ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਦਿਨ ਰਾਤ ਸੇਵਾਂ ਕਾਰਜਾਂ ‘ਚ ਜੁਟੇ
ਸੁਨੀਲ ਵਰਮਾ/ਸਰਸਾ । ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ 28ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਮੁਫ਼ਤ ਅੱਖਾਂ ਦੇ ਜਾਂਚ ਕੈਂਪ ਹੁਣ ਤੱਕ 96 ਆਪ੍ਰੇਸ਼ਨ ਹੋ ਚੁੱਕੇ ਹਨ ਜਦੋਂਕਿ 7203 ਲੋਕਾਂ ਦੀ ਜਾਂਚ ਹੋ ਚੁੱਕੀ ਹੈ ।ਕੈਂਪ ‘ਚ ਰਜਿਸਟ੍ਰੇਸ਼ਨ ਦਾ ਸਿਲਸਿਲਾ ਐਤਵਾਰ ਤੱਕ ਜਾਰੀ ਰਹੇਗਾ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਜਿਨ੍ਹਾਂ ਮਰੀਜ਼ਾਂ ਦੇ ਆਪ੍ਰੇਸ਼ਨ ਹੋਏ ਹਨ, ਉਨ੍ਹਾਂ ਨੂੰ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।
…ਇਹ ਹਨ ਅੱਜ ਦੇ ਸਰਵਣ ਕੁਮਾਰ
ਸੁਨੀਲ ਵਰਮਾ/ਸੁਸ਼ੀਲ ਕੁਮਾਰ/ਸਰਸਾ। ਵਰਤਮਾਨ ਸੁਆਰਥੀ ਦੌਰ ‘ਚ ਜਿੱਥੇ ਮੁਸ਼ਕਲ ਸਮੇਂ ‘ਚ ਆਪਣੇ ਪਾਸਾ ਵੱਟ ਲੈਂਦੇ ਹਨ, ਉਥੇ ਅਜਿਹੇ ਵੀ ਲੋਕ ਹਨ, ਜਿਨ੍ਹਾਂ ਲਈ ਕੋਈ ਬੇਗਾਨਾ ਨਹੀਂ ਹੈ ਅਤੇ ਆਪਣੀ ਨਿਸਵਾਰਥ ਸੇਵਾ ਭਾਵਨਾ ਦੀ ਮਿਸ਼ਾਲ ਪੇਸ਼ ਕਰ ਰਹੇ ਹਨ ਮਰੀਜ਼ ਇੱਕ ਅਵਾਜ਼ ਲਾਉਣ ਤਾਂ ਇਹ ਭੱਜੇ-ਭੱਜੇ ਉਸ ਤੱਕ ਪਹੁੰਚ ਰਹੇ ਹਨ ਅਤੇ ਉਸ ਦੇ ਖਾਣ-ਪੀਣ ਤੋਂ ਲੈ ਕੇ ਹਰ ਜ਼ਰੂਰਤ ਪੂਰੀ ਕਰ ਰਹੇ ਹਨ ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਉਨ੍ਹਾਂ ਹਜ਼ਾਰਾਂ ਸੇਵਾਦਾਰਾਂ ਦੀ ਜੋ ‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਮੁਫਤ ਅੱਖਾਂ ਦੇ ਜਾਂਚ ਕੈਂਪ ‘ਚ ਅਪ੍ਰੇਸ਼ਨ ਕਰਵਾਉਣ ਪੁੱਜੇ ਮਰੀਜ਼ਾਂ ਦੀ ਸਾਂਭ-ਸੰਭਾਲ ‘ਚ ਦਿਨ-ਰਾਤ ਇੱਕ ਕੀਤੇ ਹੋਏ ਹਨ।
ਉਥੇ ਸੇਵਾਦਾਰਾਂ ਦੀ ਸੇਵਾ ਭਾਵਨਾ ਦੇ ਕਾਇਮ ਹੋਏ ਮਰੀਜ਼ਾਂ ਨੇ ਕਿਹਾ ਕਿ ‘ਅਸਲ ‘ਚ ਇਹ ਹਨ ਅੱਜ ਦੇ ਅਸਲੀ ਸਰਵਣ ਕੁਮਾਰ ਕਿਉਂਕਿ ਜਿੰਨੀ ਸੇਵਾ ਆਪਣਾ ਖੂਨ ਕਹਾਉਣ ਵਾਲੀ ਆਪਣੀ ਔਲਾਦ ਨਹੀਂ ਕਰਦੀ, ਉਸ ਤੋਂ ਕਿਤੇ ਜ਼ਿਆਦਾ ਇਹ ਸੇਵਾਦਾਰ ਸਾਡੇ ਲਈ ਕਰ ਰਹੇ ਹਨ ਉੱਥੇ ਮਰੀਜ਼ਾਂ ਦੇ ਨਾਲ ਆਏ ਉਨ੍ਹਾਂ ਦੇ ਪਰਿਵਾਰਾਂ ਨੇ ਡੇਰਾ ਸੱਚਾ ਸੌਦਾ ਪ੍ਰਬੰਧਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।