ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੋਰੀਆ ਸਾਫਟ ਟੈਨਿਸ ਫੈਡਰੇਸ਼ਨ ਵੱਲੋਂ 18 ਤੋ 24 ਜੂਨ ਤੱਕ ਕਰਵਾਏ ਜਾਣ ਵਾਲੇ ਕੋਰੀਆ ਕੱਪ ਅੰਤਰਰਾਸ਼ਟਰੀ ਸਾਫਟ ਟੈਨਿਸ ਮੁਕਾਬਲੇ ਲਈ ਭਾਰਤੀ ਸਾਫਟ ਟੈਨਿਸ ਟੀਮ ਵਿੱਚ ਪੰਜਾਬ ਦੇ ਦੋ ਹੋਣਹਾਰ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। (Indian soft tennis)
ਸਾਫਟ ਟੈਨਿਸ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਤੇ ਐਮੇਚਿੳਰ ਸਾਫਟ ਟੈਨਿਸ ਫੈਡਰੇਸ਼ਨ ਆਫ ਇੰਡੀਆ ਦੇ ਜੁਆਇੰਟ ਸਕੱਤਰ ਨਰਿੰਦਰ ਸਿੰਘ ਲੁਧਿਆਣਾ ਨੇ ਦੱਸਿਆ ਕਿ ਭਾਰਤੀ ਪੁਰਸ਼ ਸਾਫਟ ਟੈਨਿਸ ਟੀਮ ਵਿੱਚ ਜੈਵੰਤ ਸਿੰਘ ਗਰੇਵਾਲ ਇਆਲੀ ਖੁਰਦ ਲੁਧਿਆਣਾ ਤੇ ਜਸਰਾਜਨ ਸਿੰਘ ਸਾਹਿਬਜ਼ਾਦਾ ਅਜੀਤ ਨਗਰ ਦੀ ਚੋਣ ਹੋਈ ਹੈ। ਜੈਵੰਤ ਸਿੰਘ ਗਰੇਵਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਦੇ ਭਤੀਜੇ ਤੇ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਆਲੀ ਦੇ ਪੁੱਤਰ ਹਨ। (Indian soft tennis)
Also Read : ਦਿੱਤੇ ਪੱਟ ਪਿਆਲੀ ਨੇ… ‘ਨਸ਼ੇ ਨਾਲ ਬਰਬਾਦ ਹੋਏ ਵਿਅਕਤੀ ਦੀ ਹੱਡਬੀਤੀ’
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਾਫਟ ਟੈਨਿਸ ਦੇ ਪੁਰਸ਼ ਵਰਗ ’ਚ ਇਸ ਇਤਿਹਾਸਿਕ ਪ੍ਰਾਪਤੀ ’ਤੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਪਰਵੇਜ਼ ਸਿੰਘ ਸ਼ੈਲਾ ਤੇ ਸੰਯੁਕਤ ਸਕੱਤਰ ਡਾ. ਪ੍ਰਦੀਪ ਕੁਮਾਰ ਸਮੇਤ ਸੀਨੀਅਰ ਮੈਂਬਰਾਂ ਨੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਾਰਤੀ ਸਾਫਟ ਟੈਨਿਸ ਟੀਮ ਨੂੰ ਅੰਤਰਰਾਸ਼ਰਟੀ ਪੱਧਰ ਤੇ ਵਧੀਆ ਪ੍ਰਦਾਸ਼ਨ ਕਰਨ ਲਈ ਪ੍ਰੇਰਿਤ ਕੀਤਾ।