
ਲਗਨ ਤੇ ਮਿਹਨਤ ਨਾਲ ਪੜ੍ਹਨ ਵਾਲੇ ਬੱਚੇ ਪ੍ਰਾਪਤ ਕਰਦੇ ਮੰਜ਼ਿਲ – ਨੌਹਰਾ
Navodaya Vidyalaya Selection: (ਸੁਸ਼ੀਲ ਕੁਮਾਰ) ਭਾਦਸੋਂ। ਸੈਂਟਰ ਮਟੋਰੜਾ ਵਿਖੇ ਬਲਾਕ ਪੱਧਰੀ ਸਨਮਾਨ ਸਮਾਰੋਹ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਨਸੂਹਾ ਕਲਾਂ ਦੇ ਵਿਦਿਆਰਥੀ ਹਰਸ਼ਦੀਪ ਸਿੰਘ ਦਾ ਨਵੋਦਿਆ ’ਚ ਚੁਣੇ ਜਾਣ ਤੇ ਬੀਪੀਈਓ ਜਗਜੀਤ ਸਿੰਘ ਨੌਹਰਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਉਨ੍ਹਾਂ ਕਿਹਾ ਕਿ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ ਵਾਲੇ ਬੱਚੇ ਮੰਜ਼ਿਲ ਪ੍ਰਾਪਤ ਕਰਦੇ ਹਨ ।

ਇਹ ਵੀ ਪੜ੍ਹੋ: Punjabi University ਦੇ ਅਧਿਐਨ ਰਾਹੀਂ ਕਾਨੂੰਨ ਦੇ ਨਜ਼ਰੀਏ ਤੋਂ ਪੇਸ਼ ਕੀਤੇ ਗਏ ਖਾਸ ਸੁਝਾਅ, ਤੁਸੀਂ ਵੀ ਜਾਣੋ
ਉਹਨਾਂ ਸਕੂਲ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਸਕੂਲ ਸਟਾਫ਼ ਕਨਸੂਹਾ ਕਲਾਂ ਵੱਲੋਂ ਕਰਵਾਈ ਜਾਂਦੀ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾਂ ਮਾਰਕੇ ਜ਼ਿਲ੍ਹੇ ਅਤੇ ਸਟੇਟ ਪੱਧਰ ਤੱਕ ਪੁਜੀਸ਼ਨਾਂ ਪ੍ਰਾਪਤ ਕਰਦੇ ਹਨ। ਇਸ ਸਮੇਂ ਸੀਐੱਚਟੀ ਗੁਰਪ੍ਰੀਤ ਸਿੰਘ ਜਿੰਦਲਪੁਰ,ਜਸਪ੍ਰੀਤ ਸਿੰਘ ਗੋਬਿੰਦਪੁਰਾ, ਰਮਨਜੀਤ ਕੌਰ ਅੱਡਾ ਸਹੌਲੀ,ਗੁਰਪ੍ਰੀਤ ਸਿੰਘ ਸੁੱਧੇਵਾਲ, ਸੁਰਿੰਦਰ ਕੌਰ ਮਟੋਰੜਾ, ਮੁੱਖ ਅਧਿਆਪਕ ਗੁਰਮੀਤ ਸਿੰਘ(ਰਾਜ ਪੁਰਸਕਾਰ), ਸਤਬੀਰ ਸਿੰਘ ਬੀਆਰਸੀ, ਰਸਵਿੰਦਰ ਕੌਰ, ਵੀਰਪਾਲ ਕੌਰ,ਰਾਜਵੀਰ ਕੌਰ, ਨਵਨੀਤ ਕੌਰ , ਬੱਚੇ ਦੀ ਮਾਤਾ ਸੰਦੀਪ ਕੌਰ ਆਦਿ ਹਾਜ਼ਰ ਸਨ।