ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਬਰਨਾਲਾ ਵਿਖੇ ਮ...

    ਬਰਨਾਲਾ ਵਿਖੇ ਮਿਲੇ ਭਰੂਣ ਦੇ ਸਿਰ ਨਾਲ ਫੈਲੀ ਸਨਸਨੀ

    ਬਰਨਾਲਾ ਵਿਖੇ ਮਿਲੇ ਭਰੂਣ ਦੇ ਸਿਰ ਨਾਲ ਫੈਲੀ ਸਨਸਨੀ

    ਬਰਨਾਲਾ, (ਜਸਵੀਰ ਸਿੰਘ ਗਹਿਲ) (Fetal) ਬਰਨਾਲਾ ਵਿਖੇ ਧਨੌਲਾ ਰੋਡ ‘ਤੇ ਬਿਨਾਂ ਧੜ ਤੋਂ ਭਰੂਣ ਮਿਲਣ ਨਾਲ ਸਨਸਨੀ ਫੈਲ ਗਈ। ਨੇੜਲੇ ਦੁਕਾਨਦਾਰਾਂ ਦੁਆਰਾ ਸੂਚਿਤ ਕੀਤੇ ਜਾਣ ‘ਤੇ ਪੁਲਿਸ ਨੇ ਭਰੂਣ ਨੂੰ ਕਬਜ਼ੇ ‘ਚ ਲੈਣ ਪਿੱਛੋਂ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਅੱਜ ਦੁਪਿਹਰ ਕੁ ਵੇਲੇ ਫੋਨ ਆਇਆ ਕਿ ਸਥਾਨਕ ਧਨੌਲਾ ਰੋਡ ‘ਤੇ ਗੌਰਵ ਮੋਟਰਜ਼ ਲਾਗੇ ਫੁੱਟਪਾਥ ‘ਤੇ ਇੱਕ ਬਿਨਾ ਧੜ ਵਾਲਾ ਭਰੂਣ ਪਿਆ ਹੈ ਜਿਸ ਨੂੰ ਕੁੱਤੇ ਨੋਚ ਰਹੇ ਹਨ। ਮੌਕੇ ‘ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਗੋਬਿੰਦ ਡੀਜ਼ਲ ਸਰਵਿਸ ਦੁਕਾਨ ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ ‘ਚ ਬੈਠੇ ਕੰਮ ਕਰ ਰਹੇ ਸਨ ਤਾਂ ਸੜਕ ਦੇ ਵਿਚਕਾਰ ਫੁੱਟਪਾਥ ‘ਤੇ ਸਲੱਮ ਬਸਤੀ ਦੇ ਕੁਝ ਬੱਚੇ ਜ਼ਮੀਨ ਵੱਲ ਦੇਖ-ਦੇਖ ਆਪਣਾ ਮੂੰਹ ਢਕ ਰਹੇ ਸਨ।

    ਜਦ ਜਾ ਕੇ ਦੇਖਿਆ ਗਿਆ ਤਾਂ ਇਸ ਜਗ੍ਹਾ ‘ਤੇ ਇੱਕ ਭਰੂਣ ਪਿਆ ਸੀ, ਜਿਸ ਦਾ ਸਿਰਫ਼ ਸਿਰ ਹੀ ਬਚਿਆ ਹੋਇਆ ਸੀ। ਧੜ ਕਿਸੇ ਜਾਨਵਰ ਦੁਆਰਾ ਖਾਧਾ ਜਾਪ ਰਿਹਾ ਸੀ। ਜਿਸ ਸਬੰਧੀ ਉਨ੍ਹਾਂ ਤੁਰੰਤ ਪੱਤਰਕਾਰਾਂ ਤੋਂ ਇਲਾਵਾ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕੁਝ ਘੰਟਿਆਂ ਪਿੱਛੋਂ ਆਈ ਪੁਲਿਸ ਨੇ ਭਰੂਣ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਇਸ ਸਬੰਧੀ ਸੰਪਰਕ ਕਰਨ ‘ਤੇ ਥਾਣਾ ਸਿਟੀ-2 ਦੇ ਥਾਣੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਭਰੂਣ ਮਿਲਣ ਦੇ ਮਾਮਲੇ ‘ਚ ਅਣਪਛਾਤੀ ਔਰਤ ਖਿਲਾਫ਼ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ, ਜਿਸ ਪਿੱਛੋਂ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਭਰੂਣ ਨੂੰ ਸਿਵਲ ਹਸਪਤਾਲ ਦੀ ਮੌਰਚਰੀ ‘ਚ ਰਖਵਾ ਦਿੱਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here