ਦੁਸ਼ਮਣ ਦੀ ਸੇਵਾ
ਕਿਸੇ ਸਮੇਂ ਅਮਰੀਕਾ ’ਚ ਦਾਸ ਪ੍ਰਥਾ ਦਾ ਚਲਣ ਸੀ ਇੱਕ ਧਨੀ ਵਿਅਕਤੀ ਨੇ ਬੇਂਕਰ ਨਾਂਅ ਦੇ ਮਿਹਨਤੀ ਗੁਲਾਮ ਨੂੰ ਖਰੀਦਿਆ ਉਹ ਬੇਂਕਰ ਦੇ ਗੁਣਾਂ ਤੋਂ ਸੰਤੁਸ਼ਟ ਸੀ ਇੱਕ ਦਿਨ ਬੇਂਕਰ ਆਪਣੇ ਮਾਲਕ ਦੇ ਨਾਲ ਉਸ ਜਗ੍ਹਾ ਗਿਆ ਜਿੱਥੇ ਲੋਕ ਜਾਨਵਰਾਂ ਵਾਂਗ ਵਿਕਦੇ ਸਨ ਬੇਂਕਰ ਨੇ ਇੱਕ ਬੁੱਢੇ ਦਾਸ ਨੂੰ ਖਰੀਦਣ ਲਈ ਕਿਹਾ ਪਹਿਲ ਕਰਨ ’ਤੇ ਮਾਲਕ ਨੇ ਉਸ ਨੂੰ ਖਰੀਦ ਲਿਆ ਤੇ ਘਰ ਲੈ ਆਇਆl
ਬੇਂਕਰ ਖੁਸ਼ ਸੀ ਉਹ ਉਸ ਬੁੱਢੇ ਦਾਸ ਦੀ ਖੂਬ ਸੇਵਾ ਕਰਦਾ ਸੀ ਮਾਲਕ ਦੁਆਰਾ ਇੱਕ ਦਿਨ ਇਸ ਵਿਸ਼ੇ ’ਚ ਪੁੱਛਣ ’ਤੇ ਬੇਂਕਰ ਨੇ ਦੱਸਿਆ ਕਿ ਇਹ ਦਾਸ ਉਸ ਦਾ ਕੋਈ ਸਬੰਧੀ ਨਹੀਂ ਹੈ, ਨਾ ਹੀ ਮਿੱਤਰ ਹੈ ਸਗੋਂ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਹੈl
ਬਚਪਨ ’ਚ ਇਸ ਨੇ ਮੈਨੂੰ ਦਾਸ ਦੇ ਰੂਪ ’ਚ ਵੇਚ ਦਿੱਤਾ ਸੀ ਬਾਅਦ ’ਚ ਖੁਦ ਫੜਿਆ ਗਿਆ ਅਤੇ ਦਾਸ ਬਣਾ ਲਿਆ ਗਿਆ ਮੈਂ ਉਸ ਦਿਨ ਬਾਜ਼ਾਰ ’ਚ ਇਸ ਨੂੰ ਪਛਾਣ ਲਿਆ ਸੀ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਜੇਕਰ ਦੁਸ਼ਮਣ ਨੰਗਾ ਹੋਵੇ ਤਾਂ ਉਸ ਨੂੰ ਕੱਪੜੇ ਪਹਿਨਾ ਦਿਓ, ਭੁੱਖਾ ਹੋਵੇ ਤਾਂ ਖਾਣਾ ਖੁਆ ਦਿਓ, ਪਿਆਸਾ ਹੋਵੇ ਤਾਂ ਪਾਣੀ ਪਿਆ ਦਿਓ ਇਸ ਕਾਰਨ ਮੈਂ ਇਸ ਦੀ ਸੇਵਾ ਕਰਦਾ ਹਾਂ ਤੇ ਆਪਣੀ ਮਾਂ ਦੀ ਦਿੱਤੀ ਹੋਈ ਸਿੱਖਿਆ ’ਤੇ ਚੱਲਦਾ ਹਾਂ ਇਹ ਸੁਣ ਕੇ ਮਾਲਕ ਨੇ ਬੇਂਕਰ ਨੂੰ ਗਲੇ ਲਾ ਲਿਆ ਅਤੇ ਉਸ ਨੂੰ ਆਜ਼ਾਦ ਕਰ ਦਿੱਤਾl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ