ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, February 3, 2026
More
    Home Breaking News ਪਿਆਰ, ਮੱਦਦ ਤੇ...

    ਪਿਆਰ, ਮੱਦਦ ਤੇ ਉਮੀਦਾਂ ਵੰਡ ਰਹੇ ਹਨ ਸੇਵਾਦਾਰ, ਵੇਖੋ ਖਾਸ ਤਸਵੀਰਾਂ

    Flood Rescue Operation

    (ਸੱਚ ਕਹੂੰ ਨਿਊਜ਼) ਪਟਿਆਲਾ। ਪਟਿਆਲਾ ਜ਼ਿਲ੍ਹਾ ਦੇ ਦਰਜ਼ਨਾਂ ਪਿੰਡ ਹੜ੍ਹ ਦੀ ਲਪੇਟ ’ਚ ਆਏ ਹੋਏ ਹਨ। ਇਸ ਦੌਰਾਨ ਇਸ ਔਖੀ ਘੜੀ ’ਚ ਹੜ੍ਹਾਂ ਤੋਂ ਪ੍ਰਭਵਿਤ ਲੋਕਾਂ ਲਈ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ (Flood Relief) ਦਿਨ ਰਾਤ ਜੁਟੇ ਹੋਏ ਹਨ। (Flood Rescue Operation) ਜਦੋਂ ਇਹ ਸੇਵਾਦਾਰ ਹੜ੍ਹ ਪ੍ਰਭਾਵਿਤ ਲੋਕਾਂ ਕੋਲ ਪਹੁੰਚਦੇ ਹਨ ਤਾਂ ਉਹ ਇਨਾਂ ਸੇਵਾਦਾਰਾਂ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਹਨ। ਇਹ ਸੇਵਾਦਾਰ ਪਿਆਰ ਨਾਲ ਉਨਾਂ ਨੂੰ ਖਾਣਾ ਤੇ ਜ਼ਰੂਰਤ ਦਾ ਸਮਾਨ ਦਿੰਦੇ ਹਨ ਤੇ ਅੱਗੇ ਫਿਰ ਚੱਲ ਪੈਂਦੇ ਹਨ। ਸੇਵਾਦਾਰਾਂ ਦਾ ਜ਼ਜਬਾ ਵੇਖ ਕੇ ਲੋਕਾਂ ਦਾ ਕਹਿਣਾ ਹੈ ਕਿ ਧੰਨ ਹਨ ਇਹ ਸੇਵਾਦਾਰ ਜੋ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੀ ਮੱਦਦ ਕਰ ਰਹੇ ਹਨ।

    ਦੱਸੇ ਦੇਈਏ ਕਿ ਜਿੱਥੇ ਵੀ ਕਿਤੇ ਹੜ੍ਹ ਆਏ ਹੋਏ ਹਨ ਇਹ ਸੇਵਾਦਾਰ ਝਟ ਪਹੁੰਚ ਜਾਂਦੇ ਹਨ ਤੇ ਲੋਕਾਂ ਦੀ ਮੱਦਦ ਲਈ ਜੁਟ ਜਾਂਦੇ ਹਨ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਪਾਣੀ ’ਚ ਡੁੱਬੇ ਪਿੰਡਾਂ ’ਚ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਖਾਣ-ਪੀਣ ਦੇ ਸਮਾਨ ਤੋਂ ਇਲਾਵਾ ਹੋਰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਪਾਣੀ ਦਾ ਵਹਾਅ ਹਾਲੇ ਜਾਰੀ ਹੈ ਪਰ ਇਸਦੇ ਬਾਵਜ਼ੂਦ ਸੇਵਾਦਾਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਹੜ੍ਹ ਪ੍ਰਭਾਵਿਤ ਪਿੰਡਾਂ ਵੱਲ ਵਧ ਰਹੇ ਹਨ।

    ਪਸ਼ੂਆਂ ਲਈ ਹਰੇ-ਚਾਰੇ ਦੀ ਸੇਵਾ ’ਚ ਵੀ ਜੁਟੇ ਸੇਵਾਦਾਰ (Flood Rescue Operation)

    ਇਸ ਬਾਰੇ ਜਾਣਕਾਰੀ ਦਿੰਦਿਆਂ 85 ਮੈਂਬਰ ਹਰਮਿੰਦਰ ਨੋਨਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ’ਚ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਤੋਂ ਇਲਾਵਾ ਦੇਵੀਗੜ੍ਹ ਨੇੜਲੇ ਪਿੰਡਾਂ ਦੁੱਧਣ ਗੁੱਜਰਾਂ, ਲੇਹਲਾਂ, ਕਰਤਾਪੁਰ, ਖਤੌਲੀ, ਗਨੇਸ਼ਪੁਰ ਆਦਿ ’ਚ ਲੰਗਰ, ਦੁੱਧ ਅਤੇ ਪੀਣ ਵਾਲੇ ਪਾਣੀ ਤੋਂ ਇਲਾਵਾ ਪਸ਼ੂਆਂ ਲਈ ਹਰੇ-ਚਾਰੇ ਦੀ ਸੇਵਾ ਕੀਤੀ ਜਾ ਰਹੀ ਹੈ।

    Flood-Releaf

    ਉਨ੍ਹਾਂ ਦੱਸਿਆ ਕਿ ਇਹ ਰਾਹਤ ਸਮੱਗਰੀ 7 ਟ੍ਰੈਕਟਰ-ਟ੍ਰਾਲੀਆਂ ਰਾਹੀਂ 100 ਦੇ ਕਰੀਬ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਪਹੁੰਚਾਈ ਜਾ ਰਹੀ ਹੈ। ਇਸ ਮੌਕੇ 85 ਮੈਂਬਰ ਅਮਰੀਕ ਸਿੰਘ ਇੰਸਾਂ ਦੇਵੀਗੜ੍ਹ, ਜਗਦੀਸ਼ ਇੰਸਾਂ, ਬਿੰਦਰ ਇੰਸਾਂ, ਜਰਨੈਲ ਸਿੰਘ ਇੰਸਾਂ, ਜਸਵਿੰਦਰ ਸਿੰਘ ਜੱਸੀ ਇੰਸਾਂ ਧਿਬਲਾਨ ਸਮੇਤ ਹੋਰ ਜਿੰਮੇਵਾਰ ਸੇਵਾਦਾਰ ਮੌਜੂਦ ਹਨ। (Flood Rescue Operation)

    ਤਸਵੀਰਾਂ ’ਚ ਵੇਖੋ ਸੇਵਾ ਦਾ ਜ਼ਜਬਾ

    ਹੜ੍ਹ ਪੀੜਤਾਂ ਦੀ ਮੱਦਦ ਲਈ ਜੁਟੇ ਸਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ।

     

    LEAVE A REPLY

    Please enter your comment!
    Please enter your name here