Sunam News: ਐਡਵੋਕੇਟ ਡਾ. ਹਰਿੰਦਰ ਸਿੰਘ ਲਾਲੀ ਨੇ ਦੁਨੀਆਂ ਦਾ ਸਭ ਤੋਂ ਲੰਮਾ ਸਫਰ ਕਰਕੇ ਬਣਾਇਆ ਵਿਸ਼ਵ ਰਿਕਾਰਡ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਸੁਨਾਮ ਵੱਲੋਂ ਮਹੀਨਾਵਾਰ ਮੀਟਿੰਗ ਪ੍ਰਧਾਨ ਰੁਪਿੰਦਰ ਭਾਰਦਵਾਜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਤਿੰਨ ਨਾਮਵਰ ਵਿਅਕਤੀਆਂ ਨੂੰ ਉਹਨਾਂ ਦੀਆਂ ਵੱਡਮੁਲੀਆਂ ਪ੍ਰਾਪਤੀਆਂ ਕਰਕੇ ਸਨਮਾਨਿਤ ਕੀਤਾ ਗਿਆ।
ਇਹਨਾਂ ਵਿੱਚ ਤਰਕਸ਼ੀਲ ਆਗੂ ਐਡਵੋਕੇਟ ਡਾ, ਹਰਿੰਦਰ ਸਿੰਘ ਲਾਲੀ, ਉਘੇ ਲੇਖਕ ਰਕੇਸ਼ ਕੁਮਾਰ ਅਤੇ ਉਘੇ ਖਿਡਾਰੀ ਡਾ, ਸੁਖਦੇਵ ਸ਼ਰਮਾ ਸ਼ਾਮਲ ਹਨ। ਸਟੇਜ ਦੀ ਕਾਰਵਾਈ ਕਰਦਿਆਂ ਸਕੱਤਰ ਬਲਵਿੰਦਰ ਭਾਰਦਵਾਜ ਨੇ ਤਿੰਨਾਂ ਹੀ ਸ਼ਖ਼ਸੀਅਤਾਂ ਦੀ ਜਾਣ ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਸੁਨਾਮ ਦੇ ਮਸ਼ਹੂਰ ਤਰਕਸ਼ੀਲ ਆਗੂ ਐਡਵੋਕੇਟ ਡਾ. ਹਰਿੰਦਰ ਸਿੰਘ ਲਾਲੀ ਨੇ 59 ਸਾਲ ਦੀ ਉਮਰ ਵਿੱਚ 19 ਮਾਰਚ 2023 ਤੋਂ 23 ਮਈ 2023 ਤੱਕ ਇਹਨਾਂ 65 ਦਿਨਾਂ ਵਿੱਚ ਸਕੂਟਰੀ ਉਤੇ ਭਾਰਤ ਦੇ ਸਾਰੇ 29 ਸੂਬਿਆਂ ਅਤੇ ਚਾਰ ਕੋਰੀਡੋਰ ਸ੍ਰੀ ਨਗਰ, ਕੰਨਿਆ ਕੁਮਾਰੀ, ਪੋਰਬੰਦਰ ਅਤੇ ਮਿਲਚਰ ਦਾ ਲਗਭਗ 18443 ਕਿਲੋਮੀਟਰ ਦਾ ਦੁਨੀਆਂ ਦਾ ਸਭ ਤੋਂ ਲੰਮਾ ਸਫਰ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ।
ਲਿਖਾਰੀ ਰਕੇਸ਼ ਕੁਮਾਰ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵੋਤਮ ਸਾਹਿਤਕ ਪੁਰਸਕਾਰ ਪ੍ਰਾਪਤ ਕੀਤਾ
ਇਸੇ ਤਰ੍ਹਾਂ ਹੀ ਉਹਨਾਂ ਨੇ 60 ਸਾਲ ਦੀ ਉਮਰ ਵਿੱਚ 20 ਦਸੰਬਰ 2024 ਤੋਂ 09 ਜਨਵਰੀ 2025 ਤੱਕ 21 ਦਿਨਾਂ ਵਿੱਚ ਭਾਰਤ ਦੇ ਕਈ ਸੂਬਿਆਂ ਦਾ ਪੂਰੀ ਸਰਦੀ ਵਿੱਚ ਸਕੂਟਰੀ ਤੇ ਹੀ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਮਹਾਰਾਸ਼ਟਰ ਆਦਿ ਦਾ ਲਗਭਗ 8000 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਦੂਸਰਾ ਵਿਸ਼ਵ ਰਿਕਾਰਡ ਬਣਾਇਆ ਹੈ ਅਤੇ ਇੱਕ ਯੂਨੀਵਰਸਿਟੀ ਤੋਂ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ।
ਦੂਸਰੇ ਨਾਮਵਰ ਵਿਅਕਤੀ ਹਨ ਰਾਕੇਸ਼ ਕੁਮਾਰ ਜਿਨ੍ਹਾਂ ਨੇ ਰੇਲਵੇ ਵਿੱਚ ਬਤੌਰ ਆਫੀਸਲ ਡਿਜਾਈਗਨੇਸਨ ਸੀਨੀਅਰ ਸੈਕਸ਼ਨ ਇੰਜੀਨੀਅਰ (ਵਰਕਸ) ਸਰਵਿਸ ਕੀਤੀ ਤੇ ਗ਼ਦਰ ਪਾਰਟੀ ਨਾਲ ਸੰਬੰਧਿਤ ਕਈ ਕਿਤਾਬਾਂ ਲਿਖੀਆਂ ਜਿਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਸਰਵੋਤਮ ਸਾਹਿਤਕ ਪੁਰਸਕਾਰ ਦਿੱਤਾ ਗਿਆ। ਇਹਨਾਂ ਵਿੱਚ (ਗ਼ਦਰ ਪਾਰਟੀ ਦਾ ਸਾਹਿਤ ਬਗਾਵਤ ਦੀ ਚੰਗਿਆੜੀ) (ਭਗਤ ਸਿੰਘ ਅਤੇ ਦੇਸ਼ ਦੇ ਕ੍ਰਾਂਤੀਕਾਰੀ ਸਾਥੀਆਂ ਦਾ ਟਿਕਾਣਾ), (ਆਜ਼ਾਦੀ ਸ਼ਮਾ ਦਾ ਪਰਵਾਨਾ ਸ਼ਹੀਦ ਊਧਮ ਸਿੰਘ ਅਤੇ ਗਾਂਧਾਂ ਸਿੰਘ ਕੱਚਰਭੰਨ ਗੀਤ ਗਾਉਂਦਾ ਫਾਂਸੀ ਚੜਿਆ ਗ਼ਦਰ ਲਹਿਰ ਦਾ ਨਿਡਰ ਯੋਧਾ ਸ਼ਾਮਲ ਹਨ।
Sunam News
ਇਸ ਤੋਂ ਇਲਾਵਾ ਉਘੇ ਖਿਡਾਰੀ ਡਾ, ਸੁਖਦੇਵ ਸ਼ਰਮਾ ਜਿਨ੍ਹਾਂ ਨੇ 65 ਸਾਲ ਦੀ ਉਮਰ ਵਿੱਚ ਦੌੜਣਾ ਸ਼ੁਰੂ ਕੀਤਾ ਤੇ ਉਨ੍ਹਾਂ ਨੇ ਖੇਡਾਂ ਵਤਨ ਦੀਆਂ ਵਿੱਚ ਸਾਲ 2022-2023 ਅਤੇ 2024 ਵਿੱਚ ਮੈਡਲ ਪ੍ਰਾਪਤ ਕੀਤੇ। ਇਸੇ ਤਰ੍ਹਾਂ ਸਾਲ 2024 ਵਿੱਚ ਮਸਤੂਆਣਾ ਸਾਹਿਬ ਅਤੇ ਬਠਿੰਡਾ ਵਿਖੇ ਮੈਡਲ ਪ੍ਰਾਪਤ ਕੀਤੇ। ਉਸਨੇ ਚੰਡੀਗੜ੍ਹ ਅਤੇ ਜਲੰਧਰ ਵਿੱਚ ਵੀ ਮੈਡਲ ਪ੍ਰਾਪਤ ਕੀਤੇ। ਉਹਨਾਂ ਨੂੰ 22-23 ਅਪ੍ਰੈਲ 2025 ਨੂੰ ਮੈਸੂਰ (ਕਰਨਾਟਕ) ਵਿੱਚ ਹੋਣ ਵਾਲੀਆਂ ਨੈਸ਼ਨਲ ਖੇਡਾਂ ਲਈ ਚੁਣਿਆ ਗਿਆ ਹੈ।
ਇਸ ਸਮੇਂ ਪ੍ਰਧਾਨ ਰੁਪਿੰਦਰ ਭਾਰਦਵਾਜ, ਜਨਰਲ ਸਕੱਤਰ ਬੀਰਬਲ ਬਾਂਸਲ ਅਤੇ ਅਭਿਨਾਸ਼ ਰਾਣਾ ਨੇ ਸਾਰਿਆਂ ਨੂੰ ਵਧਾਈ ਦਿੱਤੀ ਤੇ ਚੰਗੀ ਸੇਹਤ ਦੀ ਕਾਮਨਾ ਕੀਤੀ। ਇਸ ਮੌਕੇ ਤੇ ਤਿੰਨਾਂ ਹੀ ਸ਼ਖ਼ਸੀਅਤਾਂ ਨੇ ਆਪਣੇ ਆਪਣੇ ਤਜਰਬੇ ਸਾਝੇ ਕੀਤੇ। ਇਸ ਮੌਕੇ ਤੇ ਜਿਨ੍ਹਾਂ ਮੋਹਬਰਾਂ ਦਾ ਫਰਵਰੀ ਮਹੀਨੇ ਵਿੱਚ ਜਨਮ ਦਿਨ ਸੀ, ਉਹਨਾਂ ਦਾ ਜਨਮ ਦਿਨ ਕੇਕ ਕੱਟ ਕੇ ਅਤੇ ਨੱਚ ਟੱਪ ਕੇ ਭੰਗੜਾ ਪਾ ਕੇ ਮਨਾਇਆ ਗਿਆ।
Sunam News
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵੇਦ ਕਪੂਰ, ਲਾਜਪਤ ਰਾਏ ਗਰਗ, ਰਾਜ ਕੁਮਾਰ ਗੋਇਲ, ਪਵਨ ਗੁਜਰਾਂ, ਭੀਮ ਸੈਨ, ਅਗਰ ਰਤਨ ਕ੍ਰਿਸ਼ਨ ਸੰਦੋਹਾ, ਰਾਮ ਲਾਲ ਤਾਇਲ, ਮਾਸਟਰ ਸੁਰੇਸ਼ ਕੁਮਾਰ, ਰਕੇਸ਼ ਕੁਮਾਰ, ਸੋਮ ਨਾਥ, ਆਰ ਆਰ ਗੁਪਤਾ, ਪਰਸ਼ੋਤਮ ਦਾਸ, ਬਾਬੂ ਰਾਮ ਕਟਾਰੀਆ, ਬਿੱਕਰ ਸਿੰਘ ਸਿੱਧੂ, ਸੁਰੇਸ਼ ਜੈਨ, ਬਰਖਾ ਸਿੰਘ, ਕਾਹਨ ਦਾਸ, ਚਰਨਜੀਤ ਸ਼ਰਮਾ, ਵਿਜੇ ਗਰਗ, ਨਰਿੰਦਰ ਸਿੰਗਲਾ, ਰਮੇਸ਼ ਸ਼ਰਮਾ, ਭੂਸ਼ਨ ਸ਼ਰਮਾ, ਮੰਗਤ ਰਾਏ ਕਾਂਸਲ, ਸੁਖਚੈਨ ਸਿੰਘ, ਸੁਰਿੰਦਰ ਘਈ, ਪਵਨ ਧਰਮਗੜ, ਬਲਵੰਤ ਸਿੰਘ, ਨਰੇਸ਼ ਬਾਂਸਲ, ਅਮਰੀਕ ਸਿੰਘ ਖੰਨਾ ਸਮੇਤ ਐਸੋਸੀਏਸ਼ਨ ਦੇ ਮੈਂਬਰ ਹਾਜਰ ਸਨ। ਇਸ ਮੌਕੇ ਮੰਗਤ ਰਾਏ ਕਾਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ।