ਸੱਚ ਕਹੂੰ ’ਤੇ ਵੇਖੋ ਪੂਜਨੀਕ ਗੁਰੂ ਦਾ ਲੇਟੈਸਟ ਪਾਵਨ ਸਵਰੂਪ

pita ji ok

ਸੱਚ ਕਹੂੰ ’ਤੇ ਵੇਖੋ ਪੂਜਨੀਕ ਗੁਰੂ ਦਾ ਲੇਟੈਸਟ ਪਾਵਨ ਸਵਰੂਪ

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਵਿਖੇ ਪਹੁੰਚਣ ’ਤੇ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਹੈ।  ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਦਾ ਤਾਜ਼ਾ ਪਾਵਨ ਸਰੂਪ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਪਾਵਨ ਸਰੂਪ ਦੇਖ ਕੇ ਸਾਧ-ਸੰਗਤ ਖੁਸ਼ੀ ਪ੍ਰਗਟ ਕਰ ਰਹੇ ਹਨ। ਇਸ ਦੇ ਨਾਲ ਹੀ ਸਾਧ-ਸੰਗਤ ਸਤਿਗੁਰੂ ਜੀ ਦਾ ਵਾਰ-ਵਾਰ ਸ਼ੁਕਰਾਨਾ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 30 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਵਿਖੇ ਪਹੁੰਚੇ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਐਮਐਸਜੀ ਦੀ ਧੂਮ ਮਚ ਗਈ। ਪੂਜਨੀਕ ਗੁਰੂ ਜੀ ਦਾ ਪਾਵਨ ਸਰੂਪ ਹਰ ਫੋਨ ਦੇ ਸਟੇਟਸ ’ਤੇ ਨਜ਼ਰ ਆ ਰਿਹਾ ਹੈ। ਦੁਪਹਿਰ 12 ਵਜੇ, ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਸਾਧ-ਸੰਗਤ ਨਾਲ ਰੂਬਰੂ ਹੋਏ।

ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਪਿਆਰੀ ਸਾਧ ਸੰਗਤ ਜੀਓ, ਅਸੀਂ ਯੂਪੀ ਤੋਂ ਬੋਲ ਰਹੇ ਹਾਂ। ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਸਾਰੀਆਂ ਮੁਬਾਰਕਾਂ, ਪਰਮਾਤਮਾ ਤੁਹਾਨੂੰ ਖੁਸ਼ ਰੱਖੇ। ਤੁਸੀਂ ਬਹੁਤ ਸਮਾਂ ਕਿਹਾ ਸੀ ਕਿ ਗੁਰੂ ਜੀ ਕਦੋਂ ਆਓਗੇ, ਲੋ ਜੀ ਰਾਮ ਜੀ ਨੇ ਸੁਣ ਲਈ। ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਨੇ ਸੁਣਿਆ ਹੈ। ਅਸੀਂ ਤੁਹਾਡੀ ਸੇਵਾ ਵਿੱਚ ਤੁਹਾਡੇ ਅੱਗੇ ਖੜੇ ਹਾਂ। ਅਸੀਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਹਮੇਸ਼ਾ ਸਾਡੀ ਗੱਲ ਸੁਣੀ ਹੈ, ਅਸੀਂ ਤੁਹਾਨੂੰ ਦਸ ਪੱਤਰ ਭੇਜੇ ਹਨ ਅਤੇ ਤੁਸੀਂ ਬਹੁਤ ਪਿਆਰ ਨਾਲ ਸੁਣੀ, ਪੜ੍ਹੀ, ਮੰਨੀ ਵੈਰਾਗ ਵੀ ਆਇਆ ਹੋਵੇਗਾ। ਇਹ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਹਰ ਇੱਕ ਸ਼ਬਦ ਨੂੰ ਮੰਨ ਲਿਆ ਹੈ, ਇਸ ਲਈ ਤੁਹਾਨੂੰ ਬੇਨਤੀ ਹੈ ਕਿ ਹੁਣੇ ਵੀ ਸਾਡੀ ਗੱਲ ਮੰਨੋ। ਤੁਸੀਂ ਆਪਣੇ ਘਰਾਂ ਵਿੱਚ ਰਹੋਗੇ। ਸਿਮਰਨ ਕਰਦੇ ਰਹੋ। ਕੰਮ ਕਰਦੇ ਰਹੋ। ਐਡਮ ਬਲਾਕ ਦੇ ਸੇਵਾਦਾਰ ਜਾਂ ਫਿਰ ਜਿਸ ਵੀ ਸੇਵਾਦਾਰ ਨੂੰ ਭੇਜਣਗੇ, ਉਨ੍ਹਾਂ ਅਨੁਸਾਰ ਹੀ ਚੱਲਣਾ ਹੈ। ।

ਆਪਣੀ ਮਰਜ਼ੀ ਨਾਲ ਭਗਦੜ ਨਹੀਂ ਮਚਾਉਣੀ, ਇਹ ਤੁਹਾਡੇ ਅੱਗੇ ਬੇਨਤੀ ਹੈ ਤੇ ਅਸ਼ੀਰਵਾਦ ਹੈ ਅਤੇ ਸਾਈਂ ਜੀ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਤੋਂ ਤੁਹਾਡੀਆਂ ਖੁਸ਼ੀਆਂ ਮੰਗਦੇ ਹਾਂ। ਆਪ ਸਭ ਖੁਸ਼ ਰਹੋ, ਪ੍ਰਮਾਤਮਾ ਤੁਹਾਨੂੰ ਖੁਸ਼ੀਆਂ ਦੇਣ। ਬਚਨ ਮੰਨਣਾ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ, ਜਿਵੇਂ ਉਹ ਕਹਿਣ ਓਦਾ ਹੀ ਕਰਨਾ, ਪਹਿਲਾਂ ਵੀ ਤੁਸੀਂ ਕਰਕੇ ਵਿਖਾਇਆ ਹੈ ਜਦੋਂ ਅਸੀਂ ਗੁਰੂਗ੍ਰਾਮ ਆਏ ਸੀ, ਗਜਬ ਕਰ ਦਿੱਤਾ ਸੀ। ਇੱਕ ਵੀ ਬੰਦਾ ਨਹੀਂ ਆਇਆ ਸੀ, ਇਸੇ ਤਰ੍ਹਾਂ ਤੁਸੀਂ ਹੁਣ ਵੀ ਮੰਨਣਾ ਹੈ, ਹਾਂ ਤੁਹਾਡੇ ਕੋਲ ਐਡਮ ਬਲਾਕ ਦੇ ਸੇਵਾਦਾਰ ਵੀ ਆਉਣਗੇ, ਜਾਂ ਉਹ ਤੁਹਾਡੇ ਕੋਲ ਸੇਵਾਦਾਰਾਂ ਨੂੰ ਭੇਜਣਗੇ ਤਾਂ ਉਨ੍ਹਾਂ ਦੀ ਗੱਲ ਮੰਨਕੇ ਪੂਰਾ ਅਮਲ ਕਰਨਾ ਹੈ। ਬਹੁਤ ਬਹੁਤ ਆਸ਼ੀਰਵਾਦ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here