ਬਲਾਕ ਅਬੋਹਰ ਦੇ ਸੇਵਾਦਾਰਾਂ ਨੇ ਕੋਰੋਨਾ ਵਾਰੀਅਰਜ਼ ਨੂੰ ਵੰਡੇ ਫਰੂਟ ਤੇ ਕੀਤਾ ਸਲੂਟ

50 ਮੈਡੀਕਲ ਸਟਾਫ ਮੈਂਬਰਾਂ ਦਾ ਗੁਲਦਸਤਿਆਂ ਦੀ ਬਜਾਇ ਇਮਿਊਨਿਟੀ ਮਜ਼ਬੂਤ ਕਰਨ ਵਾਲੇ ਫਲਾਂ ਦੀਆਂ ਟੋਕਰੀਆਂ ਭੇਂਟ ਕਰ ਵਧਾਇਆ ਮਾਣ

ਸੁਧੀਰ ਅਰੋੜਾ, ਅਬੋਹਰ। ਇੱਕ ਪਾਸੇ ਜਿੱਥੇ ਲੋਕ ਕੋਰੋਨਾ ਮਹਾਂਮਾਰੀ ਦੇ ਖੌਫਨਾਕ ਮਾਹੌਲ ’ਚ ਆਪਣੇ ਘਰਾਂ ’ਚ ਬੰਦ ਹਨ ਤੇ ਉਥੇ ਹੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਦਿਨ-ਰਾਤ ਆਪਣੀ ਡਿਊਟੀ ’ਤੇ ਤਾਇਨਾਤ ਮੈਡੀਕਲ ਸਟਾਫ਼ ਤੇ ਪੁਲਿਸ ਸਟਾਫ਼ ਦਾ ਜਜ਼ਬਾ ਕਾਬਿਲੇ-ਤਾਰੀਫ ਹੈ।

ਦੂਜੇ ਪਾਸੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 5ਵੀਂ ਰੂਹਾਨੀ ਚਿੱਠੀ ਰਾਹੀਂ ਭੇਜੇ ਗਏ ਸੁਨੇਹੇ ਨੂੰ ਡੇਰਾ ਸੱਚਾ ਸੌਦਾ ਦੇ ਹਰ ਸੂਬੇ ਹਰ ਜ਼ਿਲ੍ਹੇ ਹਰ ਬਲਾਕ ਦੇ ਡੇਰਾ ਸ਼ਰਧਾਲੂ ਪੂਜਨੀਕ ਗੁਰੂ ਜੀ ਦਾ ਆਦੇਸ਼ ਮੰਨ ਕੇ ਕੋਰੋਨਾ ਵਾਰੀਅਰਸ ਦੀ ਹੌਸਲਾ ਅਫਜਾਈ ਕਰਨ ’ਚ ਲੱਗੇ ਹੋਏ ਹਨ।ਇਸ ਕੜੀ ਵਿੱਚ ਬਲਾਕ ਅਬੋਹਰ ਦੇ ਸੇਵਾਦਾਰਾਂ ਨੇ ਕੋਰੋਨਾ ਵਾਰੀਅਰਸ ਦੀ ਹੌਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਦੀ ਸੇਵਾ ਦੀ ਭਾਵਨਾ ਨੂੰ ਸੈਲੂਟ ਕੀਤਾ।

ਉਸ ਤੋਂ ਬਾਅਦ ਸੇਵਾਦਾਰਾਂ ਨੇ ਸਿਵਲ ਹਸਪਤਾਲ ਅਬੋਹਰ ਦੇ ਮੈਡੀਕਲ ਸਟਾਫ ਨੂੰ ਉਨ੍ਹਾਂ ਵੱਲੋਂ ਕੋਰੋਨਾ ਕਾਲ ਵਿੱਚ ਫਰੰਟ ਲਾਈਨ ’ਤੇ ਖੜ੍ਹੋ ਕੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਸਲਾਹਿਆ ਹੌਸਲਾ ਅਫਜਾਈ ਕੀਤੀ ਅਤੇ ਸੈਲੂਟ ਕਰਦੇ ਹੋਏ ਮਾਣ ਦੇ ਰੂਪ ਵਿੱਚ ਗੁਲਦਸਤਿਆਂ ਦੀ ਜਗ੍ਹਾ ਉਨ੍ਹਾਂ ਨੂੰ ਫਰੂਟ ਦੀਆਂ ਟੋਕਰੀਆਂ ਭੇਂਟ ਕੀਤੀ।ਜਿਸ ’ਤੇ ਮੈਡੀਕਲ ਸਟਾਫ ਵੱਲੋਂ ਵੀ ਸੇਵਾਦਾਰਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਤਾੜੀਆਂ ਵਜਾਕੇ ਸਵਾਗਤ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।