ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਜੇਲ੍ਹ ’ਚ ਬੰਦ ...

    ਜੇਲ੍ਹ ’ਚ ਬੰਦ ਪਹਿਲਵਾਨ ਸੁਸ਼ੀਲ ਕੁਮਾਰ ਦੀ ਵਧਾਈ ਸੁਰੱਖਿਆ

    ਕਾਲਾ ਜਠੇੜੀ ਗੈਂਗ ਤੋਂ ਦੱਸਿਆ ਖਤਰਾ

    ਨਵੀਂ ਦਿੱਲੀ। ਸਾਗਰ ਧਨਖੜ ਕਤਲ ਦੇ ਮਾਮਲੇ ’ਚ ਮੁਲਜ਼ਮ ਪਹਿਲਵਾਨ ਸੁਸ਼ੀਲ ਕੁਮਾਰ ਦਿੱਲੀ ਦੀ ਮੰਡੋਲੀ ਜੇਲ੍ਹ ’ਚ ਬੰਦ ਹਨ ਸੂਤਰਾਂ ਅਨੁਸਾਰ ਸੁਸ਼ੀਲ ਕੁਮਾਰ ਦੀ ਸੁਰੱਖਿਆ ਲਈ ਜੇਲ੍ਹ ’ਚ ਖਾਸ ਪ੍ਰਬੰਧ ਕੀਤੇ ਗਏ ਹਨ ਸੁਸ਼ੀਲ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਾਲਾ ਜਠੇੜੀ ਗੈਂਗ ਦੀ ਵਜ੍ਹਾ ਨਾਲ ਕੀਤੇ ਗਏ ਹਨ ਕਾਲਾ ਜਠੇੜੀ ਗੈਂਗ ਦੇ ਮੈਂਬਰ ਮੰਡੋਲੀ ਜੇਲ੍ਹ ’ਚ ਬੰਦ ਹਨ।

    Wrestling, Sushil

    ਜੇਲ ਸੂਤਰਾਂ ਅਨੁਸਾਰ ਸੁਸ਼ੀਲ ਕੁਮਾਰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਐਕਸਰਸਾਈਕਜ਼ ਕਰਦਾ ਹੈ ਤੇ ਉਹ ਲਗਾਤਾਰ ਆਪਣੀ ਸਿਹਤ ਪ੍ਰਤੀ ਚਿੰਤਤ ਹੈ ਉਸ ਨੇ ਪ੍ਰੋਟੀਨ ਡਾਈਟ ਲਈ ਕੋਰਟ ਜਾਣ ਦੀ ਗੱਲ ਵੀ ਕਹੀ ਸੀ ਫਿਲਹਾਲ ਸੁਸ਼ੀਲ ਕੁਮਾਰ ਆਮ ਕੈਦੀਆਂ ਵਾਂਗ ਨੋਰਮਲ ਖਾਣਾ ਦਿੱਤਾ ਜਾ ਰਿਹਾ ਹੈ ਸੁਸ਼ੀਲ ਕੁਮਾਰ ਨੂੰ ਜੇਲ੍ਹ ਨੰਬਰ 15 ਦੇ ਆਈਸੋਲੇਟ ਸੇਲ ’ਚ ਰੱਖਿਆ ਗਿਆ ਹੈ ਉਨ੍ਹਾਂ ’ਤੇ ਸੀਸੀਟੀਵੀ ਕੈਮਰਿਆਂ ਰਾਹੀਂ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ ਕਾਲਾ ਜਠੇੜੀ ਗੈਂਗ ਦੇ ਕਈ ਮੈਂਬਰ ਇਸੇ ਜੇਲ੍ਹ ’ਚ ਬੰਦ ਹਨ ਜਿਨ੍ਹਾਂ ਨੂੰ ਦੇਖਦਿਆਂ ਉਨ੍ਹਾਂ ਦੀ ਸੁਰੱਖਿਆ ਵਧਾਈ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।