ਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਬਠਿੰਡਾ ’ਚ ਸੁਰੱਖਿਆ ਵਧਾਈ

Bathinda

ਬਠਿੰਡਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਬਠਿੰਡਾ (Bathinda) ’ਚ ਕੁਝ ਲੋਕਾਂ ਵੱਲੋਂ ਆਉਣ ਵਾਲੇ ਦਿਨਾਂ ’ਚ ਧਮਾਕੇ ਕਰਨ ਦੀ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਪੁਲਸ ਨੇ ਸੁਰੱਖਿਆ ਵਧਾ ਦਿੱਤੀ ਹੈ। ਸੀਨੀਅਰ ਪੁਲਿਸ ਕਪਤਾਨ ਗੁਰਨੀਤ ਖੁਰਾਣਾ ਨੇ ਮੀਡੀਆ ਨੂੰ ਦੱਸਿਆ ਕਿ ਸਾਬਕਾ ਵਿਧਾਇਕ ਸਮੇਤ ਛੇ ਲੋਕਾਂ ਨੂੰ ਦੋ ਦਿਨ ਪਹਿਲਾਂ ਡਾਕ ਰਾਹੀਂ ਪੱਤਰ ਮਿਲਿਆ ਸੀ।

ਇੱਕ ਪੱਤਰ ਅਸਲੀ ਹੈ ਅਤੇ ਬਾਕੀ ਫੋਟੋ ਕਾਪੀਆਂ ਹਨ। ਉਨ੍ਹਾਂ ਦੱਸਿਆ ਕਿ ਪੱਤਰ ਦਾ ਵਿਸ਼ਾ ਕੁਝ ਅਜਿਹਾ ਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਠਿੰਡਾ ਵਿੱਚ ਧਮਾਕੇ ਹੋਣਗੇ ਅਤੇ ਲੋਕਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪੱਤਰ ਲਿਖਣ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕਿਸੇ ਦੀ ਸ਼ਰਾਰਤ ਜਾਪਦੀ ਹੈ ਪਰ ਪੁਲਿਸ ਇਸ ਨੂੰ ਹਲਕੇ ਵਿੱਚ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਭੰਨ੍ਹ-ਤੋੜ ਵਿਰੋਧੀ ਚੈਕਿੰਗ ਕੀਤੀ ਗਈ ਹੈ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Jaipur Borewell : 200 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ਬੱਚਾ, ਦੁਆਵਾਂ ਲਈ ਉੱਠੇ ਕਰੋੜਾਂ ਹੱਥ

LEAVE A REPLY

Please enter your comment!
Please enter your name here