ਇੰਡੋਨੇਸ਼ੀਆ ਦੇ ਸਮੁੰਦਰ ’ਚ ਲਾਪਤਾ 15 ਮਛੇਰਿਆਂ ਦੀ ਤਲਾਸ਼ ਜਾਰੀ
ਜਕਾਰਤਾ (ਏਜੰਸੀ)। ਇੰਡੋਨੇਸ਼ੀਆ ਦੇ ਅਰਾਫੁਰਾ ਸਾਗਰ ’ਚ ਕਿਸ਼ਤੀ ਡੁੱਬਣ ਕਾਰਨ ਲਾਪਤਾ ਹੋਏ 15 ਮਛੇਰਿਆਂ ਦੀ ਭਾਲ ਜਾਰੀ ਹੈ। ਇੰਡੋਨੇਸ਼ੀਆ ਦੇ ਪਾਪੂਆ ਸੂਬੇ ਦੇ ਮੇਰੋਕੇ ਜ਼ਿਲੇ ’ਚ ਖੋਜ ਅਤੇ ਬਚਾਅ ਦਫਤਰ ਦੇ ਬੁਲਾਰੇ ਦਰਮਾਵਾਨ ਵਿਦੀ ਨੇ ਦੱਸਿਆ ਕਿ ਕੇ.ਐੱਮ ਸੇਤੀਆ ਮਕਮੂਰ-06 ਕਿਸ਼ਤੀ ਖਰਾਬ ਮੌਸਮ ਕਾਰਨ ਸਮੁੰਦਰ ’ਚ ਤੇਜ਼ ਲਹਿਰਾਂ ਦੀ ਲਪੇਟ ’ਚ ਆਉਣ ਤੋਂ ਬਾਅਦ ਸ਼ਨੀਵਾਰ ਨੂੰ ਡੁੱਬ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ।
ਘਟਨਾ ਸਥਾਨ ਦੇ ਨੇੜੇ ਕਾਰਵਾਈ ਵਿੱਚ ਸਹਾਇਤਾ ਲਈ ਕਈ ਹੋਰ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕਿਸ਼ਤੀ ’ਚ 25 ਲੋਕ ਸਵਾਰ ਸਨ, ਜਿਨ੍ਹਾਂ ’ਚੋਂ 10 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਪਰ 15 ਹੋਰ ਅਜੇ ਵੀ ਲਾਪਤਾ ਹਨ। ਲਾਪਤਾ ਲੋਕਾਂ ਨੂੰ ਲੱਭਣ ਲਈ ਅੱਜ ਜਲ ਸੈਨਾ ਦੇ ਜੰਗੀ ਬੇੜੇ ਦੀ ਮਦਦ ਵੀ ਲਈ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ