ਦਿੱਲੀ ਡਿਵੀਜਨ ਦੇ ਸੀਨੀਅਰ ਡੀਸੀਐਮ ਐਤਵਾਰ ਰਾਤ ਕਰੀਬ 8 ਵਜੇ ਪੈਸੰਜਰ ਦੇ ਰੂਪ ’ਚ ਨਿਕਲੇ
ਨਵੀਂ ਦਿੱਲੀ (ਏਜੰਸੀ) । ਦਿੱਲੀ ਡਿਵੀਜਨ ਦੇ ਸੀਨੀਅਰ ਡਿਵੀਜਨਲ ਕਾਮਰਸ਼ੀਅਲ ਮੈਨੇਜਰ ਯਾਤਰੀ ਦੇ ਰੂਪ ’ਚ ਰੇਲਵੇ ਕਰਮਚਾਰੀਆਂ ਦੀ ਡਿਊਟੀ ਦੌਰਾਨ ਉਨ੍ਹਾਂ ਦੀ ਜਾਂਚ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਅਚਾਨਕ ਦੌਰਾ ਕੀਤਾ ਇਸ ਦੌਰਾਨ ਕਾਮਰਸ਼ੀਅਲ ਵਿਭਾਗ ਦੇ ਕਈ ਕਰਮਚਾਰੀ ਡਿਊਟੀ ’ਚ ਲਾਪਰਵਾਹੀ ਕਰਦੇ ਨਜ਼ਰ ਆਏ ਇਸ ਤੋਂ ਬਾਅਦ ਕਰੀਬ 17 ਕਰਮਚਾਰੀਆਂ ’ਤੇ ਕਾਰਵਾਈ ਕੀਤੀ ਗਈ 11 ਨੂੰ ਚਾਰਜਸ਼ੀਟ ਦਿੱਤੀ ਗਈ ਹੈ ਇਸ ਤੋਂ ਬਾਅਦ ਸੀਨੀਅਰ ਡੀਸੀਐਮ ਨੇ ਨਾਂਅ ਪਲੇਟ ਨਾ ਲਾਉਣ ’ਤੇ 7, ਸਮੇਂ ਤੋਂ ਪਹਿਲਾਂ ਘਰ ਜਾਣ ਵਾਲੇ 7, ਦੂਜੇ ਦੀ ਥਾਂ ਡਿਊਟੀ ਕਰਨ ’ਤੇ 2, ਨਸ਼ੇ ਦੀ ਹਾਲਤ ’ਚ ਮਿਲੇ 1 ਤੇ ਟਿਕਟ ਚੈਕਿੰਗ ਇੰਚਾਰਜ਼ ਭਾਵ ਕੁੱਲ 17 ਕਰਮਚਾਰੀਆਂ ’ਤੇ ਕਾਰਵਾਈ ਕੀਤੀ ਇਸ ਕਾਰਵਾਈ ਤੋਂ ਬਾਅਦ ਹੋਰ ਸਟੇਸ਼ਨਾਂ ’ਤੇ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ।
ਟਿਕਟ ਚੈਂਕਿੰਗ ਦੇ ਇੰਚਾਰਜ਼ ਨੂੰ ਖੂਬ ਝਾੜ ਪਾਈ
ਦਿੱਲੀ ਡਿਵੀਜਨ ਦੇ ਸੀਨੀਅਰ ਡੀਸੀਐਮ ਐਤਵਾਰ ਰਾਤ ਕਰੀਬ 8 ਵਜੇ ਪੈਸੰਜਰ ਦੇ ਰੂਪ ’ਚ ਨਿਕਲੇ ਉਨ੍ਹਾਂ ਜੀਂਸ, ਟੀ-ਸ਼ਰਟ ਪਹਿਨੀ ਹੋਈ ਸੀ ਤੇ ਨਾਲ ਪਿੱਠੂ ਬੈੱਗ ਲੈ ਰੱਖਿਆ ਸੀ ਇਸ ਤਰ੍ਹਾਂ ਦੇ ਲੁਕ ’ਚ ਉਨ੍ਹਾਂ ਨੂੰ ਕੋਈ ਪਛਾਣ ਨਹੀਂ ਸਕਿਆ ਸਭ ਤੋਂ ਪਹਿਲਾਂ ਉਹ ਅਜਮੇਰੀ ਗੇਟ ਦੇ ਐਂਟਰੀ ਪੁੰਆਇੰਟ ’ਤੇ ਪਹੁੰਚੇ ਉਨ੍ਹਾਂ ਦੇਖਿਆ ਕਿ ਐਂਟਰੀ ਪੁਆਇੰਟ ’ਤੇ ਕੋਈ ਟਿਕਟ ਚੈਕਿੰਗ ਸਟਾਫ਼ ਨਹੀਂ ਸੀ ਜਿੱਥੇ ਸਟਾਫ਼ ਸੀ ਤਾਂ ਉਨ੍ਹਾਂ ਆਪਣੀ ਨੇਮ ਪਲੇਟ ਨਹੀਂ ਲਾਈ ਹੋਈ ਸੀ ਉਹ ਆਪਣੀ ਡਾਇਰੀ ’ਚ ਸਾਰੇ ਘਟਨਾਕ੍ਰਮ ਨੂੰ ਨੋਟ ਕਰ ਰਹੇ ਸਨ।
ਇੱਕ ਸਟਾਫ਼ ਮੈਂਬਰ ਨਸ਼ੇ ਦੀ ਹਾਲਤ ’ਚ ਮਿਲਿਆ
ਇਸ ਤੋਂ ਬਾਅਦ ਉਹ ਪਾਰਕਿੰਗ ਇਲਾਕੇ ’ਚ ਪਹੁੰਚੇ ਤਾਂ ਉੱਥੇ ਇੱਕ ਸਟਾਫ਼ ਮੈਂਬਰ ਨਸ਼ੇ ਦੀ ਹਾਲਤ ’ਚ ਮਿਲਿਆ ਉਸ ਦਾ ਨਾਂਅ ਨੋਟ ਕਰਨ ਦੇ ਨਾਲ ਹੀ ਮੈਡੀਕਲ ਟੈਸਟ ਲਈ ਭੇਜ ਦਿੱਤਾ ਇਸ ਤੋਂ ਬਾਅਦ ਉਹ ਪਹਾੜਗੰਜ ਇਲਾਕੇ ’ਚ ਪਹੁੰਚੇ ਇੱਥੇ ਹੈਲਪ ਡੈਸਕ ’ਤੇ ਕਰਮਚਾਰੀ ਵੀ ਲਾਪਰਵਾਹੀ ਕਰਦੇ ਮਿਲੇ।
ਇਸ ਤੋਂ ਬਾਅਦ ਉਹ ਟਿਕਟ ਚੈਕਿੰਗ ਸਟਾਫ਼ ਦੀ ਲੋਬੀ ’ਚ ਪਹੁੰਚੇ ਤੇ ਆਨ ਡਿਊਟੀ ਸਾਰੇ ਸਟਾਫ਼ ਨੂੰ ਇਕੱਠੇ ਹੋਣ ਲਈ ਕਿਹਾ ਜਿਸ ਦੌਰਾਨ 7 ਟਿਕਟ ਚੈਕਿੰਗ ਸਟਾਫ਼ ਮੈਂਬਰ ਡਿਊਟੀ ਖਤਮ ਹੋਣ ਦੇ ਸਮੇਂ ਤੋਂ ਪਹਿਲਾਂ ਹੀ ਘਰ ਜਾ ਚੁੱਕੇ ਸਨ ਜਦੋਂਕਿ 2 ਸਟਾਫ਼ ਮੈਂਬਰ ਆਪਣੀ ਡਿਊਟੀ ਛੱਡ ਕੇ ਦੂਜੀ ਡਿਊਟੀ ’ਚ ਲੱਗੇ ਸਨ ਟਿਕਟ ਚੈਂਕਿੰਗ ਦੇ ਇੰਚਾਰਜ਼ ਨੂੰ ਖੂਬ ਝਾੜ ਪਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ