ਆਈਏਐਸ ’ਚ ਚੋਣ: ਹਿੰਦੀ ਦੀ ਫਿੱਕੀ ਪੈਂਦੀ ਚਮਕ

ਆਈਏਐਸ ’ਚ ਚੋਣ: ਹਿੰਦੀ ਦੀ ਫਿੱਕੀ ਪੈਂਦੀ ਚਮਕ

ਸਿਵਲ ਸੇਵਾ ਸੁਫ਼ਨੇ ਪੂਰੇ ਹੋਣ ਅਤੇ ਟੁੱਟਣ ਦੋਵਾਂ ਦਾ ਹਮੇਸ਼ਾ ਤੋਂ ਗਵਾਹ ਰਿਹਾ ਬ੍ਰਿਟਿਸ਼ ਕਾਲ ਤੋਂ ਹੀ ਅਜਿਹੇ ਸੁਫ਼ਨੇ ਬਣਨ ਦੀ ਜਗ੍ਹਾ ਇਲਾਹਾਬਾਦ ਰਹੀ ਹੈ ਜਿਸ ਦਾ ਰਸਮੀ ਨਾਂਅ ਹੁਣ ਪ੍ਰਯਾਗਰਾਜ ਹੈ ਪਹਿਲੀ ਵਾਰ ਸਾਲ 1922 ’ਚ ਸਿਵਲ ਸੇਵਾ ਦੀ ਪ੍ਰੀਖਿਆ ਦਾ ਇੱਕ ਕੇਂਦਰ ਲੰਦਨ ਦੇ ਨਾਲ ਇਲਾਹਾਬਾਦ ਸੀ ਜੋ ਸਿਵਲ ਸੇਵਕਾਂ ਦੇ ਉਤਪਾਦਨ ਦਾ ਦਹਾਕਿਆਂ ਤੋਂ ਵੱਡਾ ਸਥਾਨ ਬਣਿਆ ਰਿਹਾ ਬੀਤੇ ਲਗਭਗ ਇੱਕ ਦਹਾਕੇ ਤੋਂ ਹਿੰਦੀ ਭਾਸ਼ੀ ਉਮੀਦਵਾਰਾਂ ਦੀ ਡਿੱਗਦੀ ਚੋਣ ਦਰ ਚਿੰਤਾ ਦਾ ਸਬੱਬ ਬਣ ਗਿਆ ਹੈ

ਬਹੁਤ ਪੜਤਾਲ ਤੋਂ ਬਾਅਦ ਕੁਝ ਅੰਕੜੇ ਵੈਬਸਾਈਟ ਤੋਂ ਪ੍ਰਾਪਤ ਹੋਏ ਜਿਸ ਨੂੰ ਪੜ੍ਹ ਕੇ ਸਿਵਲ ਸੇਵਾ ’ਚ ਹਿੰਦੀ ਮਾਧਿਅਮ ਦੀ ਦੁਰਦਸ਼ਾ ਦਾ ਪਤਾ ਲੱਗਦਾ ਹੈ ਅੰਕੜਿਆਂ ਦੀ ਪੜਤਾਲ ਕਹਿੰਦੀ ਹੈ ਕਿ ਹਿੰਦੀ ਮਾਧਿਅਮ ਦਾ ਬੁਰਾ ਹਾਲ ਉਦੋਂ ਹੋਇਆ ਜਦੋਂ ਤੋਂ ਸਿਵਲ ਸੇਵਾ ’ਚ ਬਦਲਾਅ ਆਇਆ ਸਾਲ 2011 ’ਚ ਪਹਿਲੀ ਵਾਰ ਬਦਲਵਾਂ ਵਿਸ਼ਾ ਹਟਾ ਕੇ ਸ਼ੁਰੂਆਤੀ ਪ੍ਰੀਖਿਆ ’ਚ ਸੀਸੈਟ ਜੋੜਿਆ ਗਿਆ ਸੀ ਅੱਗੇ ਕ੍ਰਮਿਕ ਤੌਰ ’ਤੇ 2013 ’ਚ ਮੁੱਖ ਪ੍ਰੀਖਿਆ ’ਚ ਵੀ ਬਦਲਾਅ ਲਿਆਂਦਾ ਗਿਆ ਉਦੋਂ ਤੋਂ ਹਿੰਦੀ ਮਾਧਿਅਮ ਦੀ ਚੋਣ ਦਰ ਭਾਰੀ ਗਿਰਾਵਟ ਦਾ ਸ਼ਿਕਾਰ ਹੋ ਗਈ

ਸਾਲ 2013 ’ਚ ਹਿੰਦੀ ਮਾਧਿਅਮ ’ਚ ਸਿਵਲ ਸੇਵਾ ਦੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਅੰਕੜਾ ਤੁਲਨਾਤਮਕ ਬਿਹਤਰ ਸੀ, ਪਰ ਬਾਅਦ ’ਚ ਇਹ ਲਗਾਤਾਰ ਨਿਰਾਸ਼ ਕਰਨ ਵਾਲਾ ਸਿੱਧ ਹੋਇਆ ਸਾਲ 2013 ’ਚ ਹਿੰਦੀ ਮਾਧਿਅਮ ਦੇ ਅਭਿਆਰਥੀ 17 ਫੀਸਦੀ ਚੁਣੇ ਗਏ ਸਨ 2005 ਤੋਂ 2008 ਵਿਚਕਾਰ ਵੀ ਚੋਣ ਦਰ ਦਾ ਅੰਕੜਾ ਕਾਫ਼ੀ ਸੰਤੋਸ਼ਜਨਕ ਰਿਹਾ ਪਰ 2014 ਤੋਂ ਇਹ ਤੇਜ਼ੀ ਨਾਲ ਡਿੱਗਦੇ ਹੋਏ 2.11 ਫੀਸਦੀ ਰਹਿ ਗਿਆ ਅਤੇ ਸਿਲਸਿਲਾ ਅੱਜ ਵੀ ਜਾਰੀ ਹੈ

2015 ’ਚ ਇਹ ਥੋੜ੍ਹਾ ਉਛਾਲ ਨਾਲ 4.28 ’ਤੇ ਆ ਕੇ ਖੜ੍ਹਾ ਹੋ ਗਿਆ ਅਤੇ 2016 ’ਚ ਇਹ 3.45 ਸੀ ਹਿੰਦੀ ਮਾਧਿਅਮ ਦੇ ਉਮੀਦਵਾਰਾਂ ਦੀ ਚੋਣ ਦਰ ਦੀ ਇਹ ਸੂਰਤ ਭੈਅਭੀਤ ਕਰਨ ਵਾਲੀ ਹੈ ਦੇਖਿਆ ਜਾਵੇ ਤਾਂ 65 ਫੀਸਦੀ ਅਬਾਦੀ ਘੇਰਨ ਵਾਲੇ ਹਿੰਦੀ ਉਮੀਦਵਾਰ ਇਕਾਈ ਦੇ ਸ਼ੁਰੂਆਤੀ ਫੀਸਦੀ ’ਚ ਸਿਮਟ ਕੇ ਰਹਿ ਗਏ ਹਨ ਅੰਕੜਿਆਂ ਦੇ ਕ੍ਰਮ ’ਚ 2017 ’ਚ ਇਹ 4 ਫੀਸਦੀ ਤੋਂ ਥੋੜ੍ਹਾ ਜਿਆਦਾ ਸੀ ਅਤੇ 2018 ’ਚ ਹਿੰਦੀ ਮਾਧਿਅਮ ’ਚ ਚੁਣੇ ਉਮੀਦਵਾਰਾਂ ਦੀ ਦਰ 2.16 ਅਤੇ 2019 ’ਚ ਇਹ ਇੱਕ ਵਾਰ ਫਿਰ ਸਿਮਟਦੇ ਹੋਏ ਕਰੀਬ ਦੋ ਫੀਸਦੀ ਰਹਿ ਗਈ

2020 ਦੀ ਸਿਵਲ ਸੇਵਾ ਪ੍ਰੀਖਿਆ ਦਾ ਆਖਰੀ ਨਤੀਜਾ 24 ਸਤੰਬਰ 2021 ਨੂੰ ਐਲਾਨਿਆ ਗਿਆ ਇਸ ਦਾ ਹਾਲੇ ਪੂਰਾ ਅੰਕੜਾ ਤਾਂ ਨਹੀਂ ਹੈ ਪਰ ਕੁਝ ਸਰੋਤ ਦੱਸ ਰਹੇ ਹਨ ਕਿ ਇੱਥੇ ਵੀ 761 ਦੇ ਮੁਕਾਬਲੇ ਬਾਮੁਸ਼ਕਲ ਦਹਾਈ (ਸੰਭਵ ਹੈ: 11) ਤੱਕ ਹੀ ਹਿੰਦੀ ਮਾਧਿਅਮ ’ਚ ਚੋਣ ਹੋਈ ਹੈ ਇਹ ਇੱਕ ਅਜਿਹੀ ਸੂਰਤ ਹੈ ਕਿ ਜੋ ਸਾਲਾਂ ਤੋਂ ਸਿਵਲ ਸੇਵਾ ਦੀ ਤਿਆਰੀ ਕਰਨ ਵਾਲੇ ਉਮੀਦਵਾਰਾਂ ਨੂੰ ਹੈਰਾਨ ਕਰ ਸਕਦੀ ਹੈ ਅਤੇ ਨਿਰਾਸ਼ ਵੀ ਪਰ ਸਾਲਾਂ ’ਚ ਇਸ ਖੇਤਰ ’ਚ ਹੋਣ ਦੇ ਨਾਤੇ ਮੈਂ ਇਹ ਸਮਝਦਾ ਹਾਂ ਕਿ ਇਸ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਸਾਲੋਂ-ਸਾਲ ਤੱਕ ਟੁੱਟਦੇ ਨਹੀਂ ਹਨ ਸਗੋਂ ਚੋਣ ਨਾ ਹੋਣ ’ਤੇ ਖੁਦ ’ਚ ਨਵ-ਨਿਰਮਾਣ ਭਰ ਲੈਂਦੇ ਹਨ

ਸਵਾਲ ਇਹ ਹੈ ਕਿ ਕਠਿਨਾਈ ਹਿੰਦੀ ਮਾਧਿਅਮ ਦੀ ਹੈ ਜਾਂ ਕੋਈ ਖਾਮੀ ਯੂਪੀਐਸਸੀ ਵਿਚ ਹੈ ਜਾਂ ਫ਼ਿਰ ਹਿੰਦੀ ਮਾਧਿਅਮ ਦੇ ਉਮੀਦਵਾਰਾਂ ਦਾ ਬੇਮਿਆਰਾ ਪ੍ਰਦਰਸ਼ਨ ਹੈ ਸਵਾਲ ਚਕਰਾ ਦੇਣ ਵਾਲੇ ਹਨ ਫਿਰ ਵੀ ਸੁਧਾਰ ਤਾਂ ਕਰਨਾ ਪਵੇਗਾ ਚਾਹੇ ਉਮੀਦਵਾਰਾਂ ਦੀ ਕਮੀ ਹੋਵੇ ਜਾਂ ਮੁਕਾਬਲੇ ਦੀ, ਵਿਵਸਥਾ ’ਚ ਇਸ ਦਰ ਨੂੰ ਲੰਮੇ ਸਮੇਂ ਤੱਕ ਬਣਾਈ ਰੱਖਣਾ ਸਹੀ ਤਾਂ ਨਹੀਂ ਹੋਵੇਗਾ ਅਜਿਹਾ ਨਹੀਂ ਹੈ ਕਿ ਹਿੰਦੀ ਮਾਧਿਅਮ ਦੀ ਦੁਰਦਸ਼ਾ ਹਮੇਸ਼ਾ ਤੋਂ ਅਜਿਹੀ ਰਹੀ ਇਸ ਪ੍ਰੀਖਿਆ ’ਚ ਕਦੇ 100 ਸਥਾਨ ਦੇ ਅੰਦਰ 10 ਤੋਂ 20 ਹਿੰਦੀ ਮਾਧਿਅਮ ਦੇ ਉਮੀਦਵਾਰ ਹੁੰਦੇ ਸਨ ਇੰਨਾ ਹੀ ਨਹੀਂ 2002 ’ਚ ਅਜੈ ਮਿਸ਼ਰਾ ਹਿੰਦੀ ਮਾਧਿਅਮ ’ਚ 5ਵੀਂ ਰੈਂਕ ’ਤੇ ਸਨ ਜਦੋਂ ਕਿ ਕਿਰਨ ਕੌਸ਼ਲ ਨੇ 2008 ’ਚ ਤੀਜੀ ਰੈਂਕ ਹਾਸਲ ਕੀਤੀ ਸੀ

ਉਸ ਦੇ ਬਾਅਦ ਤੋਂ ਸਥਿਤੀ ਬੇਕਾਬੂ ਹੋਈ ਅਤੇ 2014 ਤੋਂ ਤਾਂ ਹਿੰਦੀ ਮਾਧਿਅਮ ਦਾ ਉਮੀਦਵਾਰ ਨਦਾਰਦ ਹੋਣ ਲੱਗਾ ਸਵਾਲ ਇਹ ਵੀ ਹੈ ਕਿ ਕੀ 2008 ਤੋਂ ਬਾਅਦ ਹਿੰਦੀ ਮਾਧਿਅਮ ਨਾਲ ਪ੍ਰੀਖਿਆ ਦੇਣ ਵਾਲਿਆਂ ਦੀ ਬੌਧਿਕ ਯੋਗਤਾ ’ਚ ਗਿਰਾਵਟ ਆ ਗਈ? ਇਹ ਤਿੱਖਾ ਸਵਾਲ ਹੈ ਅਤੇ ਇਸ ਦਾ ਹੱਲ ਲੱਭਣਾ ਹੋਵੇਗਾ ਹਿੰਦੀ ਬਨਾਮ ਅੰਗਰੇਜ਼ੀ ਦਾ ਰੂਪ ਲੈ ਚੁੱਕੀ ਸਿਵਲ ਸੇਵਾ ਪ੍ਰੀਖਿਆ ’ਚ ਕੀ ਅੰਗਰੇਜ਼ੀ ਮਾਧਿਅਮ ਦੇ ਉਮੀਦਵਾਰ ਹੀ ਬੌਧਿਕਤਾ ਦੇ ਸਿਖਰ ’ਤੇ ਹਨ ਜਿੱਥੋਂ ਤੱਕ ਪਤਾ ਲੱਗਦਾ ਹੈ ਕਿ ਇੱਕ ਦਹਾਕਾ ਪਹਿਲਾਂ ਇਸ ਪ੍ਰੀਖਿਆ ’ਚ ਸਵਾਲ ਉੱਠਦੇ ਸਨ ਪਰ ਹਿੰਦੀ ਬਨਾਮ ਅੰਗਰੇਜ਼ੀ ਨਾ ਹੋ ਕੇ ਇੰਜਨੀਅਰਿੰਗ ਬਨਾਮ ਹੋਰ ਹੋਇਆ ਕਰਦਾ ਸੀ

ਬੀਤੇ ਦੋ ਦਹਾਕਿਆਂ ਤੋਂ ਦਿੱਲੀ ਤੋਂ ਲੈ ਕੇ ਇਲਾਹਾਬਾਦ, ਪਟਨਾ, ਜੈਪੁਰ ਅਤੇ ਲਖਨਊ ਸਮੇਤ ਉੱਤਰ ਭਾਰਤ ਦੇ ਹਿੰਦੀ ਭਾਸ਼ੀ ਖੇਤਰ ਸਮੇਤ ਪੂਰੇ ਭਾਰਤ ’ਚ ਕੋਚਿੰਗਾਂ ਦਾ ਹੜ੍ਹ ਆਇਆ ਹਾਲਾਂਕਿ ਇਸ ’ਚ ਨਾਂਅ ਤਾਂ ਭੋਪਾਲ, ਇੰਦੌਰ ਅਤੇ ਦੇਹਰਾਦੂਨ ਸਮੇਤ ਕਈ ਖੇਤਰਾਂ ਦਾ ਲਿਆ ਜਾ ਸਕਦਾ ਹੈ ਦਿੱਲੀ ਦੇ ਮੁਖ਼ਰਜੀ ਨਗਰ ’ਚ ਹਿੰਦੀ ਮਾਧਿਅਮ ਦੀ ਕੋਚਿੰਗ ਦੀ ਤਦਾਦ ਵੀ ਜ਼ਿਆਦਾ ਹੈ ਅਤੇ ਉਮੀਦਵਾਰ ਵੀ ਇੱਥੇ ਹਿੰਦੀ ਮਾਧਿਅਮ ਦੀ ਤਿਆਰੀ ਕਰਨ ਅਤੇ ਕਰਵਾਉਣ ਵਾਲਿਆਂ ਦਾ ਸਭ ਤੋਂ ਵੱਡਾ ਸੰਗਮ ਹੁੰਦਾ ਹੈ

ਇੱਥੋਂ ਰਣਨੀਤੀ ਦੀ ਕਤਾਈ-ਬੁਣਾਈ ਅਤੇ ਪ੍ਰੀਖਿਆ ’ਚ ਸਫ਼ਲ ਹੋਣ ਦਾ ਪੂਰਾ ਤਾਣਾ-ਬਾਣਾ ਬੁਣਿਆ ਜਾਂਦਾ ਹੈ ਨੋਟਸ ਤੋਂ ਲੈ ਕੇ ਪੜ੍ਹਨ-ਪੜ੍ਹਾਉਣ ਦੀ ਰਣਨੀਤੀ ਦਾ ਇੱਥੇ ਬਹੁਤ ਵੱਡਾ ਬਜ਼ਾਰ ਹੈ ਇਸ ਬਜਾਰ ’ਚ ਮਹਿੰਗੇ-ਸਸਤੇ ਸਾਰੇ ਵਿਕ ਰਹੇ ਹਨ ਉਮੀਦਵਾਰ ਦੀ ਭੱਜ-ਦੌੜ ’ਚ ਵੀ ਸ਼ਾਇਦ ਹੀ ਕੋਈ ਕਮੀ ਹੋਵੇ ਉਹ ਵੀ ਹਰ ਕੋਚਿੰਗ ਦੀ ਸਰਦਲ ’ਤੇ ਲਗਭਗ ਮੱਥਾ ਟੇਕਦਾ ਮਿਲ ਜਾਵੇਗਾ ਦੋ ਟੁੱਕ ਕਹੀਏ ਤਾਂ ਉਹ ਕਾਰਪੋਰੇਟ ਅਤੇ ਪੂੰਜੀਵਾਦ ਦੀ ਇਸ ਦੁਨੀਆ ’ਚ ਕਾਫ਼ੀ ਹੱਦ ਤੱਕ ਕੋਚਿੰਗ ਦੀ ਚਕਾਚੌਂਧ ਤੋਂ ਵੀ ਗ੍ਰਸਤ ਹੈ

ਅੰਦਰ ਕੀ ਪੱਕਦਾ ਹੈ ਅਤੇ ਯੂਪੀਐਸਸੀ ਦੀ ਦ੍ਰਿਸ਼ਟੀ ਨਾਲ ਕਿੰਨਾ ਸਟੀਕ ਹੈ ਇਸ ਦੀ ਚਿੰਤਾ ਕੀਤੇ ਬਗੈਰ ਉਹ ਇਸ ਚਕਾਚੌਂਧ ’ਚ ਕੁਝ ਹੱਦ ਤੱਕ ਤਾਂ ਫ਼ਸ ਰਿਹਾ ਹੈ ਸਥਿਤੀ ਤਾਂ ਇਹ ਵੀ ਹੈ ਕਿ ਜੋ ਜਿੰਨੀ ਮੁਸ਼ਕਲ ਪੜ੍ਹਾਈ ਬਣਾ ਦੇਵੇ ਓਨਾ ਚੰਗਾ ਉਸ ਦਾ ਬੌਧਿਕ ਪੱਧਰ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਸਿਵਲ ਸੇਵਾ ਪ੍ਰੀਖਿਆ ਵਿਸ਼ਲੇਸ਼ਣਾਤਮਿਕ ਅਤੇ ਵਿਚਾਰਸ਼ੀਲ ਧਾਰਨਾ ਨਾਲ ਯੁਕਤ ਹੈ ਜਿਸ ’ਚ ਨਿਰਧਾਰਿਤ ਸ਼ਬਦਾਂ ਦੇ ਅੰਦਰ ਗੱਲ ਕਹਿਣ ਦੀ ਸਮਰੱਥਾ ਵਿਕਸਿਤ ਕਰਨੀ ਹੈ ਜਿਸ ਲਈ ਜ਼ਰੂਰੀ ਸਮੱਗਰੀ ਅਤੇ ਸਧਿਆ ਹੋਇਆ ਮਾਰਗਦਰਸ਼ਨ ਅਤੇ ਸੀਮਤ ਵਿਵੇਕਸ਼ੀਲਤਾ ਦੀ ਜ਼ਰੂਰਤ ਹੈ ਹਾਲਾਂਕਿ ਇਨ੍ਹੀਂ ਦਿਨੀਂ ਕੋਚਿੰਗ ਵਿਵਸਥਾ ਕੋਰੋਨਾ ਦੇ ਚੱਲਦਿਆਂ ਬੇਪਟੜੀ ਹੈ

ਬੀਤੇ ਕੁਝ ਸਾਲਾਂ ਤੋਂ ਹਿੰਦੀ ਮਾਧਿਅਮ ਦੇ ਉਮੀਦਵਾਰ ਨੂੰ ਲਗਾਤਾਰ ਨਿਰਾਸ਼ਾ ਮਿਲ ਰਹੀ ਹੈ ਜਿਸ ਤਰ੍ਹਾਂ ਹਿੰਦੀ ਮਾਧਿਅਮ ਦੀ ਚਮਕ ਇੱਥੇ ਫ਼ਿੱਕੀ ਪੈ ਰਹੀ ਹੈ ਯਕੀਨਨ ਇਸ ਦਾ ਅਸਰ ਦੇਸ਼ ਦੀ ਕਾਰਜਪ੍ਰਣਾਲੀ ’ਤੇ ਵੀ ਪੈ ਰਿਹਾ ਹੋਵੇਗਾ ਯੂਪੀਐਸਸੀ ਇਸ ਪ੍ਰੀਖਿਆ ’ਚ ਸੁਧਾਰ ਲਈ ਕਈ ਕਦਮ ਸਮੇਂ-ਸਮੇਂ ’ਤੇ ਚੁੱਕੇ ਹਨ ਦੋਸ਼ ਤਾਂ ਨਹੀਂ ਹੈ ਪਰ ਘੱਟ ਹੁੰਦੀ ਹਿੰਦੀ ਮਾਧਿਅਮ ਦੀ ਚੋਣ ਇਹ ਕਹਿਣ ਦੀ ਇਜਾਜਤ ਦਿੰਦੀ ਹੈ ਕਿ ਇੱਕ ਵਾਰ ਇਸ ਦੀ ਪੜਤਾਲ ਹੋਣੀ ਚਾਹੀਦੀ ਕਿ ਖਾਮੀ ਕਿੱਥੇ ਹੈ

ਹਿੰਦੀ ਅਤੇ ਹੋਰ ਖੇਤਰੀ ਭਾਸ਼ਾ ਪ੍ਰੇਮੀਆਂ ਲਈ ਇਸ ਸੱਚਾਈ ਨੂੰ ਜਾਣਨਾ ਜ਼ਰੂਰੀ ਹੈ ਤਾਂ ਕਿ ਉਹ ਇਸ ਦਿਸ਼ਾ ’ਚ ਵਿਹਾਰਕ ਉਪਾਅ ਅਪਣਾਉਂਦੇ ਹੋਏ ਖੁਦ ਦੀ ਚੋਣ ਨਾਲ ਅੰਕੜਿਆਂ ’ਚ ਵੀ ਸੁਧਾਰ ਲਿਆ ਸਕਣ ਕਈ ਬਿਹਤਰੀਨ ਹਿੰਦੀ ਭਾਸ਼ੀ ਉਮੀਦਵਾਰਾਂ ਨੂੰ ਜਦੋਂ ਨਿਰਾਸ਼ ਹੁੰਦੇ ਦੇਖਦੇ ਹਾਂ ਤਾਂ ਇਹ ਯਾਦ ਆਉਂਦਾ ਹੈ ਕਿ ਕਿਤੇ ਗਲਤੀ ਕਿਸੇ ਹੋਰ ਦੀ ਅਤੇ ਭੁਗਤਾਨ ਕੋਈ ਹੋਰ ਨਾ ਕਰ ਰਿਹਾ ਹੋਵੇ ਫ਼ਿਲਹਾਲ ਹਿੰਦੀ ਮਾਧਿਅਮ ਵਾਲਿਆਂ ਦੇ ਪਿੱਛੜਨ ਦੀ ਵਜ੍ਹਾ ਹੋਰ ਵੀ ਸਕਦੀ ਹੈ ਇਕੱਠੀ ਸਾਰਿਆਂ ਦੀ ਭਾਲ ਮੁਮਕਿਨ ਨਹੀਂ ਹੈ ਪਰ ਰਸਮੀ ਸੁਧਾਰ ਅਤੇ ਗੈਰ-ਰਸਮੀ ਆਦਤਾਂ ਨੂੰ ਬਦਲ ਕੇ ਇਸ ਮਾਧਿਅਮ ਦੇ ਉਮੀਦਵਾਰ ਆਪਣਾ ਵਾਧਾ ਬਣਾ ਸਕਦੇ ਹਨ
ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ