ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ’ਚ ਜੁਟੇ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ

DSC_1317-696x461

ਦੇਸ਼-ਦੁਨੀਆ ’ਚ ਕੀਤੇ ਜਾਣਗੇ ਮਾਨਵਤਾ ਭਲਾਈ ਦੇ 138 ਕਾਰਜ

(ਸੱਚ ਕਹੂੰ ਨਿਊਜ਼) ਸਰਸਾ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 74ਵਾਂ ਰੂਹਾਨੀ ਸਥਾਪਨਾ ਦਿਵਸ ਤੇ 15ਵਾਂ ਜਾਮ-ਏ-ਇੰਸਾਂ ਗੁਰੂ ਕਾ ਦਿਵਸ ਮੌਕੇ 29 ਅਪਰੈਲ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਪਵਿੱਤਰ ਭੰਡਾਰਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ’ਚ ਜੁਟੇ ਹੋਏ ਹਨ। (Dera Sacha Saudas Foundation Day)

ਇਸ ਸ਼ੁੱਭ ਮੌਕੇ ਪੂਜਨੀਕ ਗੁਰੂ ਸੰਡ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਦੇਸ਼ ਤੇ ਦੁਨੀਆ ’ਚ ਲੋੜਵੰਦਾਂ ਨੂੰ ਰਾਸ਼ਨ ਦੇਣਾ, ਗਰੀਬ ਬੱਚਿਆਂ ਨੂੰ ਫਲ, ਪਾਠ ਸਮੱਗਰੀ, ਖਿਡੌਣੇ ਤੇ ਪੌਸ਼ਟਿਕ ਖੁਰਾਕ ਦੀਆਂ ਕਿੱਟਾਂ ਤੇ ਭਿਆਨਕ ਗਰਮੀ ਦੇ ਚੱਲਦਿਆਂ ਪੰਛੀਆਂ ਲਈ ਦਾਣਾ-ਪਾਣੀ ਦਾ ਪ੍ਰਬੰਧ ਕਰਨ ਲਈ ਕਟੋਰੇ ਵੰਡੇ ਜਾਣ ਸਮੇਤ ਮਾਨਵਤਾ ਭਲਾਈ ਦੇ 138 ਕਾਰਜ ਕੀਤੇ ਜਾਣਗੇ।

29 ਅਪ੍ਰੈਲ 1948 ਨੂੰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਕੀਤੀ ਸੀ ਡੇਰਾ ਸੱਚਾ ਸੌਦਾ ਦੀ ਸਥਾਪਨਾ

ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਪਹਿਲੀ ਪਾਤਸ਼ਾਹੀ ਪੂਜਨੀਕ ਬੇਪਰਵਾਰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ ਸੰਨ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਆਪ ਜੀ ਨੇ ਲੋਕਾਂ ਨੂੰ ਨਾਮ ਸ਼ਬਦ ਦੇ ਕੇ ਮਾਨਵਤਾ ਭਲਾਈ ਦੇ ਕਾਰਜਾਂ ’ਤੇ ਚੱਲਣ ਦਾ ਰਸਤਾ ਦੱਸਿਆ। ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਹਜ਼ਾਰਾਂ ਸਤਿਸੰਗ ਕੀਤੇ ਤੇ ਲੱਖਾਂ ਲੋਕਾਂ ਨੂੰ ਨਾਮ ਸ਼ਬਦ ਦੇ ਕੇ ਇਨਸਾਨੀਅਤ ਦੀ ਰਾਹ ’ਤੇ ਚੱਲਣਾ ਸਿਖਾਇਆ। ਮੌਜ਼ੂਦਾ ਗੱਦੀਨਸ਼ੀਨੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦੇ ਇਸ ਕਾਰਵੇ ਨੂੰ ਗਤੀ ਦਿੰਦਿਆਂ ਕਰੋੜਾਂ ਲੋਕਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਦੇ ਕੇ ਉਨਾਂ ਦਾ ਜੀਵਨ ਖੁਸ਼ਹਾਲ ਕੀਤਾ।

ਅੱਜ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲ ਕੇ ਨਸ਼ੇ ਤੇ ਹੋਰ ਬੁਰਾਈਆਂ ਤੋਂ ਤੌਬਾ ਕਰਕੇ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹੈ। ਪੂਜਨੀਕ ਗੁਰੂ ਜੀ ਨੇ 29 ਅਪਰੈਲ 2007 ਨੂੰ ਰੂਹਾਨੀ ਜਾਮ ਦੀ ਸ਼ੁਰੂਆਤ ਕਰਕੇ ਮਰ ਚੁੱਕੀ ਇਨਸਾਨੀਅਤ ਨੂੰ ਜਿੰਦਾ ਕਰਨ ਦਾ ਬੀੜਾ ਚੁੱਕਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here