ਮੁਲਾਜ਼ਮਾਂ ਦੇ ਪੈਰ ਹੋਏ ਜ਼ਖਮੀ, ਵਾਲ-ਵਾਲ ਬਚਾਅ
ਸੰਗਰੂਰ, (ਗੁਰਪ੍ਰੀਤ ਸਿੰਘ) ਸੰਗਰੂਰ ਦੇ ਸੀਵਰੇਜ਼ ਬੋਰਡ ਦੇ ਮੁਲਾਜ਼ਮ ਉਸ ਵੇਲੇ ਬਾਲ-ਬਾਲ ਬਚੇ ਜਦੋਂ ਮਹਿਕਮੇ ਦੇ ਇੱਕ ਐਸ.ਡੀ.ਓ. ਨੇ ਆਪਣੀ ਰਿਵਾਲਵਰ ਨਾਲ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ ਜਿਹੜੀ ਉਨ੍ਹਾਂ ਦੇ ਪੈਰਾਂ ‘ਤੇ ਲੱਗੀ ਜ਼ਖਮੀ ਹਾਲਤ ਵਿੱਚ ਉਕਤ ਦੋਵਾਂ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਸੀਵਰੇਜ਼ ਬੋਰਡ ਦੇ ਮੁਲਾਜ਼ਮ ਅਸ਼ੋਕ ਕੁਮਾਰ ਤੇ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਨਗਰ ਕੌਂਸਲ ਸੰਗਰੂਰ ਵਿੱਚ ਡਿਊਟੀ ਕਰਦੇ ਸਨ ਅਤੇ ਅੱਜ-ਕੱਲ੍ਹ ਉਹ ਡੈਪੂਟੇਸ਼ਨ ਤੇ ਸੀਵਰੇਜ਼ ਬੋਰਡ ਵਿੱਚ ਮੁਲਾਜ਼ਮ ਹਨ ਉਸ ਨੇ ਦੱਸਿਆ ਕਿ ਅੱਜ ਸਵੇਰੇ ਵਿਭਾਗ ਦੇ ਐਸ.ਡੀ.ਓ. ਬਰਨਾਲਾ ਇੱਥੇ ਦਫ਼ਤਰ ਵਿਖੇ ਆਪਣੇ ਟੀਏ ਡੀਏ ਦੇ ਮਸਲੇ ਸਬੰਧੀ ਪੁੱਜੇ ਹੋਏ ਸਨ ਉਸ ਨੇ ਦੱਸਿਆ ਕਿ ਦਫ਼ਤਰ ਵਿੱਚ ਉਨ੍ਹਾਂ ਨਾਲ ਕਿਸੇ ਦੀ ਤੂੰ-ਤੂੰ, ਮੈਂ-ਮੈਂ ਹੋ ਗਈ ਜਿਸ ਪਿਛੋਂ ਉਹ ਗੁੱਸੇ ਵਿੱਚ ਦਫ਼ਤਰ ਵਿੱਚੋਂ ਬਾਹਰ ਗਏ ਬਾਹਰ ਆ ਕੇ ਉਸ ਨੇ ਆਪਣੀ ਰਿਵਾਲਵਰ ਕੱਢ ਕੇ ਗੋਲੀ ਚਲਾ ਦਿੱਤੀ
ਉਸ ਨੇ ਦੱਸਿਆ ਕਿ ਐਸ.ਡੀ.ਓ. ਵੱਲੋਂ ਚਲਾਈ ਗੋਲੀ ਜ਼ਮੀਨ ਨਾਲ ਟਕਰਾ ਕੇ ਉਸ ਦੇ ਪੈਰ ‘ਤੇ ਆ ਲੱਗੀ ਅਤੇ ਉਸ ਦਾ ਪੈਰ ਜ਼ਖਮੀ ਹੋ ਗਿਆ ਜਿਸ ਪਿਛੋਂ ਵਿਭਾਗ ਦੇ ਮੁਲਾਜ਼ਮ ਉਸ ਨੂੰ ਲੈ ਕੇ ਸਿਵਲ ਹਸਪਤਾਲ ਆ ਗਏ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਕਤ ਐਸ.ਡੀ.ਓ. ਨਾਲ ਉਨ੍ਹਾਂ ਦਾ ਕੋਈ ਝਗੜਾ ਨਹੀਂ ਤੇ ਨਾ ਹੀ ਉਸ ਨਾਲ ਕੋਈ ਗੱਲਬਾਤ ਹੋਈ ਸੀ
ਬਿਆਨਾਂ ਦੇ ਆਧਾਰ ‘ਤੇ ਹੀ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਐਸ.ਪੀ. ਸਤਪਾਲ ਸ਼ਰਮਾ ਨੇ ਦੱÎਸਿਆ ਕਿ ਮੈਨੂੰ ਇਸ ਘਟਨਾ ਬਾਰੇ ਹੁਣੇ ਹੀ ਪਤਾ ਲੱਗਿਆ ਕਿ ਸੀਵਰੇਜ ਬੋਰਡ ਦੇ ਮੁਲਾਜ਼ਮ ਅਸ਼ੋਕ ਕੁਮਾਰ ‘ਤੇ ਹਰਸ਼ਰਨ ਸਿੰਘ ਨਾਮਕ ਐੱਸਡੀਓ ਵੱਲੋਂ ਗੋਲੀ ਮਾਰੀ ਗਈ ਹੈ ਉਨ੍ਹਾਂ ਕਿਹਾ ਕਿ ਅਸੀਂ ਅਸ਼ੋਕ ਕੁਮਾਰ ਦਾ ਬਿਆਨ ਲਿਖਣ ਲਈ ਪੁਲਿਸ ਮੁਲਾਜ਼ਮ ਨੂੰ ਭੇਜ ਚੁੱਕੇ ਹਾਂ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਹੀ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਨ੍ਹਾਂ ਦੱਸਿਆ ਕਿ ਸਾਨੂੰ ਮੁਢਲੇ ਤੌਰ ਤੇ ਸਿਰਫ਼ ਏਨਾ ਹੀ ਪਤਾ ਲੱਗਿਆ ਹੈ ਕਿ ਐਸ.ਡੀ.ਓ. ਦਾ ਦਫ਼ਤਰ ਵਿੱਚ ਟੀਏ, ਡੀਏ ਨੂੰ ਲੈ ਕੇ ਕੋਈ ਝਗੜਾ ਹੋਇਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।