GST: ਸੇਵਾ ਖੇਤਰ ਚਾਰ ਸਾਲ ਦੇ ਹੇਠਲੇ ਪੱਧਰ ‘ਤੇ

GST, Service Sector, PMI, Business

53.1 ਤੋਂ ਡਿੱਗ ਕੇ 45.9 ‘ਤੇ ਪਹੁੰਚਿਆ

ਮੁੰਬਈ: ਵਸਤੂ ਅਤੇ ਸੇਵਾ ਟੈਕਸ (GST) ਨੂੰ ਲੈਕੇ ਜਾਰੀ ਸ਼ਸ਼ੋਪੰਜ ਕਾਰਨ ਨਵੇਂ ਆਰਡਰ ਵਿੱਚ ਆਈ ਭਾਰੀ ਕਮੀ ਨਾਲ ਜੁਲਾਈ ਵਿੱਚ ਦੇਸ਼ ਦੇ ਸੇਵਾ ਖੇਤਰ ਵਿੱਚ ਗਤੀਵਿਧੀਆਂ ਪਿਛਲੇ ਚਾਰ ਸਾਲਾਂ ਦੇ ਹੇਠਲੇ ਪੱਧਰ ‘ਤੇ ਆ ਗਈਆਂ। GST ਕਾਰਨ ਨਿੱਕੀ ਇੰਡੀਆ ਸਰਵਿਸਿਜ ਪੀਐੱਮਆਈ ਬਿਜਨਸ ਐਕਟੀਵਿਟੀ ਸੂਚਕ ਅੰਕ ਜੂਨ ਦੇ 8 ਮਹੀਨੇ ਦੇ ਉੱਚੇ ਪੱਧਰ 53.1 ਤੋਂ ਡਿੱਗ ਕੇ ਜੁਲਾਈ ਵਿੱਚ ਚਾਰ ਸਾਲ ਦੇ ਹੇਠਲੇ ਪੱਧਰ 45.9 ‘ਤੇ ਆ ਗਿਆ। ਨਿੱਕੀ ਹਰ ਮਹੀਨੇ ਮਹੀਨਾ ਦਰ ਵਾਧਾ ਦਰ ਦੇ ਅੰਕੜੇ ਜਾਰੀ ਕਰਦਾ ਹੈ।

ਸੂਚਕ ਅੰਕ ਦਾ 50 ਤੋਂ ਉੱਪਰ ਹੋਣਾ ਲਾਭ ਨੂੰ ਅਤੇ ਇਸ ਤੋਂ ਹੇਠਾਂ ਰਹਿਣਾ ਹਾਨੀ ਨੂੰ ਦਰਸਾਉਂਦਾ ਹੈ ਜਦੋਂਕਿ 50 ਦਾ ਪੱਧਰ ਸਥਿਰਤਾ ਦਾ ਹੈ ਅਤੇ ਬੀਤੇ ਛੇ ਮਹੀਨਿਆਂ ਵਿੱਚ ਪਹਿਲੀ ਵਾਰ ਸੂਚਕ ਅੰਕ 50 ਤੋਂ ਹੇਠਾਂ ਆਇਆ ਹੈ। ਨਿੱਕੀ ਦੀ ਵੀਰਵਾਰ ਨੂੰ ਇੱਥੇ ਜਾਰੀ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੋਟਬੰਦੀ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਜੂਨ ਵਿੱਚ ਸੇਵਾ ਖੇਤਰ ਵਿੱਚ ਇੰਨਾ ਤੇਜ਼ ਵਾਧਾ ਹੋਇਆ ਸੀ। ਜੁਲਾਈ ਤੋਂ ਜੀਐੱਸਟੀ ਦੇ ਲਾਗੂ ਹੋਣ ਨਾਲ ਵਧੀਆਂ ਕੀਮਤਾਂ ਕਾਰਨ ਮੰਗ ਵਿੱਚ ਆਈ ਕਮੀ ਨਾਲ ਸੇਵਾ ਖੇਤਰ ਦੀਆਂ ਗਤੀਵਿਧੀਆਂ ਸੁਸਤ ਪੈ ਗਈਆਂ ਅਤੇ ਨਵੇਂ ਕਾਰੋਬਾਰ ਦਾ ਸੂਚਕ ਅੰਕ ਵੀ ਕਰੀਬ ਚਾਰ ਸਾਲ ਦੇ ਹੇਠਲੇ ਪੱਧਰ  45.2 ‘ਤੇ ਆ ਗਿਆ, ਜਦੋਂਕਿ ਜੂਨ ਵਿੱਚ ਇਹ 53.3 ਰਿਹਾ ਸੀ।

GST ਦੇ ਲਾਗੂ ਹੋਣ ਤੋਂ ਬਾਅਦ ਉਤਪਾਦਾਂ ਦੀ ਕੀਮਤ ਨੂੰ ਲੈ ਕੇ ਨਿਰਮਾਤਾ ਸ਼ਸ਼ੋਪੰਜ ਵਿੱਚ ਰਹੇ, ਜਿਸ ਨਾਲ ਜੁਲਾਈ ਵਿੱਚ ਦੇਸ਼ ਮੁੜ-ਨਿਰਮਾਣ ਖੇਤਰ ਵਿੱਚ ਵੀ 9 ਸਾਲ ਦੀ ਸਭ ਤੋਂ ਤੇਜ਼ ਗਿਰਾਟ ਵੇਖੀ ਗਈ ਅਤੇ ਨਿੱਕੀ ਪੁਰਚੇਜਿੰਗ ਮੈਨੇਜਰਜ਼ ਸੂਚਕ ਅੰਕ (ਪੀਐੱਮਆਈ) ਘਟ ਕੇ 47.9 ਰਹਿ ਗਿਆ।

ਰਿਪੋਰਟ ਤਿਆਰ ਕਰਨ ਵਾਲੀ ਏਜੰਸੀ ਮਾਰਕੀਟ ਦੀ ਅਰਥ ਸ਼ਾਸਤਰੀ ਪਾਲੀਆਨ ਡੀ. ਲੀਮਾ ਨੇ ਕਿਹਾ ਕਿ ‘ਜੁਲਾਈ ਵਿੱਚ ਆਈ ਇੰਨੀ ਤੇਜ਼ ਗਿਰਾਵਟ ਦੀ ਮੁੱਖ ਵਜ੍ਹਾ ਜੀਐੱਸਟੀ ਲਾਗੂ ਹੋਣਾ ਅਤੇ ਉਸ ਨਾਲ ਜੁੜੀ ਦੁਵਿਧਾ ਹੈ।’

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।