ਸ਼ੇਅਰ ਬਜ਼ਾਰ ‘ਚ ਤੇਜ਼ੀ ਜਾਰੀ ਸੈਂਸੇਕਸ ਤੇ ਨਿਫਟੀ ਨਵੇਂ ਪੱਧਰ ‘ਤੇ

Sensex

ਸ਼ੇਅਰ ਬਜ਼ਾਰ ‘ਚ ਤੇਜ਼ੀ ਜਾਰੀ ਸੈਂਸੇਕਸ ਤੇ ਨਿਫਟੀ ਨਵੇਂ ਪੱਧਰ ‘ਤੇ

ਮੁੰਬਈ। ਕੋਰੋਨਾ ਵੈਕਸੀਨ ਸਬੰਧੀ ਆ ਰਹੀ ਸਕਾਰਾਤਮਕ ਰਿਪੋਰਟਾ ਦਰਮਿਆਨ ਮੰਗਲਵਾਰ ਨੂੰ ਦੇਸ਼ ਦੇ ਸ਼ੇਅਰ ਬਜ਼ਾਰ ਜ਼ੋਰਦਾਰ ਲਿਵਾਲੀ ਸਮਰੱਥਨ ਨਾਲ ਨਵੇਂ ਪੱਧਰ ‘ਤੇ ਖੁੱਲ੍ਹੇ। ਬੰਬੇ ਸ਼ੇਅਰ ਬਜ਼ਾਰ (ਬੀਐਸਈ) ਸੈਂਸੇਕਸ ਨੇ ਸ਼ੁਰੂਆਤੀ ਕਾਰੋਬਾਰ ‘ਚ 44442.09 ਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਨਿਫਟੀ ਨੇ 13033.70 ਅੰਕ ਦੇ ਨਵੇਂ ਸਿਖਰ ਨੂੰ ਛੋਹਿਆ।

Sensex

ਬੀਐਸਈ ਸੈਂਸੇਕਸ ਦੀ ਸ਼ੁਰੂਆਤ ਮੰਗਲਵਾਰ ਨੂੰ ਬੀਤੀ ਦਿਨ ਤੋਂ ਬੰਦ 44077.15 ਅੰਕ ਦੇ ਮੁਕਾਬਲੇ 44341.90 ਅੰਕ ‘ਤੇ 264.75 ਅੰਕ ਮਜ਼ਬੂਤੀ ‘ਚ ਖੁੱਲ੍ਹਿਆ ਤੇ ਸ਼ੁਰੂ ‘ਚ ਹੀ 44442.09 ਤੱਕ ਵਧਣ ਤੋਂ ਬਾਅਦ ਫਿਲਹਾਲ 44434.92 ਅੰਕ ‘ਤੇ 357.77 ਅੰਕ ਊਚਾ ਹੈ। ਨਿਫਟੀ ਵੀ ਕਾਰੋਬਾਰ ਦੀ ਸ਼ੁਰੂਆਤ ‘ਚ ਕੱਲ੍ਹ ਦੇ 12926.45 ਅੰਕ ਦੇ ਮੁਕਾਬਲੇ ‘ਚ 76.45 ਅੰਕ ਉੱਪਰ ਰਿਕਾਰਡ 13002.60 ਅੰਕ ‘ਤੇ ਖੁੱਲ੍ਹਿਆ ਤੇ ਉੱਚੇ ‘ਚ 13,033.70 ਅੰਕ ਚੜ੍ਹਨ ਤੋਂ ਬਾਅਦ 13035.55 ਅੰਕ ‘ਤੇ 109.10 ਅੰਕ ਉੱਪਰ ਕਾਰੋਬਾਰ ‘ਤੇ ਰਿਹਾ ਹੈ। ਕੱਲ੍ਹ ਵੀ ਦੋਵੇਂ ਸੂਚਕ ਅੰਕਾਂ ‘ਚ ਚੰਗੀ ਤੇਜ਼ੀ ਰਹੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.