ਜ਼ਿਲਾ ਹਸਪਤਾਲਾਂ ਵਿੱਚ ਬਣਾਏ ਗਏ ਕਰੋਨਾ ਦੇ ਮਰੀਜ਼ਾਂ ਲਈ ਵੱਖਰੇ ਲੇਬਰ ਰੂਮ

ਸਰਕਾਰੀ ਹਸਪਤਾਲਾਂ ਵਿੱਚ ਹੋਏ 39 ਸਫ਼ਲਤਾਪੂਰਵਕ ਜਣੇਪਿਆਂ ਵਿੱਚੋਂ 11 ਸਧਾਰਨ ਅਤੇ 28 ਜਣੇਪੇ ਆਪ੍ਰੇਸ਼ਨ ਨਾਲ ਹੋਏ

ਚੰਡੀਗੜ, (ਅਸ਼ਵਨੀ ਚਾਵਲਾ)। ਗਰਭਵਤੀ ਮਹਿਲਾਵਾਂ ਵਿੱਚ ਕੋਵਿਡ-19 ਦੇ ਫੈਲਣ ਨੂੰ ਰੋਕਣ ਤੋਂ ਯਕੀਨੀ ਬਣਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪਾਜ਼ਿਟਿਵ ਪਾਏ ਜਾਣ ਵਾਲੀਆਂ ਗਰਭਵਤੀ ਮਹਿਲਾਵਾਂ ਦੇ ਸੁਰੱਖਿਅਤ ਜਣੇਪਿਆਂ ਵਾਸਤੇ ਸਾਰੇ ਜ਼ਿਲਾ ਹਸਪਤਾਲਾਂ ਵਿੱਚ ਵੱਖਰੇ ਲੇਬਰ ਰੂਪ ਸਥਾਪਿਤ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱÎਸਿਆ ਕਿ ਗਰਭਵਤੀ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗਰਭ ਅਵਸਥਾ ਦੀ ਤੀਜੀ ਤਿਮਾਹੀ ਦੌਰਾਨ ਕੋਵਿਡ ਟੈਸਟ ਲਾਜ਼ਮੀ ਕੀਤਾ ਗਿਆ ਹੈ ਜਿਸ ਤਹਿਤ ਅਪ੍ਰੈਲ ਮਹੀਨੇ ਤੱਕ 5929 ਗਰਭਵਤੀ ਮਹਿਲਾਵਾਂ ਦੀ ਕੋਵਿਡ ਲਈ ਜਾਂਚ ਕੀਤੀ ਗਈ ਜਿਨਾਂ ਵਿੱਚੋਂ 90 ਮਹਿਲਾਵਾਂ ਪਾਜ਼ੇਟਿਵ ਪਾਈਆਂ ਗਈਆਂ। ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੇ ਗਏ 39 ਸਫਲਤਾਪੂਰਵਕ ਜਣੇਪਿਆਂ ਵਿੱਚੋਂ 11 ਸਧਾਰਨ ਅਤੇ 28 ਜਣੇਪੇ ਆਪ੍ਰੇਸ਼ਨ ਨਾਲ ਕੀਤੇ ਗਏ।

ਪਟਿਆਲਾ ਜ਼ਿਲੇ ਨੇ ਗਰਭਵਤੀ ਮਹਿਲਾਵਾਂ ਦੇ 1715 ਟੈਸਟ ਕਰਵਾ ਕੇ ਬਿਹਤਰੀਨ ਕਾਰਗੁਜ਼ਾਰੀ ਵਿਖਾਈ ਜਿਨਾਂ ਵਿਚੋਂ 61 ਮਹਿਲਾਵਾਂ ਪਾਜ਼ੇਟਿਵ ਪਾਈਆਂ ਗਈਆਂ। ਉਨਾਂ ਅੱਗੇ ਕਿਹਾ ਕਿ ਪਟਿਆਲਾ ਜ਼ਿਲੇ ਵਿੱਚ ਹੁਣ ਤੱਕ 16 ਜਣੇਪੇ ਸੁਰੱਖਿਅਤ ਢੰਗ ਨਾਲ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here