ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਨੇ ਸੁਕਾਏ ਸਾਂਹ, 2 ਲੱਖ 73 ਹਜ਼ਾਰ 810 ਨਵੇਂ ਕੇਸ, 1619 ਹੋਰ ਮੌਤਾਂ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੂਜੀ ਲਹਿਰ ਨਾਲ ਪਰਤੇ ਕੋਰੋਨਾ ਨੇ ਸਾਰਿਆਂ ਦੇ ਸਾਂਹ ਸੁਕਾ ਦਿੱਤਾ ਹਨ। ਚਿੰਤਾ ਦੇ ਮਾਰੇ ਕੇਂਦਰ ਤੇ ਸੂਬਾ ਸਰਕਾਰ ਆਏ ਦਿਨ ਨਵੇਂ-ਨਵੇਂ ਸਾਵਧਾਨੀ ਕਦਮ ਉਠਾ ਰਹੇ ਹਨ, ਪਰ ਸਾਰੇ ਨਾਕਾਮੀ ਸਾਬਤ ਹੋ ਰਹੇ ਹਨ। ਨਾਈਟ ਕਰਫਿਊ ਤੋਂ ਬਾਅਦ ਇੱਕ ਵਾਰ ਫਿਰ ਤੋਂ ਰਾਸ਼ਟਰੀ ਲਾਕਡਾਊਨ ਦੀ ਸੰਭਾਵਨਾ ਬਣਦੀ ਦਿਸ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਤਲੇ 24 ਘੰਟਿਆਂ ਦੌਰਾਨ ਦੇਸ਼ ‘ਚ 2, 73, 810 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਨਾਲ ਹੀ ਸੰਕਰਮਿਤਾਂ ਦੀ ਗਿਣਤੀ ਇੱਕ ਕਰੋੜ 50 ਲੱਖ 16 ਹਜ਼ਾਰ 919 ਹੋ ਗਈ ਹੈ। ਇਸ ਦੌਰਾਨ ਰਿਕਾਰਡ 1, 44, 178 ਮਰੀਜ ਤੰਦਰੁਸਤ ਹੋਣ ਨਾਲ ਇਸ ਮਹਾਂਮਾਰੀ ਤੋਂ ਹੁਣ ਤੱਕ 1, 29, 53, 821 ਮਰੀਜ ਠੀਕ ਹੋ ਚੁੱਕੇ ਹਨ।
ਦੇਸ਼ ’ਚ ਕੋਰੋਨਾ ਦੇ ਸਰਗਰਮ ਮਾਮਲੇ 19 ਲੱਖ ਤੋਂ ਪਾਰ ਕਰਕੇ 19, 29, 329 ਹੋ ਗਏ ਹਨ। ਇਸ ਸਮੇਂ 1619 ਹੋਰ ਮਰੀਜ਼ਾਂ ਦੀ ਮੌਤ ਨਾਲ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1, 78, 769 ਹੋ ਗਈ ਹੈ। ਜਦੋਂ ਹੁਣ ਤੱਕ 12, 38, 52, 566 ਲੋਕਾਂ ਨੂੰ ਕੋਰੋਨਾ ਦਾ ਟੀਮਾ ਲੱਗ ਚੁੱਕਾ ਹੈ। ਦੇਸ਼ ’ਚ ਰਿਕਵਰੀ ਦਰ ਘਅ ਕੇ 86.00 ਫੀਸਦੀ ਤੇ ਸਰਗਰਮ ਮਾਮਲਿਆਂ ਦੀ ਦਰਦ ਵਧ ਕੇ 12.81 ਫੀਸਦੀ ਹੋ ਗਿਆ ਹੈ, ਪਰ ਮ੍ਰਿਤਕ ਦਰ ਘਟ ਕੇ 1.19 ਫੀਸਦੀ ਰਹਿ ਗਈ ਹੈ। ਮਹਾਰਾਸ਼ਟਰ ਕੋਰੋਨਾ ਦੇ ਸਰਗਰਮ ਮਾਲਿਆਂ ’ਚ ਪਹਿਲੇ ਸਥਾਨ ’ਤੇ ਹੈ ਤੇ ਸੂਬੇ ’ਚ ਪਿਛਲੇ 24 ਘੰਟਿਆਂ ਦੌਰਾਲ ਸਰਰਗਮ ਮਾਮਲੇ ਫਿਰ ਤੋਂ 22474 ਵਧ ਕੇ 6, 72, 037 ਹੋ ਗਏ ਹਨ। ਇਸ ਦੌਰਾਨ ਸੂਬੇ ’ਚ 45, 654 ਹੋਰ ਮਰੀਜ਼ ਤੰਦਰੁਸਤ ਹੋਏ, ਜਿਸ ਨੂੰ ਮਿਲਾ ਕੇ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 3, 106, 828 ਤੱਕ ਪਹੁੰਚ ਗਈ ਹੈ ਜਦੋਂ ਕਿ 503 ਹੋਰ ਮਰੀਜਾਂ ਦੀ ਮੌਤ ਹੋਣ ਵਾਲਾ ਮ੍ਰਿਤਕਾਂ ਦੀ ਗਿਣਤੀ 60, 473 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.