ਮੁਹਾਲੀ ’ਚ ਸਨਸਨੀ : ਕ੍ਰੇਟਾ ਗੱਡੀ ’ਚੋਂ ਮਿਲੀ ਨੌਜਵਾਨ ਦੀ ਲਾਸ਼

ਜਨਮਦਿਨ ਮਨਾਉਣ ਤੋਂ ਬਾਅਦ ਘਰ ਤੋਂ ਨਿਕਲਿਆ ਸੀ

ਮੁਹਾਲੀ (ਸੱਚ ਕਹੂੰ ਨਿਊਜ਼)। ਇਨ੍ਹੀਂ ਦਿਨੀਂ ਪੰਜਾਬ ਤੋਂ ਚੰਗੀਆਂ ਖ਼ਬਰਾਂ ਘੱਟ ਆ ਰਹੀਆਂ ਹਨ, ਬੁਰੀਆਂ ਖ਼ਬਰਾਂ ਜ਼ਿਆਦਾ ਸੁਣਨ ਨੂੰ ਮਿਲ ਰਹੀਆਂ ਹਨ, ਹੁਣ ਆਏ ਦਿਨ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਗੋਲੀਬਾਰੀ ਨਾਲ ਕੋਈ ਨਾ ਕੋਈ ਵਿਅਕਤੀ ਮਾਰਿਆ ਜਾ ਰਿਹਾ ਹੈ, ਜਦਕਿ ਹੁਣ ਮੋਹਾਲੀ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਜਿੱਥੇ ਇੱਕ ਨੌਜਵਾਨ ਦੀ ਲਾਸ਼ ਉਸ ਦੀ ਕ੍ਰੇਟਾ ਕਾਰ ’ਚੋਂ ਬਰਾਮਦ ਹੋਈ। ਨੌਜਵਾਨ ਦੇ ਸਿਰ ’ਤੇ ਗੋਲੀ ਲੱਗੀ ਹੈ। ਇੱਥੇ ਨੌਜਵਾਨ ਦੀ ਲਾਸ਼ ਮਿਲਣ ਕਾਰਨ ਜਿੱਥੇ ਇਲਾਕੇ ’ਚ ਸਨਸਨੀ ਦਾ ਮਾਹੌਲ ਬਣ ਗਿਆ ਹੈ,

ਉੱਥੇ ਹੀ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਅੱਗੇ ਦੀ¿; ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸੈਕਟਰ 11 ਦੇ ਐਸਐਚਓ ਗਗਨਦੀਪ ਅਤੇ ਡੀਐਸਪੀ ਸੁਰਜੀਤ ਵਿਰਕ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ ਸਨ, ਇਸ ਦੇ ਨਾਲ ਹੀ ਫੋਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚ ਗਈ ਸੀ, ਜਿਸ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ।¿;

ਸੈਕਟਰ 67 ਦੀ ਘਟਨਾ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੁਹਾਲੀ ਦੇ ਸੈਕਟਰ 67 ਸਥਿਤ ਜਲਵਾਯੂ ਵਿਹਾਰ ਸੁਸਾਇਟੀ ਨੇੜੇ ਦੀ ਹੈ, ਮਿ੍ਰਤਕ ਨੌਜਵਾਨ ਦੀ ਪਛਾਣ ਕਰਨ (ਉਮਰ ਕਰੀਬ 25 ਸਾਲ) ਵਾਸੀ ਜਲਵਾਯੂ ਵਿਹਾਰ ਸੋਸਾਇਟੀ ਵਜੋਂ ਹੋਈ ਹੈ, ਕਰਨ ਦੇ ਸਿਰ ਦੇ ਸੱਜੇ ਪਾਸੇ ਗੋਲੀ ਲੱਗੀ ਸੀ, ਸ਼ੁਰੂਆਤੀ ਤੌਰ ’ਤੇ ਇਸ ਨੂੰ ਕਤਲ ਦਾ ਮਾਮਲਾ ਮੰਨਿਆ ਜਾ ਰਿਹਾ ਸੀ ਪਰ ਘਟਨਾ ਦੀ ਤਸਵੀਰ ਨੂੰ ਦੇਖਦਿਆਂ ਇਹ ਖੁਦਕੁਸ਼ੀ ਦੀ ਗੱਲ ਕਹੀ ਜਾ ਰਹੀ ਹੈ। ਮਿ੍ਰਤਕ ਕਰਨ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ, ਜੋ ਕਿ ਉਸਦੇ ਹੱਥ ਵਿੱਚ ਫੜੀ ਹੋਈ ਪਿਸਤੌਲ ਦੇ ਨਾਲ ਇੱਕ ਜਿੰਦਾ ਕਾਰਤੂਸ ਵੀ ਬਰਾਮਦ ਹੋਇਆ ਹੈ, ਪੁਲਿਸ ਨੇ ਪਿਸਤੌਲ ਅਤੇ ਜਿੰਦਾ ਕਾਰਤੂਸ ਆਪਣੇ ਕਬਜ਼ੇ ਵਿੱਚ ਲੈ ਲਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ