ਸੇਠ ਦਾ ਲਾਲਚ…
ਇੱਕ ਸੇਠ ਚਲਾਕੀ ਨਾਲ ਵਪਾਰ ਚਲਾਉਦਾ ਸੀ ਉਸਦੇ ਪਰਿਵਾਰ ’ਚ ਤਿੰਨ ਮੈਂਬਰ ਸਨ ਉਹ, ਉਸ ਦੀ ਪਤਨੀ ਤੇ ਇੱਕ ਛੋਟਾ ਬੱਚਾ ਦਿਨ ਬੜੇ ਸੁਖ ’ਚ ਲੰਘ ਰਹੇ ਸਨ ਇੱਕ ਦਿਨ ਘਰ ’ਚ ਅਚਾਨਕ ਅੱਗ ਲੱਗ ਗਈ । ਜਦ ਅੱਗ ਪਲੰਘ ਨੇੜੇ ਆ ਗਈ, ਸੇਠ-ਸੇਠਾਣੀ ਜਾਗੇ, ਚੀਕਣ ਲੱਗੇ, ਪਰ ਆਵਾਜ਼ ਗੁਆਂਢੀਆਂ ਤੱਕ ਨਾ ਪੁੱਜੀ ਦੋਵੇਂ ਮਿਲ ਕੇ ਕੀਮਤੀ ਵਸਤੂਆਂ ਬਚਾਉਣ ’ਚ ਲੱਗ ਗਏ ਗੁਆਂਢੀ ਵੀ ਆਵਾਜ਼ ਸੁਣ ਕੇ ਜਾਗ ਪਏ ਤੇ ਸਾਮਾਨ ਕੱਢਣ ’ਚ ਸਹਾਇਤਾ ਕਰਨ ਲੱਗੇ ਅੱਗ ਕਾਬੂ ’ਚ ਆ ਗਈ।
ਸੇਠ-ਸੇਠਾਣੀ ਨੇ ਬਚੇ ਸਾਮਾਨ ’ਤੇ ਝਾਤ ਪਾਈ ਤਾਂ ਸੁਖ ਦਾ ਸਾਹ ਲਿਆ ਕੀਮਤੀ ਸਾਮਾਨ ਅੱਗ ਦੀ ਲਪੇਟ ਤੋਂ ਬਚਾ ਲਿਆ ਗਿਆ ਜਦ ਸਭ ਕੁਝ ਸ਼ਾਂਤ ਹੋ ਗਿਆ ਤਾਂ ਦੇਖਿਆ ਕਿ ਆਪਣਾ ਸਾਹਾਂ ਤੋਂ ਪਿਆਰਾ ਬੱਚਾ ਤਾਂ ਹੈ ਹੀ ਨਹੀਂ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਬੱਚਾ ਪਲੰਘ ’ਤੇ ਪਿਆ ਸੜ ਗਿਆ ਹਾਹਾਕਾਰ ਮੱਚ ਗਈ ਮਾਤਾ-ਪਿਤਾ ਕੁਰਲਾਉਣ ਲੱਗੇ ਮਿਲਣ ਆਉਣ ਵਾਲਿਆਂ ’ਚ ਇੱਕ ਨੇ ਕਿਹਾ, ‘‘ਅਗਨੀਕਾਂਡ ਦੇਖ ਕੇ ਤੁਸੀਂ ਜਾਇਦਾਦ ਬਚਾਉਣ ਤਾਂ ਭੱਜੇ, ਪਰ ਬੱਚੇ ਦਾ ਧਿਆਨ ਕਿਉ ਨਹੀਂ ਆਇਆ?’’ ਹਾਦਸੇ ਦੀ ਚਰਚਾ ਬਹੁਤ ਦਿਨਾਂ ਤੱਕ ਚੱਲਦੀ ਰਹੀ ਇੱਕ ਵਿਚਾਰ-ਚਰਚਾ ’ਚ ਉਸ ਘਟਨਾ ਦੀ ਮਿਸਾਲ ਦੇ ਕੇ ਇੱਕ ਮਹਾਤਮਾ ਦੱਸ ਰਹੇ ਸਨ ਕਿ ਮਨੁੱਖ ਧਨ-ਦੌਲਤ ਨੂੰ ਹੀ ਸਭ ਕੁਝ ਸਮਝਦਾ ਹੈ ਤੇ ਉਸ ਨੂੰ ਵਧਾਉਣ-ਬਚਾਉਣ ਲਈ ਹੱਥ-ਪੈਰ ਮਾਰਦਾ ਰਹਿੰਦਾ ਹੈ ਅਖ਼ੀਰ ਏਨਾ ਘਾਟਾ ਹੁੰਦਾ ਹੈ, ਜਿਸ ਦੀ ਕਦੇ ਪੂਰਤੀ ਨਹੀਂ ਹੋ ਸਕਦੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ