ਧਾਰਾ 370 : ਘਾਟੀ ‘ਚ ਸ਼ੁਰੂ ਹੋਈ ਇੰਟਰਨੈੱਟ ਸੇਵਾ

ਧਾਰਾ 370 : ਘਾਟੀ ‘ਚ ਸ਼ੁਰੂ ਹੋਈ ਇੰਟਰਨੈੱਟ ਸੇਵਾ

ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਚੋਂ ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਲਾਗੂ ਕੀਤੀਆਂ ਗਈਆਂ ਕੁਝ ਪਾਬੰਦੀਆਂ ਹੱਟਾ ਦਿੱਤੀਆਂ ਗਈਆਂ ਹਨ। ਜੰਮੂ ‘ਚ ਅੱਜ ਤੋਂ ਇੰਟਰਨੈਟ ਸੇਵਾ ਸ਼ੁਰੂ ਹੋ ਗਈ ਹੈ। ਉਧਰ ਕਸ਼ਮੀਰ ‘ਚ ਅੱਜ ਤੋਂ ਫੋਨ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸੋਮਵਾਰ ਤੋਂ ਸਕੂਲ ਅਤੇ ਕਾਲਜ ਵੀ ਖੋਲ੍ਹ ਦਿੱਤੇ ਜਾਣਗੇ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬੀਵੀਆਰ ਸੁਬ੍ਰਮਣੀਅਮ ਨੇ ਕਿਹਾ ਹੈ ਕਿ ਕਸ਼ਮੀਰ ‘ਚ ਜ਼ਿਆਦਾਤਰ ਫੋਨ ਲਾਈਨਾਂ ਹਫਤੇ ਦੇ ਆਖਰ ਤਕ ਬਹਾਲ ਕਰ ਦਿੱਤੀਆਂ ਜਾਣਗੀਆਂ ਅਤੇ ਸਕੂਲ ਅਗਲੇ ਹਫਤੇ ਸੋਮਵਾਰ ਨੂੰ ਖੁਲ੍ਹ ਜਾਣਗੇ।

ਜੰਮੂ-ਕਸ਼ਮੀਰ ‘ਚ 22 ‘ਚੋਂ 12 ਜ਼ਿਲ੍ਹਿਆਂ ‘ਚ ਕੰਮਕਾਜ ਆਮ ਢੰਗ ਨਾਲ ਹੋ ਰਹੇ ਹਨ ਤੇ ਮਹਿਜ਼ ਪੰਜ ਜ਼ਿਲ੍ਹਿਆਂ ‘ਚ ਰਾਤ ਦੀ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨਾਂ, ਕੱਟਰਪੰਥੀ ਗਰੁੱਪਾਂ ਅਤੇ ਪਾਕਿਸਤਾਨ ਲਗਾਤਾਰ ਸੂਬੇ ਦੀ ਸਥਿਤੀ ਨੂੰ ਵਿਗਾੜਣ ਦੀਆਂ ਕੋਸ਼ਿਸ਼ਾਂ ‘ਚ ਲੱਗਿਆ ਹੋਇਆ ਹੈ। ਇਸ ਦੌਰਾਨ ਸੁਬ੍ਰਮਣੀਅਮ ਨੇ ਕਿਹਾ ਕਿ ਇੱਕ-ਇੱਕ ਕਰਕੇ ਸਾਰੀਆਂ ਪਾਬੰਦੀਆਂ ਹੱਟਾ ਦਿੱਤੀਆਂ ਜਾਣਗੀਆਂ ਤਾਂ ਜੋ ਜਨਤਕ ਆਵਾਜਾਈ ਵੀ ਬਹਾਲ ਹੋ ਸਕੇ।

LEAVE A REPLY

Please enter your comment!
Please enter your name here