਾਰ ਠੰਢ ਪੈ ਰਹੀ ਹੈ ਅਤੇ ਲੋਕ ਅਕਸਰ ਗੈਸ ਅਤੇ ਕਿਸੇ ਉਪਕਰਨ ਦੀ ਮਦਦ ਨਾਲ ਕਮਰਿਆਂ ਨੂੰ ਗਰਮ ਰੱਖਣ ਦਾ ਯਤਨ ਕਰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।